Mahilpur- Kot Fatuhi Via Bharti Ganesh Pur Paldi road took a bloody form

ਸੜਕਾਂ ਵਿਚ ਪਏ ਖੱਡਿਆਂ ਨੂੰ ਭਰਨ ਤੇ ਰਸਤੇ ਵਿਚ ਪਏ ਕੰਡਿਆਂ ਸੜਕ ਤੋਂ ਹਟਾਉਣ ਵਾਲੇ ਨੂੰ ਨੇਕ ਇਨਸਾਨ ਕਿਹਾ ਜਾਂਦਾ ਸੀ।ਪਰ ਹੁਣ ਦੀਆਂ ਸਰਕਾਰਾਂ ਸੜਕਾਂ ਨੂੰ ਖਡਿੱਆਂ ਤੋਂ ਮੁਕਤ ਰਖਣ ਦੀ ਥਾਂ ਅਤੇ ਉਨ੍ਹਾਂ ਨੂੰ ਸੁਧਾਰਨ ਦੀ 200,200 ਫੁੱਟ ਲੰਬੇ ਟੋਇਆਂ ਭਰੀ ਸੜਕ ਬਣਾ ਕੇ ਰਖਣ ਨੂੰ ਵਿਕਾਸ ਸਮਝਣ ਲੱਗ ਪਈਆ ਹਨ।ਇਸ ਸਬੰਧ ਵਿਚ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਨਰਿੰਦਰ ਸਿੰਘ ਦੀ ਅਗਵਾਈ ਵਿਚ ਸੜਕ ਦੀ ਅਤਿ ਖਸਤਾ ਹਾਲਤ ਨੂੰ ਲੈ ਕੇ ਪੰਜਾਬ ਸਰਕਾਰ ਦੀਆਂ ਗੱਪਮਾਰ ਨੀਤੀਆਂ ਦੇ ਵਿਰੁਧ ਮਾਹਿਲਪੁਰ ਕਚੈਹਰੀਆਂ ਦੇ ਨਜਦੀਕ ਮੁਜਾਹਰਾ ਕੀਤਾ ਤੇ ਕਿਹਾ ਕਿ ਪੰਜਾਬ ਸਰਕਾਰ ਸੜਕਾਂ ਨੂੰ ਅਤਿ ਖਸਤਾ ਹਾਲਤ ਵਿਚ ਰੱਖ ਕੇ ਪੰਜਾਬ ਦੇ ਲੋਕਾਂ ਦਾ ਅਤੇ ਦੇਸ਼ ਦਾ ਰਾਸ਼ਟਰੀ ਨੁਕਸਾਨ ਕਰ ਰਹੀ ਹੈ ਤੇ ਹਰ ਰੋਜ਼ ਇਨ੍ਹਾਂ ਖਸਤਾ ਹਾਲਤ ਸੜਕਾਂ ਉਤੇ ਟੁਟਦੇ ਵਹੀਕਲ ਅਤੇ ਐਕਸੀਡੈਂਟ ਹੋ ਰਹੇ ਤੇ ਮੁੱਖ ਮੰਤਰੀ ਪੰਜਾਬ ਕੁੰਭ ਕਰਨੀ ਨੀਂਦੇ ਸੁੱਤੇ ਪਏ ਹਨ।ਧੀਮਾਨ ਨੇ ਕਿਹਾ ਕਿ ਇਨ੍ਹਾਂ ਖਸਤਾ ਹਾਲਤ ਵਾਲੀਆਂ ਸੜਕਾਂ ਉਤੇ ਪੈਦਾ ਹੋਣ ਵਾਲੇ ਸੁਕਸ਼ਮ ਧੂੜ ਦੇ ਕਣ ਲੋਕਾਂ ਨੂੰ ਕੈਂਸਰ,ਦਮਾ ਅਤੇ ਚਮੜੀ ਰੋਗੀ ਬਣਾ ਰਹੇ ਹਨ,ਜਿਨ੍ਹਾਂ ਵੇਖ ਕੇ ਪੰਜਾਬ ਸਰਕਾਰ ਦਾ ਸਿਹਤ ਵਿਭਾਗ ਵੀ ਚੁੱਪੀ ਧਾਰ ਕੇ ਬੈਠਾ ਹੈ।