
ਸੰਜੇ ਸਿੰਘ ਦੇ ਕਰੀਬੀ ਵਿਵੇਕ ਤਿਆਗੀ ਪਹੁੰਚੇ ਈਡੀ ਦਫ਼ਤਰ,ਆਪ ਨੇਤਾ ਦੇ ਸਾਹਮਣੇ ਹੋਵੇਗੀ ਪੁੱਛਗਿੱਛ
ਨਵੀਂ ਦਿੱਲੀ (ਪੈਗ਼ਾਮ-ਏ-ਜਗਤ) ਦਿੱਲੀ ਸ਼ਰਾਬ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਨੇ ਸੰਜੇ ਸਿੰਘ ਦੇ ਤਿੰਨ ਨਜ਼ਦੀਕੀ ਸਾਥੀਆਂ ਨੂੰ ਪੁੱਛਗਿੱਛ ਵਿੱਚ ਸ਼ਾਮਲ ਹੋਣ ਲਈ ਸੰਮਨ ਜਾਰੀ ਕੀਤਾ ਸੀ। ਹੁਣ ਜਾਣਕਾਰੀ ਆ ਰਹੀ ਹੈ ਕਿ ’ਆਪ’ ਨੇਤਾ ਦੇ ਕਰੀਬੀ ਵਿਵੇਕ ਤਿਆਗੀ ਈਡੀ ਦੇ ਦਫਤਰ ਪਹੁੰਚ ਗਏ ਹਨ, ਜਿੱਥੇ ਉਨ੍ਹਾਂ ਨੂੰ ਸੰਜੇ ਸਿੰਘ ਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਵੇਗੀ।
ਨਵੀਂ ਦਿੱਲੀ (ਪੈਗ਼ਾਮ-ਏ-ਜਗਤ) ਦਿੱਲੀ ਸ਼ਰਾਬ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਨੇ ਸੰਜੇ ਸਿੰਘ ਦੇ ਤਿੰਨ ਨਜ਼ਦੀਕੀ ਸਾਥੀਆਂ ਨੂੰ ਪੁੱਛਗਿੱਛ ਵਿੱਚ ਸ਼ਾਮਲ ਹੋਣ ਲਈ ਸੰਮਨ ਜਾਰੀ ਕੀਤਾ ਸੀ। ਹੁਣ ਜਾਣਕਾਰੀ ਆ ਰਹੀ ਹੈ ਕਿ ’ਆਪ’ ਨੇਤਾ ਦੇ ਕਰੀਬੀ ਵਿਵੇਕ ਤਿਆਗੀ ਈਡੀ ਦੇ ਦਫਤਰ ਪਹੁੰਚ ਗਏ ਹਨ, ਜਿੱਥੇ ਉਨ੍ਹਾਂ ਨੂੰ ਸੰਜੇ ਸਿੰਘ ਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਵੇਗੀ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਈਡੀ ਨੇ ਸੰਜੇ ਸਿੰਘ ਦੇ ਤਿੰਨ ਸਾਥੀਆਂ, ਵਿਵੇਕ ਤਿਆਗੀ, ਸਰਵੇਸ਼ ਮਿਸ਼ਰਾ ਅਤੇ ਕੰਵਰਬੀਰ ਸਿੰਘ ਨੂੰ ਪੁੱਛਗਿੱਛ ਲਈ ਤਲਬ ਕੀਤਾ ਸੀ। ਇਨ੍ਹਾਂ ’ਚੋਂ ਸਰਵੇਸ਼ ਮਿਸ਼ਰਾ ਸ਼ੁੱਕਰਵਾਰ ਨੂੰ ਈਡੀ ਦਫਤਰ ਪਹੁੰਚੇ ਸਨ। ਇਸ ਦੌਰਾਨ ਜਦੋਂ ਸਰਵੇਸ਼ ਨੂੰ ਮੀਡੀਆ ਵੱਲੋਂ ਸ਼ਰਾਬ ਘੁਟਾਲੇ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਪੱਤਰਕਾਰਾਂ ਨੂੰ ਕਿਹਾ ਕਿ ’ਸੱਚ ਦੀ ਜਿੱਤ ਹੋਵੇਗੀ, ਵਿਸ਼ਵਾਸ ਰੱਖੋ।’
ਈਡੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ’ਆਪ’ ਨੇਤਾ ਸੰਜੇ ਸਿੰਘ ਦੇ ਸਹਿਯੋਗੀ ਸਰਵੇਸ਼ ਨੇ ’ਆਪ’ ਨੇਤਾ ਤੋਂ ਉਨ੍ਹਾਂ ਦੀ ਰਿਹਾਇਸ਼ ’ਤੇ ਦੋ ਵਾਰ 2 ਕਰੋੜ ਰੁਪਏ ਲਏ ਸਨ। ਇਸ ਦੇ ਨਾਲ ਹੀ ਸੰਜੇ ਸਿੰਘ ਦੇ ਪੀਏ ਵਿਜੇ ਤਿਆਗੀ ਨੂੰ ਦੋਸ਼ੀ ਅਮਿਤ ਅਰੋੜਾ ਦੀ ਕੰਪਨੀ ਅਰਾਲਿਆਸ ਹਾਸਪਿਟੈਲਿਟੀ ਦੇ ਕਾਰੋਬਾਰ ਵਿੱਚ ਹਿੱਸੇਦਾਰੀ ਦਿੱਤੀ ਗਈ ਸੀ।
