ਬੀਤ ਇਲਾਕੇ ਚ ਫਸਲਾਂ ਨੂੰ ਪੀਣ ਵਾਲਾ ਪਾਣੀ ਲਗਾਕੇ ਕੀਤੀ ਜਾ ਰਹੀ ਹੈ ਦੁਰਵਰਤੋਂ, ਪ੍ਰਸ਼ਾਸਨ ਬੇਖ਼ਬਰ

ਗੜ੍ਹਸ਼ੰਕਰ 9 ਅਕਤੂਬ- ਸਰਕਾਰ ਵਲੋਂ ਪੀਣ ਵਾਲੇ ਪਾਣੀ ਨੂੰ ਬਚਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਪਰ ਕਈ ਲੋਕ ਸਰਕਾਰ ਦੇ ਹੁਕਮਾਂ ਨੂੰ ਟਿੱਚ ਕਰਕੇ ਨਹੀਂ ਜਾਣਦੇ । ਇਸ ਤਰਾਂ ਦੀ ਮਿਸਾਲ ਗੜ੍ਹਸ਼ੰਕਰ ਦੇ ਪਿੰਡ ਝੋਣੋਵਾਲ (ਗੜੀਮਾਨਸੋਵਾਲ) ਤੋਂ ਮਿਲਦੀ ਹੈ ਜਿਥੇ ਸ਼ਰੇਆਮ ਪੀਣ ਵਾਲੇ ਪਾਣੀ ਨੂੰ ਖੇਤੀਬਾੜੀ ਲਈ ਪ੍ਰਯੋਗ ਕੀਤਾ ਜਾ ਰਿਹਾ ਹੈ।

ਗੜ੍ਹਸ਼ੰਕਰ 9 ਅਕਤੂਬ- ਸਰਕਾਰ ਵਲੋਂ ਪੀਣ ਵਾਲੇ ਪਾਣੀ ਨੂੰ ਬਚਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਪਰ ਕਈ ਲੋਕ ਸਰਕਾਰ ਦੇ ਹੁਕਮਾਂ ਨੂੰ ਟਿੱਚ ਕਰਕੇ ਨਹੀਂ  ਜਾਣਦੇ । ਇਸ ਤਰਾਂ ਦੀ ਮਿਸਾਲ ਗੜ੍ਹਸ਼ੰਕਰ ਦੇ ਪਿੰਡ ਝੋਣੋਵਾਲ (ਗੜੀਮਾਨਸੋਵਾਲ) ਤੋਂ ਮਿਲਦੀ ਹੈ ਜਿਥੇ ਸ਼ਰੇਆਮ ਪੀਣ ਵਾਲੇ ਪਾਣੀ ਨੂੰ ਖੇਤੀਬਾੜੀ ਲਈ ਪ੍ਰਯੋਗ ਕੀਤਾ ਜਾ ਰਿਹਾ ਹੈ।  ਪਿੰਡ ਗੜੀਮਾਨਸੋਵਾਲ ਦੇ ਨਵੀਨ ਸ਼ਰਮਾ ਵਿਸ਼ਾਲ ਕੁਮਾਰ, ਲਾਡੀ ਪੰਡਿਤ, ਜਸਵੀਰ, ਰਾਕੇਸ਼ ਕੁਮਾਰ ਸ਼ਰਮਾ, ਪ੍ਰਦੀਪ ਕੁਮਾਰ, ਹਨੀ ਪੰਡਿਤ, ਹੈਪੀ, ਸ਼ਿਵ ਕੁਮਾਰ, ਰੱਜਤ ਕੁਮਾਰ, ਨਿਖਿਲ ਸ਼ਰਮਾ, ਪੰਡਿਤ ਦੀਨਾ ਦਿਆਲ, ਬਲਵਿੰਦਰ ਸਿੰਘ ਬੱਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੜੀਮਾਨਸੋਵਾਲ ਦੇ ਵੱਡੀ ਗਿਣਤੀ ਚ ਘਰਾਂ ਪੀਣ ਵਾਲਾ ਪਾਣੀ ਨਹੀਂ ਪਹੁੰਚ ਰਿਹਾ, ਪਰ ਪਿੰਡ ਝੋਣੋਵਾਲ ਦੇ ਕਈ ਘਰ ਪੀਣ ਵਾਲੇ ਪਾਣੀ ਦੀ ਦੁਰਵਰਤੋ ਕਰ ਰਹੇ ਹਨ। ਉਹਨਾਂ ਨੇ ਦੱਸਿਆ ਕਿ ਪਿੰਡ ਚ ਕਈ ਘਰਾਂ ਵਾਲਿਆਂ ਨੇ ਬਿਨਾਂ ਮਨਜ਼ੂਰੀ ਦੇ ਕੁਨੈਕਸ਼ਨ ਕੀਤੇ ਹੋਏ ਹਨ ਜੋਂ ਕਿ ਇਹਨਾਂ ਕੁਨੈਕਸ਼ਨਾ ਤੋਂ ਪੀਣ ਵਾਲਾ ਪਾਣੀ ਖੇਤਾਂ ਨੂੰ ਲਗਾ ਰਹੇ ਹਨ ਜਦੋਂ ਕਿ ਇਹਨਾਂ ਨਜਾਇਜ਼ ਕੁਨੈਕਸ਼ਨਾ ਵਾਰੇ ਸਬੰਧਤ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਸੀ ਤੇ ਵਿਭਾਗ ਨੇ ਕਾਰਵਾਈ ਕਰਦੇ ਹੋਏ ਕੁਨੈਕਸ਼ਨ ਬੰਦ ਕਰਵਾ ਦਿੱਤੇ ਸਨ ਪਰ ਹੁਣ ਉਹਨਾਂ ਲੋਕਾਂ ਵਲੋਂ ਦੁਬਾਰਾ ਉਹੀ ਕੁਨੈਕਸ਼ਨ ਚਾਲੂ ਕਰ ਲਏ ਹਨ। ਜਿਹਨਾਂ ਤੋਂ ਹਜ਼ਾਰਾਂ ਲੀਟਰ ਪੀਣ ਵਾਲਾ ਪਾਣੀ ਖੇਤਾਂ ਨੂੰ ਲਗਾਇਆ ਜਾ ਰਿਹਾ ਹੈ। ਪਿੰਡ ਗੜੀਮਾਨਸੋਵਾਲ ਦੇ ਵਾਸੀਆਂ ਨੇ ਦੱਸਿਆਂ ਕਿ ਇੱਕ ਪਾਸੇ ਲੋਕ ਪੀਣ ਵਾਲੇ ਪਾਣੀ ਤੋਂ ਪਿਆਸੇ ਮਰ ਰਹੇ ਹਨ ਪਰ ਦੂਜੇ ਲੋਕਾਂ ਵਲੋਂ ਪਾਣੀ ਨੂੰ ਖੇਤਾਂ ਲਈ ਵਰਤਿਆ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੇ ਸਬੰਧਤ ਮਹਿਕਮੇ ਤੋਂ ਮੰਗ ਕੀਤੀ ਹੈ ਕਿ ਨਜਾਇਜ਼ ਚੱਲ ਰਹੇ ਕੁਨੈਕਸ਼ਨ ਬੰਦ ਕਰਕੇ ਉਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਵਾਰੇ ਟਿਊਬਵੈੱਲ ਅਪ੍ਰੇਟਰ ਸ਼ੇਰ ਸਿੰਘ ਨਾਲ ਗੱਲ ਕਰਨ ਤੇ ਉਹਨਾਂ ਨੇ ਦੱਸਿਆ ਕਿ ਵੱਡੀ ਗਿਣਤੀ ਚ ਲੋਕਾਂ ਨੇ ਨਜਾਇਜ਼ ਕੁਨੈਕਸ਼ਨ ਲਗਾਏ ਹੋਏ ਹਨ ਜਿਸ ਵਾਰੇ ਮੈਂ ਮਹਿਕਮੇ ਦੇ ਅਧਿਕਾਰੀਆਂ ਦੇ ਧਿਆਨ ਚ ਲਿਆਂਦਾ ਸੀ ਅਤੇ ਮਹਿਕਮੇ ਵਲੋਂ ਕੁਨੈਕਸ਼ਨ ਕੱਟੇ ਗਏ ਸਨ ਪਰ ਉਨ੍ਹਾਂ ਲੋਕਾਂ ਨੇ ਦੁਬਾਰਾ ਕੁਨੈਕਸ਼ਨ ਲਗਾਏ ਲਏ ਹਨ।