ਹੋਰ ਕੈਂਸਰ,ਦਮਾ,ਚਮੜੀ ਰੋਗ ਅਸਮਾਨ ਤੋਂ ਨਹੀਂ ਪਣਪਦੇ ਤੇ ਇਸ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜੁੰਮੇਵਾਰ ਹੈ।ਇਹ ਸੜਕਾਂ ਲੋਕਾ,ਜੀਵ ਜੰਤੂਆਂ ਅਤੇ ਵਾਤਾਵਰਣ ਦੀ ਸਥਿਤੀ ਨੂੰ ਤਬਾਹ ਕਰ ਰਹੀਆਂ ਹਨ ਤੇ ਪੰਜਾਬ ਸਰਕਾਰ ਤੰਦਰੁਸਤੀ ਦਾ ਢੰਡੋਰਾ ਪਿੱਟ ਰਹੀ ਹੈ।ਹਾਲੇ ਅਗਸਤ ਵਿਚ ਇਸ ਦਾ ਉਦਘਾਟਨ ਵੀ ਹੋਇਆ ਪਰ ਸੜਕ ਦੀ ਉਸਾਰੀ ਕਰਨ ਦਾ ਗਲਤ ਤਰੀਕਾ ਪੂਰੀ ਤਰ੍ਹਾਂ ਅਨਪੜਤਾ ਵਾਲਾ ਹੀ ਹੈ।

ਸੜਕਾਂ ਵਿਚ ਪਏ ਖੱਡਿਆਂ ਨੂੰ ਭਰਨ ਤੇ ਰਸਤੇ ਵਿਚ ਪਏ ਕੰਡਿਆਂ ਸੜਕ ਤੋਂ ਹਟਾਉਣ ਵਾਲੇ ਨੂੰ ਨੇਕ ਇਨਸਾਨ ਕਿਹਾ ਜਾਂਦਾ ਸੀ।ਪਰ ਹੁਣ ਦੀਆਂ ਸਰਕਾਰਾਂ ਸੜਕਾਂ ਨੂੰ ਖਡਿੱਆਂ ਤੋਂ ਮੁਕਤ ਰਖਣ ਦੀ ਥਾਂ ਅਤੇ ਉਨ੍ਹਾਂ ਨੂੰ ਸੁਧਾਰਨ ਦੀ  200,200 ਫੁੱਟ ਲੰਬੇ ਟੋਇਆਂ ਭਰੀ ਸੜਕ ਬਣਾ ਕੇ ਰਖਣ ਨੂੰ ਵਿਕਾਸ ਸਮਝਣ ਲੱਗ ਪਈਆ ਹਨ।ਇਸ ਸਬੰਧ ਵਿਚ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਨਰਿੰਦਰ ਸਿੰਘ ਦੀ ਅਗਵਾਈ ਵਿਚ ਸੜਕ ਦੀ ਅਤਿ ਖਸਤਾ ਹਾਲਤ ਨੂੰ ਲੈ ਕੇ ਪੰਜਾਬ ਸਰਕਾਰ ਦੀਆਂ  ਗੱਪਮਾਰ ਨੀਤੀਆਂ ਦੇ ਵਿਰੁਧ ਮਾਹਿਲਪੁਰ ਕਚੈਹਰੀਆਂ ਦੇ ਨਜਦੀਕ ਮੁਜਾਹਰਾ ਕੀਤਾ ਤੇ ਕਿਹਾ ਕਿ ਪੰਜਾਬ ਸਰਕਾਰ ਸੜਕਾਂ ਨੂੰ ਅਤਿ ਖਸਤਾ ਹਾਲਤ ਵਿਚ ਰੱਖ ਕੇ ਪੰਜਾਬ ਦੇ ਲੋਕਾਂ ਦਾ ਅਤੇ ਦੇਸ਼ ਦਾ ਰਾਸ਼ਟਰੀ ਨੁਕਸਾਨ ਕਰ ਰਹੀ ਹੈ ਤੇ ਹਰ ਰੋਜ਼ ਇਨ੍ਹਾਂ ਖਸਤਾ ਹਾਲਤ ਸੜਕਾਂ  ਉਤੇ ਟੁਟਦੇ ਵਹੀਕਲ ਅਤੇ ਐਕਸੀਡੈਂਟ ਹੋ ਰਹੇ ਤੇ ਮੁੱਖ ਮੰਤਰੀ ਪੰਜਾਬ ਕੁੰਭ ਕਰਨੀ ਨੀਂਦੇ ਸੁੱਤੇ ਪਏ ਹਨ।