ਐੱਸਵਾਈਐੱਲ ਮਾਮਲਾ: ਕਪੂਰੀ ਪੁੱਜੇ ਸੁਖਬੀਰ ਬਾਦਲ, ਕਿਹਾ; ਜ਼ਮੀਨਾਂ ਤੁਹਾਡੇ ਨਾਮ ’ਤੇ, ਸ਼ੁਰੂ ਕਰੋ ਖੇਤੀ
ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਘਨੌਰ ਨੇੜਲੇ ਪਿੰਡ ਕਪੂਰੀ ਵਿਖੇ ਪੁੱਜ ਕੇ ਕਿਸਾਨਾਂ ਨੂੰ ਕਿਹਾ ਕਿ ਐੱਸਵਾਈਐੱਲ ਵਾਲੀਆਂ ਜ਼ਮੀਨਾਂ ਤੁਹਾਡੇ ਨਾਮ ’ਤੇ ਹਨ ਤੇ ਇਥੇ ਖੇਤੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਕਿਉਂਕਿ ਅਕਾਲੀ ਦਲ ਦੀ ਸਰਕਾਰ ਮੌਕੇ ਐੱਸਵਾਈਐੱਲ ਅਧੀਨ ਆਈਆਂ ਜ਼ਮੀਨਾਂ ਸਬੰਧਤ ਕਿਸਾਨਾਂ ਦੇ ਨਾਮ ਕਰਨ ਦੇ ਨਾਲ ਫਰਦਾਂ ਵਿਚ ਗਰਦਾਵਰੀਆਂ ਤੇ ਕਬਜ਼ੇ ਵੀ ਦਰਜ ਕੀਤੇ ਜਾ ਚੁੱਕੇ ਹਨ।

ਬਾਦਲ ਨੇ ਕਿਹਾ ਕਿ ਪਿੰਡ ਕਪੂਰੀ ਤੋਂ ਸਾਡੇ ਬਜ਼ੁਰਗਾਂ ਨੇ ਐੱਸਵਾਈਐੱਲ ਖਿਲਾਫ ਲੜਾਈ ਲੜੀ ਸੀ ਅਤੇ ਅੱਜ ਮੁੜ ਇਸ ਖਿਲਾਫ ਆਰ ਪਾਰ ਦੀ ਲੜਾਈ ਦਾ ਐਲਾਨ ਕਰਨ ਪੁੱਜੇ ਹਾਂ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਸਿਰਫ ਸ਼?ਰੋਮਣੀ ਅਕਾਲੀ ਦਲ ਹੀ ਐੱਸਵਾਈਐੱਲ ਦਾ ਵਿਰੋਧ ਕਰਦਾ ਆ ਰਿਹਾ ਹੈ, ਜੇਕਰ ਅਕਾਲੀ ਦਲ ਵਿਰੋਧ ਨਾਲ ਕਰਦਾ ਤਾਂ ਹੋਰ ਪਾਰਟੀਆਂ ਪੰਜਾਬ ਦਾ ਪਾਣੀ ਹਰਿਆਣਾ ਤੱਕ ਪਹੁੰਚਾ ਦਿੰਦੀਆਂ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਵੇਂ ਅਦਾਲਤ ਦਾ ਹੁਕਮ ਜਾਂ ਫਿਰ ਪ੍ਰਧਾਨ ਮੰਤਰੀ ਫੌਜ ਭੇਜੇ ਪਰ ਅਕਾਲੀ ਦਲ ਪੰਜਾਬ ਦਾ ਪਾਣੀ ਬਾਹਰ ਨਹੀਂ ਜਾਣ ਦੇਵੇਗਾ। ਬਾਦਲ ਨੇ ਮੋਜੂਦ ਲੋਕਾਂ ਨੂੰ ਅਪੀਲ ਕੀਤੀ ਕਿ ਸਰਵੇ ਟੀਮਾਂ ਨੂੰ ਪੰਜਾਬ ਵਿਚ ਪੈਰ ਨਾ ਰੱਖਣ ਦਿੱਤਾ ਜਾਵੇ ਤੇ ਇਸਦਾ ਡਟਵਾਂ ਵਿਰੋਧ ਕੀਤਾ ਜਾਵੇ। ਇਸ ਲੜਾਈ ਵਿਚ ਅਕਾਲੀ ਦਲ ਹਰ ਅੰਜਾਮ ਤੱਕ ਜਾਵੇਗਾ। ਬਾਦਲ ਨੇ ਕਿਹਾ 1955 ਵਿਚ ਪੰਜਾਬ ਦਾ ਅੱਧਾ ਪਾਣੀ ਰਾਜਸਥਾਨ ਨੂੰ ਬਿਨਾਂ ਮਨਜੂਰੀ ਤੋਂ ਦੇ ਕੇ ਸਾਡੇ ਸੂਬੇ ਨਾਲ ਧੱਕਾ ਕੀਤਾ ਹੁਣ ਆਮ ਆਦਮੀ ਪਾਰਟੀ ਪੰਜਾਬ ਦਾ ਸਹੀ ਪੱਖ ਨਾ ਰੱਖ ਕੇ ਇਸ ਮਸਲੇ ਨੂੰ ਕਮਜ਼ੋਰ ਕਰ ਕੇ ਸੂਬੇ ਦਾ ਪਾਣੀ ਹੋਰ ਸੂਬਿਆਂ ਵਿਚ ਭੇਜਣ ਦੀ ਤਿਆਰੀ ਵਿਚ ਹੈ।