
ਮਿਡਲ ਸਕੂਲ ਸਮੁੰਦੜਾ ਦੇ ਵਿਦਿਆਰਥੀਆ ਨੇ ਮਨਾਇਆ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ
ਸਰਕਾਰੀ ਮਿਡਲ ਸਕੂਲ ਸਮੁੰਦੜਾ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਸਕੂਲ ਦੇ ਸਟਾਫ ਤੇ ਸਮੂਹ ਵਿਦਿਆਰਥੀਆ ਵਲੋਂ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਵਿਸੇਸ਼ ਤੌਰ ਤੇ ਪਹੁੰਚੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਕੁਲਵਿੰਦਰ ਸਿੰਘ ਚਾਹਲ ਵਲੋਂ ਵਿਦਿਆਰਥੀਆ ਨੂੰ ਸੰਬੋਧਨ ਵੀ ਕੀਤਾ ਗਿਆ।
ਸਰਕਾਰੀ ਮਿਡਲ ਸਕੂਲ ਸਮੁੰਦੜਾ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਸਕੂਲ ਦੇ ਸਟਾਫ ਤੇ ਸਮੂਹ ਵਿਦਿਆਰਥੀਆ ਵਲੋਂ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਵਿਸੇਸ਼ ਤੌਰ ਤੇ ਪਹੁੰਚੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਕੁਲਵਿੰਦਰ ਸਿੰਘ ਚਾਹਲ ਵਲੋਂ ਵਿਦਿਆਰਥੀਆ ਨੂੰ ਸੰਬੋਧਨ ਵੀ ਕੀਤਾ ਗਿਆ। ਚਾਹਲ ਵਲੋਂ ਸਰਦਾਰ ਭਗਤ ਸਿੰਘ ਦੇ ਸੰਘਰਸ਼ਸ਼ੀਲ ਜੀਵਨ ਵਾਰੇ ਦਸਿਆ ਕਿ ਉਹਨਾਂ ਦੇਸ਼ ਅਜਾਦ ਕਰਵਾਉਣ ਲਈ ਆਪਾ ਕੁਰਬਾਨ ਕਰਨ ਦੇ ਨਾਲ ਪਰਿਵਾਰ ਵੀ ਦੇਸ਼ ਤੋਂ ਵਾਰ ਦਿੱਤੇ। ਸੁੱਖ ਅਰਾਮ ਤਿਆਗ ਕੇ ਗੁਲਾਮੀ ਦੀਆਂ ਜੰਜੀਰਾ ਤੋੜਨ ਲਈ ਸਿਰ ਤੇ ਕੱਢਣ ਬੰਨ੍ਹ ਕੇ ਸ਼ਹੀਦ ਹੋਣ ਤੱਕ ਮੈਦਾਨੇ ਜੰਗ ਵਿੱਚ ਦਲੇਰੀ ਨਾਲ ਲੜਦੇ ਰਹੇ। ਸਕੂਲ ਮੁਖੀ ਸਰਬਜੀਤ ਸਿੰਘ ਨੇ ਵਿਦਿਆਰਥੀਆ ਨੂੰ ਸੰਬੋਧਨ ਕਰਦਿਆ ਕਿਹਾ ਕਿ ਬੱਚੇ ਦੇਸ਼ ਦਾ ਕੀਮਤੀ ਸਰਮਾਇਆ ਹੁੰਦੇ ਹਨ, ਇਹਨਾਂ ਦੇ ਨੀਹਾਂ ਵਿੱਚ ਸਕੂਲ ਦੇ ਸਮੇਂ ਅਜਿਹੇ ਸੰਸਕਾਰ ਪੈਣੇ ਚਾਹੀਦੇ ਹਨ ਜਿਹਨਾਂ ਨਾਲ ਇਹਨਾਂ ਦਾ ਜੀਵਨ ਪੱਧਰ ਕਾਫਲੇ ਤਾਰੀਫ ਹੋਵੇ। ਬੱਚਿਆਂ ਨੂੰ ਵੀ ਸਿੱਖਿਆ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾ ਦਾ ਖਿਆਲ ਰੱਖਦਿਆ ਉਚੇਰੀ ਸਿਖਿਆ ਪ੍ਰਾਪਤ ਕਰਕੇ ਦੇਸ਼ ਦੀ ਤਰੱਕੀ ਵਿੱਚ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਦੇਸ਼ ਦੀ ਖਾਤਰ ਜਾਨਾਂ ਵਾਰਨ ਵਾਲੇ ਯੋਧਿਆਂ ਦੀਆਂ ਕੁਰਬਾਨੀਆ ਦਾ ਇਤਿਹਾਸ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਉਹਨਾਂ ਇਸ ਦੇਸ਼ ਦੀ ਖਾਤਰ ਕਿੰਨੀਆ ਕੁਰਬਾਨੀਆ ਕੀਤੀਆ ਹਨ। ਇਸ ਮੌਕੇ ਤੇ ਮਾਸਟਰ ਨਰੇਸ਼ ਕੁਮਾਰ ਭੰਮੀਆ, ਰਾਕੇਸ਼ ਕੁਮਾਰ, ਮੈਡਮ ਬਲਜਿੰਦਰ ਕੌਰ, ਕੁਲਵਿੰਦਰ ਕੌਰ, ਰਾਮ ਸਰੂਪ, ਪ੍ਰਗਟ ਸਿੰਘ ਤੇ ਜਤਿੰਦਰ ਸਿੰਘ ਆਦਿ ਹਾਜ਼ਰ ਸਨ।