ਧੀਮਾਨ ਨੇ ਕਿਹਾ ਕਿ ਇਨ੍ਹਾਂ ਖਸਤਾ ਹਾਲਤ ਵਾਲੀਆਂ ਸੜਕਾਂ ਉਤੇ ਪੈਦਾ ਹੋਣ ਵਾਲੇ ਸੁਕਸ਼ਮ ਧੂੜ ਦੇ ਕਣ ਲੋਕਾਂ ਨੂੰ ਕੈਂਸਰ,ਦਮਾ ਅਤੇ ਚਮੜੀ ਰੋਗੀ ਬਣਾ ਰਹੇ ਹਨ,ਜਿਨ੍ਹਾਂ  ਵੇਖ ਕੇ ਪੰਜਾਬ ਸਰਕਾਰ ਦਾ ਸਿਹਤ ਵਿਭਾਗ ਵੀ ਚੁੱਪੀ ਧਾਰ ਕੇ ਬੈਠਾ ਹੈ।ਹੋਰ ਕੈਂਸਰ,ਦਮਾ,ਚਮੜੀ ਰੋਗ ਅਸਮਾਨ ਤੋਂ ਨਹੀਂ ਪਣਪਦੇ ਤੇ ਇਸ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜੁੰਮੇਵਾਰ ਹੈ।ਇਹ ਸੜਕਾਂ ਲੋਕਾ,ਜੀਵ ਜੰਤੂਆਂ ਅਤੇ ਵਾਤਾਵਰਣ ਦੀ ਸਥਿਤੀ ਨੂੰ ਤਬਾਹ ਕਰ ਰਹੀਆਂ  ਹਨ ਤੇ ਪੰਜਾਬ ਸਰਕਾਰ ਤੰਦਰੁਸਤੀ ਦਾ ਢੰਡੋਰਾ ਪਿੱਟ ਰਹੀ ਹੈ।ਹਾਲੇ ਅਗਸਤ ਵਿਚ ਇਸ ਦਾ ਉਦਘਾਟਨ ਵੀ ਹੋਇਆ ਪਰ ਸੜਕ ਦੀ ਉਸਾਰੀ ਕਰਨ ਦਾ ਗਲਤ ਤਰੀਕਾ ਪੂਰੀ ਤਰ੍ਹਾਂ ਅਨਪੜਤਾ ਵਾਲਾ ਹੀ ਹੈ। ਧੀਮਾਲ ਨੇ ਕਿਹਾ ਕਿ ਮਾਹਿਲਪੁਰ ਤੋਂ ਕੋਟ ਫਤੂਹੀ ਤੱਕ ਸਿਰਫ ਲਗਭਗ 13 ਕਿਲੋਮੀਟਰ ਦੀ ਸੜਕ ਹੈ,ਪੰਜਾਬ ਅੰਦਰ ਇਕ ਖਸਤਾ ਹਾਲਤ ਵਿਚ ਨਮੂਨਾ ਬਣ ਚੁਕੀ ਹੈ ਤੇ ਪੰਜਾਬ ਸਰਕਾਰ ਬੁਰੀ ਤਰ੍ਹਾਂ ਕੁੰਭ ਕਰਨੀ ਨੀਂਦੇ ਸੁੱਤੀ ਪਈ ਹੈ।ਧੀਮਾਨ ਨੇ ਕਿਹਾ ਮਾਹਿਲਪੁਰ ਅੱਡਾ ਘੱਟੋ  ਘੱਟ 100 ਪਿੰਡਾਂ ਦੀ ਮਾਰਕੀਟ ਦੀ ਹੱਬ ਹੈ।ਲੋਕ ਅਲੱਗ ਅਲੱਗ ਪਿੰਡਾਂ ਤੋਂ ਅਪਣੇ ਘਰਾਂ ਦਾ ਸਮਾਨ ਲੈਣ ਆਉਂਦੇ ਜਾਂਦੇ ਹਨ।