ਪਿੰਡ ਗੀਗੇ ਮਾਜਰਾ ਵਿੱਚ ਕੁਸ਼ਤੀ ਦੰਗਲ ਕਰਵਾਏ

ਐਸ ਏ ਐਸ ਨਗਰ, 25 ਸਤੰਬਰ ਨੇੜਲੇ ਪਿੰਡ ਗੀਗੀੇ ਮਾਜਰਾ ਵਿਖੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮੇਲਾ ਬਾਬਾ ਗੁਸਾਂਈਵਾਲਾ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਕੁਸ਼ਤੀ ਦੰਗਲ ਕਰਵਾਏ ਗਏ। ਇਸ ਮੌਕੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਟ ਵਿਸ਼ਸ਼ ਤੌਰ ਤੇ ਸ਼ਾਮਿਲ ਹੋਏ ਅਤੇ ਝੰਡੀ ਦੀ ਕੁਸ਼ਤੀ ਆਰੰਭ ਕਰਵਾਈ।

ਇਸ ਮੌਕੇ ਸ੍ਰੀ ਵਸ਼ਿਸ਼ਟ ਨੇ ਕਿਹਾ ਕਿ ਕੁਸ਼ਤੀ ਸਾਡੀ ਰਵਾਇਤੀ ਖੇਡ ਹੈ ਅਤੇ ਅਜਿਹੇ ਮੁਕਾਬਲੇ ਸਾਨੂੰ ਆਪਣੀ ਰਵਾਇਤ ਨਾਲ ਜੋੜਦੇ ਹਨ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਲਿਜਾਣ ਦੀ ਲੋੜ ਹੈ ਕਿਉਂਕਿ ਖੇਡਾਂ ਨਾਲ ਜਿੱਥੇ ਸ਼ਰੀਰ ਮਜਬੂਤ ਹੁੰਦਾ ਹੈ ਉੱਥੇ ਖਿਡਾਰੀ ਨਸ਼ਿਆਂ ਦੀ ਲਾਹਨਤ ਤੋਂ ਵੀ ਬਚੇ ਰਹਿੰਦੇ ਹਨ।

ਪਿੰਡ ਦੇ ਪੰਚ ਦਿਲਬਾਗ ਸਿੰਘ ਨੇ ਦੱਸਿਆ ਕਿ ਇਸ ਮੌਕੇ ਪਹਿਲੀ ਝੰਡੀ ਦੀ ਕੁਸ਼ਤੀ ਤੇ 81 ਹਜਾਰ ਰੁਪਏ, ਦੂਜੀ ਝੰਡੀ ਦੀ ਕੁਸ਼ਤੀ ਤੇ 71 ਹਜਾਰ ਰੁਪਏ ਦਾ ਇਨਾਮ ਦਿੱਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰਡ ਦੇ ਸਰਪੰਚ ਤਰਸੇਮ ਸਿੰਘ, ਹਰਵਿੰਦਰ ਸਿੰਘ, ਕੁਲਵੰਤ ਸਿੰਘ, ਬਲਵਿੰਦਰ ਸਿੰਘ, ਪਰਮਜੀਤ ਕੌਰ, ਸੰਦੀਪ ਕੌਰ (ਸਾਰੇ ਪੰਚ), ਪ੍ਰਬੰਧਕ ਸਰਦਾਰਾ ਸਿੰਘ, ਦਲਵੀਰ ਸਿੰਘ (ਵਿੱਕੀ) ਹਰਜੀਤ ਸਿੰਘ, ਪ੍ਰਧਾਨ ਰੁਪਿੰਦਰ ਸਿੰਘ, ਕਰਤਾ ਰਾਮ, ਲਾਲੀ, ਫੌਜੀ ਹੈਪੀ, ਜੱਗਾ, ਮੰਗਾ ਵੀ ਹਾਜਿਰ ਸਨ।

ਬਾਬਾ ਗੁਸਾਂਈ ਵਾਲਾ ਦੇ ਪ੍ਰਧਾਨ ਸ ਨਰਿੰਦਰ ਕੁਮਾਰ ਅਤੇ ਦੰਗਲ ਕਮੇਟੀ ਦੇ ਪ੍ਰਧਾਨ ਯੁਧਵੀਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਕਰਨ ਅਤੇ ਸਤਨਾਮ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।