ਮੇਰੀ ਮਿੱਟੀ ਮੇਰਾ ਦੇਸ਼ ਮੁਹਿੰਮ ਦੀ ਸ਼ੁਰੂਆਤ
ਐਸ ਏ ਐਸ ਨਗਰ, 25 ਸਤੰਬਰ ਭਾਰਤੀ ਜਨਤਾ ਪਾਰਟੀ ਮੰਡਲ ਮੁਹਾਲੀ ਵਲੋਂ ਮੰਡਲ ਪ੍ਰਧਾਨ ਨੇ ਸ੍ਰੀ ਅਨਿਲ ਕੁਮਾਰ ਗੁੱਡੂ ਦੀ ਅਗਵਾਈ ਵਿੱਚ ਪਿੰਡ ਬਹਿਲੋਲਪੁਰ ਅਤੇ ਝਾਮਪੁਰ ਤੋਂ ‘ਮੇਰੀ ਮਿੱਟੀ ਮੇਰਾ ਦੇਸ਼’ ਮੁਹਿੰਮ ਦੀ ਸੁਰੂਆਤ ਕੀਤੀ ਗਈ। ਇਸ ਮੌਕੇ ਭਾਜਪਾ ਵਰਕਰਾਂ ਨੇ ਨਵੀਂ ਦਿੱਲੀ ਵਿੱਚ ਬਣਨ ਵਾਲੇ ਸ਼ਹੀਦ ਪਾਰਕ ਲਈ ਘਰ-ਘਰ ਜਾ ਕੇ ਮਿੱਟੀ ਇਕੱਠੀ ਕੀਤੀ। ਮੁਹਿੰਮ ਦੀ ਸ਼ੁਰੂਆਤ ਸ਼ਹੀਦ ਪਰਿਵਾਰ ਦੇ ਘਰ ਤੋਂ ਮਿੱਟੀ ਚੁੱਕ ਕੇ ਕੀਤੀ ਗਈ।

ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਸ਼੍ਰੀ ਉਮਾਕਾਂਤ ਤਿਵਾੜੀ ਨੇ ਕਿਹਾ ਕਿ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੀ ਯਾਦ ਵਿੱਚ ਦਿੱਲੀ ਵਿੱਚ ਬਣ ਰਹੇ ਸ਼ਹੀਦੀ ਪਾਰਕ ਵਾਸਤੇ ਹਰ ਘਰ ਤੋਂ ਮਿੱਟੀ ਇਕੱਠੀ ਕੀਤੀ ਜਾ ਰਹੀ ਹੈ ਅਤੇ ਇਹ ਕੰਮ ਪੂਰੇ ਭਾਰਤ ਵਿੱਚ ਕੀਤਾ ਜਾ ਰਿਹਾ ਹੈ।
ਇਸ ਮੌਕੇ ਭਾਜਪਾ ਆਗੂ ਰੀਟਾ ਸਿੰਘ, ਸੁਭਾਸ਼ ਵਸ਼ਿਸ਼ਟ, ਵਿਨੋਦ ਭਾਟੀਆ, ਰੂਪ ਸਿੰਘ ਰਾਣਾ, ਇਰਫਾਨ, ਪਰਮੋਦ ਕੁਮਾਰ, ਹਰਪ੍ਰੀਤ ਸਿੰਘ, ਮਨੋਜ ਕੁਮਾਰ, ਰਾਜ ਬਹਾਦਰ ਗੁਪਤਾ ਤੋਂ ਇਲਾਵਾ ਝਾਮਪੁਰ ਤੇ ਬਹਿਲੋਲਪੁਰ ਦੇ ਸਥਾਨਕ ਵਰਕਰ ਤੇ ਸਮਾਜ ਸੇਵੀ ਸ਼ਾਮਲ ਹੋਏ।