ਮੁਹਾਲੀ ਹਲਕੇ ਵਿੱਚ ਪੈਂਦੇ ਪ੍ਰਾਈਵੇਟ ਬਿਲਡਰਾਂ ਦੇ ਮੈਗਾ ਹਾਊਸਿੰਗ ਪ੍ਰੋਜੈਕਟਾਂ ਦੀਆਂ ਰੈਜੀਡੈਂਸ ਵੈਲਫੇਅਰ ਐਸੋਸ਼ੀਏਸ਼ਨਾਂ ਵਲੋਂ ਸਾਂਝੀ ਜਥੇਬੰਦੀ ਦੇ ਗਠਨ ਦਾ ਹੋਇਆ ਫੈਸਲਾ
ਐਸ ਏ ਐਸ ਨਗਰ, 25 ਸਤੰਬਰ ਮੁਹਾਲੀ ਹਲਕੇ ਵਿੱਚ ਵਿਕਸਿਤ ਕੀਤੇ ਜਾ ਰਹੇ ਵੱਖ ਵੱਖ ਮੈਗਾ ਹਾਊਸਿੰਗ ਪ੍ਰੋਜੈਕਟਾਂ ਦੀਆਂ ਸਮੂਹ ਰੈਜੀਡੈਂਸ ਵੈਲਫੇਅਰ ਐਸੋਸ਼ੀਏਸ਼ਨਾਂ ਦੀ ਮੀਟਿੰਗ ਰਾਜਵਿੰਦਰ ਸਿੰਘ ਸਰਾਓ ਦੀ ਅਗਵਾਈ ਵਿੱਚ ਟੀ. ਡੀ. ਆਈ ਸਿਟੀ, ਸੈਕਟਰ 110 ਵਿਖੇ ਹੋਈ ਜਿਸ ਦੌਰਾਨ ਸਰਬ-ਸੰਮਤੀ ਨਾਲ ਫੈਸਲਾ ਕਰਕੇ ਸਾਂਝੀ ਜਥੇਬੰਦੀ ਦਾ ਗਠਨ ਕਰਨ ਦਾ ਫੈਸਲਾ ਕੀਤਾ ਗਿਆ।

ਮੀਟਿੰਗ ਦੌਰਾਨ ਜਥੇਬੰਦੀ ਦੇ ਗਠਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਸੈਕਟਰ 110 ਦੇ ਮੀਤ ਪ੍ਰਧਾਨ ਜਸਵੀਰ ਸਿੰਘ ਗੜਾਂਗ, ਪਾਲ ਸਿੰਘ ਰੱਤੂ ਮੀਤ ਪ੍ਰਧਾਨ ਸੈਕਟਰ 114 ਆਂਸਲ ਗਰੁੱਪ ਅਤੇ ਵੱਸਣ ਸਿੰਘ ਗੋਰਾਇਆ ਯੂਨੀਟੈਕ ਸੈਕਟਰ 97 ਨੂੰ ਸਰਬ ਸੰਮਤੀ ਨਾਲ ਤਿੰਨ ਮੈਂਬਰੀ ਕਮੇਟੀ ਲਈ ਚੁਣਿਆ ਗਿਆ।
ਇਹ ਤਿੰਨ ਮੈਂਬਰੀ ਕਮੇਟੀ ਜਥੇਬੰਦੀ ਦਾ ਨਾਮ ਕਰਨ ਜਨਰਲ ਬਾਡੀ ਦਾ ਗਠਨ ਅਤੇ ਜਥੇਬੰਦੀ ਦੇ ਢਾਂਚੇ ਦੀ ਪੂਰੀ ਰੂਪ-ਰੇਖਾ ਤਿਆਰ ਕਰੇਗੀ। ਮੀਟਿੰਗ ਵਿੱਚ ਇਸ ਇਲਾਕੇ ਦੀਆਂ ਸਾਰੀਆਂ ਐਸੋਸ਼ੀਏਸ਼ਨਾਂ ਸ਼ਾਮਿਲ ਹੋਈਆਂ। ਅਗਲੀ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਲਈ 21 ਅਕਤੂਬਰ ਨੂੰ ਦੁਬਾਰਾ ਸਾਰੀਆਂ ਐਸੋਸ਼ੀਏਸ਼ਨਾਂ ਦੀ ਸਾਂਝੀ ਸੱਦੀ ਗਈ ਹੈ।
ਸਟੇਜ਼ ਸਕੱਤਰ ਦੀ ਭੂਮਿਕਾ ਪ੍ਰਿੰਸੀਪਲ ਐਮ.ਐਲ. ਸ਼ਰਮਾ ਨੇ ਬਾਖੂਬੀ ਨਾਲ ਨਿਭਾਈ। ਇਸ ਮੌਕੇ ਏ.ਐਸ. ਸੇਖੋਂ, ਅਸ਼ੋਕ ਡੋਗਰਾ, ਹਰਮਿੰਦਰ ਸਿੰਘ ਸੋਹੀ, ਮਾਸਟਰ ਗੁਰਮੱਖ ਸਿੰਘ, ਬੰਤ ਸਿੰਘ ਭੁੱਲਰ, ਗੁਲਜ਼ਾਰ ਸਿੰਘ ਔਜਲਾ, ਹਰਦੇਵ ਸਿੰਘ, ਅਰਵਿੰਦ ਸ਼ਰਮਾ, ਮੋਹਿਤ ਮਦਾਨ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਤੋਂ ਸਾਧੂ ਸਿੰਘ, ਸੰਤ ਸਿੰਘ, ਭੁਪਿੰਦਰ ਸਿੰਘ ਸੈਣੀ, ਅਜੇਪਾਲ ਸਿੰਘ ਬਰਾੜ, ਦਲਜੀਤ ਸਿੰਘ ਸੈਣੀ, ਵੱਸਣ ਸਿੰਘ ਗੋਰਾਇਆ, ਅਮਰਜੀਤ ਸਿੰਘ, ਅਸ਼ੋਕ ਗਰਗ, ਮੁਨੀਸ਼ ਗੁਪਤਾ, ਗੌਰਵ ਗੋਇਲ, ਮਨੀਸ਼ ਕੁਮਾਰ ਬਾਂਸਲ, ਇੰਦਰਜੀਤ ਸੋਨੀ, ਸੀ.ਐਲ ਗਿੱਲ, ਸੰਧੂ ਸਿੰਘ, ਮਨੀਸ਼ ਸ਼ਰਮਾ, ਮਨਜੀਤ ਸਿੰਘ, ਸੀ.ਆਰ ਬਾਸੀ, ਬੀ.ਆਰ ਕ੍ਰਿਸ਼ਨਾ, ਰਵੀ ਦੱਤ ਸ਼ਰਮਾ, ਸਿਕੰਦਰ ਸਿੰਘ, ਹਰਦੇਵ ਸਿੰਘ ਉਭਾ, ਅਸ਼ੋਕ ਕੁਮਾਰ, ਰਾਕੇਸ਼ ਸ਼ਰਮਾ ਅਤੇ ਆਰ. ਡੀ. ਸ਼ਰਮਾ ਆਪਣੇ ਸਾਥੀਆਂ ਸਮੇਤ ਹਾਜਰ ਹੋਏ।