ਬੱਚੇ ਸਕੂਲਾਂ ਵਿਚ ਸਾਇਕਲਾਂ ਉਤੇ ਪੜ੍ਹਣ ਵੀ ਜਾਂਦੇ ਹਨ ਤੇ ਸਰਕਾਰ ਨੂੰ ਕੋਸਦੇ ਲੰਘਦੇ ਹਨ।ਇਸੇ ਸੜਕ ਉਤੋਂ ਬੱਸਾਂ ਤੇ ਟਰਾਂਸਪੋਟਰਾਂ ਤੇ ਟੈਕਸੀ  ਚਾਲਕਾਂ ਦਾ ਜਲੰਧਰ, ਫਗਵਾੜਾ, ਬੰਗਾ,ਨਵਾਂਸ਼ਹਿਰ ਨੂੰ ਆਉਣਾ ਜਾਣ ਬਣਿਆ ਰਹਿੰਦਾ ਹੈ।ਇਲਾਕੇ ਦੇ ਲੋਕ ਕਈ ਵਾਰ ਮੁਜਾਹਰੇ ਕਰਕੇ ਪੰਜਾਬ ਸਰਕਾਰ ਵਿਰੁਧ ਅਵਾਜ ਬੁਲੰਦ ਕਰ ਚੁੱਕੇ ਹਨ ਤੇ ਪੰਜਾਬ ਸਰਕਾਰ ਦਾ ਧਿਆਨ ਦਵਾ ਚੁੱਕੇ ਹਨ।ਉਨ੍ਹਾਂ ਕਿਹਾ ਕਿ ਜਦੋਂ ਮੀਂਹ ਪੈਂਦਾ  ਦਾ ਸੜਕ ਦੀ ਤਸੀਰ ਕੀਚੜ ਭਰੀ ਹੋ ਜਾਂਦੀ ਹੈ ਤੇ ਜਦੋਂ ਸੜਕ ਸੁੱਕੀ ਹੁੰਦੀ ਹੈ ਤਾਂ ਧੂੜ ਭਰੀ ਬਣ ਜਾਂਦੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਵਾਧਾ ਵਿਕਾਸ ਦੀ ਅਸਲ ਸਥਿਤੀ ਦੀ ਅਸਲ ਹਾਲਤ ਇਸ ਸੜਕ ਨੁੰ ਵੇਖ ਕੇ ਲਗਾਈ ਜਾ ਸਕਦੀ ਹੈ।ਇਸ ਸੜਕ ਉਤੇ ਕੋਣ ਲਾਗੂ ਕਰੇਗਾ  ਸੜਕ ਸੁੱਰਖਿਆ ਨਿਯਮ ਤੇ ਕਿਥੇ ਲੱਗੇ ਹਨ ਜੈਬਰਾ ਨਿਸ਼ਾਨ।ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਿਸ ਇਨ੍ਹਾਂ ਟੁਟੀਆਂ ਸੜਕਾਂ ਉਤੇ ਜੁਰਮਾਨੇ ਕਰਲ ਲਗੀ ਰਹਿੰਦੀ ਹੈ।ਇਹ ਸਭ ਕੁਝ ਬਿਨਾਂ ਵਿਵਸਥਾ ਦਿਤਿਆਂ ਕੀਤਾ ਜਾ ਰਿਹਾ ਹੈ।ਧੀਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਤੋਂ  ਪੈਟਰੋਲ,ਡੀਜਲ ਅਤੇ ਹੋਰ ਪਦਾਰਥਾਂ ਉਤੇ ਐਨਾ ਟੈਕਸ ਲੈਂਦੀ ਹੈ ਕਿ ਸੜਕਾਂ ਲਈ ਇਠਕਾ ਹੁੰਦਾ ਟੈਕਸ ਕਿਥੇ ਅਲੋਪ ਹੋ ਰਿਹਾ ਹੈ।