
ਨੈਨਵਾ ਬੀਤ ਦੇ ਜੰਮਪਲ ਐਨ ਆਰ ਆਈ ਭਾਗ ਸਿੰਘ ਅਟਵਾਲ ਦੇ ਪਿੰਡ ਪਹੁੰਚਣ ਤੇ ਕੀਤਾ ਜਾਵੇਗਾ ਭਰਵਾਂ ਸਵਾਗਤ
ਗੜ੍ਹਸ਼ੰਕਰ - ਪਿੰਡ ਨੈਣਵਾ ਬੀਤ ਦੇ ਜੰਮਪਲ ਅਤੇ ਉੱਘੇ ਸਮਾਜ ਸੇਵਕ ਸ.ਭਾਗ ਸਿੰਘ ਅਟਵਾਲ ਆਪਣੀ ਲੰਮੀ ਕਨੇਡਾ ਯਾਤਰਾ ਤੋਂ ਬਾਅਦ ਵਾਪਸ ਆਪਣੇ ਪਿੰਡ ਨੈਨਵਾ 12 ਅਕਤੂਬਰ ਨੂੰ ਪਰਤ ਰਹੇ ਹਨ। ਉਹਨਾਂ ਦੀ ਆਣ ਦੀ ਖੁਸ਼ੀ ਵਿੱਚ ਉਹਨਾਂ ਦੇ (1980 ਬੈਚ) ਦਸਵੀਂ ਦੇ ਹਮਜਮਾਤੀਆ ਵਲੋਂ ਇਕ ਪਾਰਟੀ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਗੜ੍ਹਸ਼ੰਕਰ - ਪਿੰਡ ਨੈਣਵਾ ਬੀਤ ਦੇ ਜੰਮਪਲ ਅਤੇ ਉੱਘੇ ਸਮਾਜ ਸੇਵਕ ਸ.ਭਾਗ ਸਿੰਘ ਅਟਵਾਲ ਆਪਣੀ ਲੰਮੀ ਕਨੇਡਾ ਯਾਤਰਾ ਤੋਂ ਬਾਅਦ ਵਾਪਸ ਆਪਣੇ ਪਿੰਡ ਨੈਨਵਾ 12 ਅਕਤੂਬਰ ਨੂੰ ਪਰਤ ਰਹੇ ਹਨ। ਉਹਨਾਂ ਦੀ ਆਣ ਦੀ ਖੁਸ਼ੀ ਵਿੱਚ ਉਹਨਾਂ ਦੇ (1980 ਬੈਚ) ਦਸਵੀਂ ਦੇ ਹਮਜਮਾਤੀਆ ਵਲੋਂ ਇਕ ਪਾਰਟੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਉਹਨਾਂ ਦੇ ਹਮ ਜਮਾਤੀ ਸਟੇਟ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਸਤੀਸ਼ ਰਾਣਾ ਅਤੇ ਸਮਾਜ ਸੇਵੀ ਮੁਲਾਜ਼ਮ ਆਗੂ ਰਾਮ ਜੀ ਦਾਸ ਚੌਹਾਨ ਤੋਂ ਇਲਾਵਾ ਬਹੁਤ ਸਾਰੇ ਹਮ ਜਮਾਤੀ ਸ਼ਾਮਿਲ ਹੋਣਗੇ। ਇਸ ਪਾਰਟੀ ਵਿੱਚ ਇਲਾਕੇ ਦੇ ਸਮੂਹ ਪੱਤਰਕਾਰਾਂ ਨੂੰ ਵੀ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਜਾ ਰਿਹਾ ਹੈ।ਇਹ ਜਾਣਕਾਰੀ ਉਨਾਂ ਦੇ ਹਮ ਜਮਾਤੀ ਉੱਘੇ ਸਮਾਜ ਸੇਵੀ ਡਾਕਟਰ ਜਸਵੀਰ ਰਾਣਾ ਕਾਲੇਵਾਲ ਅਤੇ ਉੱਘੇ ਸਮਾਜ ਸੇਵੀ ਅਜੈਬ ਸਿੰਘ ਬੋਪਾਰਾਏ ਨੇ ਦਿੰਦਿਆਂ ਦੱਸਿਆ ਕਿ ਅਟਵਾਲ ਸਾਹਿਬ ਸੂਗਰ ਮਿਲ ਨਵਾਂ ਸ਼ਹਿਰ ਤੋਂ 33 ਸਾਲ ਨੌਕਰੀ ਕਰਨ ਤੋਂ ਬਾਅਦ ਆਪਣੇ ਪਰਿਵਾਰ ਵਿੱਚ ਕਨੇਡਾ ਜਾ ਵਸੇ ਹਨ। ਉਹਨਾਂ ਨੇ ਆਪਣੀ ਪਰਿਵਾਰਕ ਮਜਬੂਰੀ ਨੂੰ ਸਮਝਦੇ ਹੋਏ ਆਪਣੀ ਨੌਕਰੀ ਤੋਂ ਦੋ ਸਾਲ ਪਹਿਲਾਂ ਹੀ ਰਿਟਾਇਰਮੈਂਟ ਲੈ ਲਈ ਸੀ। ਭਾਵੇਂ ਕਿ ਉਹ ਲੰਬੇ ਸਮੇਂ ਤੋਂ ਕੈਨੇਡਾ ਰਹਿ ਰਹੇ ਹਨ, ਪਰ ਉਹਨਾਂ ਦਾ ਇੱਕ ਇੱਕ ਪਲ ਆਪਣੇ ਮਿੱਤਰਾਂ ਦੋਸਤਾ, ਪਿੰਡ ਅਤੇ ਆਪਣੇ ਇਲਾਕੇ ਨਾਲ ਹੀ ਜੁੜਿਆ ਰਹਿੰਦਾ ਹੈ। ਇਸ ਲਈ ਉਹਨਾਂ ਦੇ ਪਿੰਡ ਨੈਨਵਾ ਬੀਤ ਵਿਖੇ ਪਰਤਣ ਤੇ ਉਹਨਾਂ ਦੇ ਦੋਸਤਾਂ ਮਿੱਤਰਾਂ ਨੇ ਉਹਨਾਂ ਦਾ ਭਰਵਾਂ ਸਵਾਗਤ ਕਰਨ ਦਾ ਫੈਸਲਾ ਕੀਤਾ ਹੈ ਜਿਸ ਲਈ ਉਹ ਭਾਗ ਸਿੰਘ ਅਟਵਾਲ ਦਾ ਪਿੰਡ ਪਹੁੰਚਣ ਲਈ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ।