ਗੜ੍ਹਸ਼ੰਕਰ ਤਹਿਸੀਲ ਦੀਆਂ ਸਾਰੀਆਂ ਸੜਕਾਂ ਦੀ ਹਾਲਤ ਅਤਿ ਤੋਂ ਜਿਆਦਾ ਖਸਤਾ ਹੈ।ਇਨ੍ਹਾਂ ਉਤੇ ਤਾਂ ਐਂਬੂਲੈਂਸ ਚਲਾਉਣੀ ਵੀ ਖਤਰੇ ਤੋਂ ਖਾਲੀ  ਨਹੀਂ।ਜੇ ਲੋਕ ਸਰਕਾਰੀ ਸੰਪਤੀ ਨੂੰ ਨੁਕਸਾਨ ਕਰਦੇ ਤਾਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਹੁੰਦੀ ਹੈ ਪਰ ਹੁਣ ਜੇ ਪੰਜਾਬ ਸਰਕਾਰ ਦੇਸ਼ ਦਾ ਤੇ ਲੋਕਾਂ ਦਾ ਨੁਕਸਾਨ ਕਰਦੀ ਹੋਵੇ ਤਾਂ ਕਾਨੂੰਨ ਅੱਖਾਂ ਮੀਟ ਲੈਂਦਾ ਹੈ।ਧੀਮਾਨ ਨੇ ਇਸ ਸੜੜ ਦੀ ਖਸਤਾ ਹਾਲਤ ਨੂੰ ਲੈ ਕੇ ਪੰਜਾਬ ਰਾਜ  ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸ਼ਕਾਇਤ ਦਰਜ ਕਰਵਾਈ ਤੇ ਲਿੱਖਿਆ ਹੈ ਕਿ ਪੰਜਾਬ ਸਰਕਾਰ ਲੋਕਾਂ ਦੇ ਮੂਲ ਸੰਵਿਧਾਨਕ ਅਧਿਕਾਰਾਂ ਨਾਲ ਖਿਲਵਾੜ ਕਰ ਰਹੀ ਹੈ ਤੇ ਜਾਣਬੁਝ ਕੇ ਸੜਕ ਨਾ ਬਣਾ ਕੇ ਇਲਾਕੇ ਦੇ ਵਿਕਾਸ ਦਾ ਨੁਕਸਾਨ ਕਰ ਰਹੀ ਹੈ।ਉਨ੍ਹਾਂ ਲੋਕਾਂ ਨੂੰ ਅਪੀਲ  ਕੀਤੀ ਕਿ ਸੜਕਾਂ ਦੀ ਖਸਤਾ ਹਾਲਤ ਨੂੰ ਲੈ ਕੇ ਲੋਕਾਂ ਨੂੰ ਨਾਲ ਲੈ ਕੇ ਜਨ ਹਿੱਤ ਅੰਦੋਲਨ ਤੇਜ਼ ਕੀਤਾ ਜਾਵੇਗਾ।ਇਸ ਮੋਕੇ ਮੋਹਿੰਦਰ ਸਿੰਘ ਸਾਬਕਾ ਸਰਪੰਚ, ਦਲਵੀਰ ਸਿੰਘ, ਜ਼ਸਵਿੰਦਰ ਸਿੰਘ, ਗੁਰਮਿੰਦਰ ਸਿੰਘ,ਸੋਢੀ ਰਸੂਲਪੁਰੀ, ਦੀਪਕ ਕੁਮਾਰ, ਰਾਕੇਸ਼ ਕੁਮਾਰ, ਨਰੇਸ਼ ਕੁਮਾਰ,  ਵਿਪਨ,ਸੰਨੀ,ਗੁਰਮੀਤ ਲਾਲ,ਸੰਜੀਵ ਕੁਮਾਰ ਅਤੇ ਹਰਜਿੰਦਰ ਸਿੰਘ ਤੇ ਹਰਬੰਸ ਸਿੰਘ ਹਾਜਰ ਸਨ।