ਸਰਕਾਰੀ ਕਾਲਜ ਵਿਖੇ ਸਟੂਡੈਂਟ ਯੂਨੀਅਨ ਦਾ ਗਠਨ ਗਿੱਲ ਕੰਧੋਲਾ ਪ੍ਰਧਾਨ ਅਤੇ ਜੀਤ ਮਾਨਸਾ ਬਣੇ ਚੇਅਰਮੈਨ

ਐਸ ਏ ਐਸ ਨਗਰ, 25 ਸਤੰਬਰ ਸਰਕਾਰੀ ਕਾਲਜ ਫੇਜ਼ 6 ਵਿਖੇ ਵਿਦਿਆਰਥੀ ਜੱਥੇਬੰਦੀ ਸੀ ਵਾਈ ਐਸ ਐਸ ਦੀ ਇਕਾਈ ਦਾ ਗਠਨ ਕੀਤਾ ਗਿਆ ਹੈ। ਕਾਲਜ ਦੇ ਵਿਦਿਆਰਥੀਆਂ ਵੱਲੋਂ ਯੂਨੀਅਨ ਦੇ ਗਠਨ ਦੌਰਾਨ ਗਿੱਲ ਕੰਧੋਲਾ ਨੂੰ ਪ੍ਰਧਾਨ ਅਤੇ ਜੀਤ ਮਾਨਸਾ ਨੂੰ ਚੈਅਰਮੈਨ ਚੁਣਿਆ ਹੈ। ਇਸ ਚੋਣ ਦੌਰਾਨ ਹਲਕਾ ਵਿਧਾਇਕ ਕੁਲਵੰਤ ਸਿੰਘ ਵਲੋਂ ਆਰ.ਪੀ ਸ਼ਰਮਾ ਅਤੇ ਹੋਰਨਾਂ ਨੂੰ ਵਿਸ਼ੇਸ਼ ਤੌਰ ਤੇ ਭੇਜਿਆ ਗਿਆ ਸੀ।

ਐਸ ਏ ਐਸ ਨਗਰ, 25 ਸਤੰਬਰ ਸਰਕਾਰੀ ਕਾਲਜ ਫੇਜ਼ 6 ਵਿਖੇ ਵਿਦਿਆਰਥੀ ਜੱਥੇਬੰਦੀ ਸੀ ਵਾਈ ਐਸ ਐਸ ਦੀ ਇਕਾਈ ਦਾ ਗਠਨ ਕੀਤਾ ਗਿਆ ਹੈ। ਕਾਲਜ ਦੇ ਵਿਦਿਆਰਥੀਆਂ ਵੱਲੋਂ ਯੂਨੀਅਨ ਦੇ ਗਠਨ ਦੌਰਾਨ ਗਿੱਲ ਕੰਧੋਲਾ ਨੂੰ ਪ੍ਰਧਾਨ ਅਤੇ ਜੀਤ ਮਾਨਸਾ ਨੂੰ ਚੈਅਰਮੈਨ ਚੁਣਿਆ ਹੈ। ਇਸ ਚੋਣ ਦੌਰਾਨ ਹਲਕਾ ਵਿਧਾਇਕ ਕੁਲਵੰਤ ਸਿੰਘ ਵਲੋਂ ਆਰ.ਪੀ ਸ਼ਰਮਾ ਅਤੇ ਹੋਰਨਾਂ ਨੂੰ ਵਿਸ਼ੇਸ਼ ਤੌਰ ਤੇ ਭੇਜਿਆ ਗਿਆ ਸੀ। ਇਸ ਮੌਕੇ ਆਪ ਨੇਤਾ ਆਰ. ਪੀ. ਸ਼ਰਮਾ ਨੇ ਕਿਹਾ ਕਿ ਯੂਨੀਅਨ ਵਲੋਂ ਵਿਦਿਆਰਥੀ ਵਰਗ ਦੀਆਂ ਜਿਹੜੀਆਂ ਵੀ ਸਮੱਸਿਆਵਾਂ ਦੱਸੀਆਂ ਜਾਣਗੀਆਂ ਉਹਨਾਂ ਨੂੰਹਲਕਾ ਵਿਧਾਇਕ ਸz. ਕੁਲਵੰਤ ਸਿੰਘ ਦੀ ਅਗਵਾਈ ਹੇਠ ਹਲ ਕਰਵਾਇਆ ਜਾਵੇਗਾ।

ਨਵੇਂ ਬਣੇ ਪ੍ਰਧਾਨ ਗਿੱਲ ਕੰਧੋਲਾ ਨੇ ਦੱਸਿਆ ਕਿ ਪਿਛਲੇ ਸਮੇਂ ਤੋਂ ਵਿਦਿਆਾਰਥੀਆਂ ਦੇ ਲਮਕਦੇ ਆ ਰਹੇ ਮਸਲਿਆਂ ਨੂੰ ਸਮਾਂ ਰਹਿੰਦਿਆਂ ਨਿਪਟਾਇਆ ਜਾਵੇਗਾ। ਉਹਨਾਂ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਦੀ ਹਰ ਮੁਸ਼ਕਿਲ ਦਾ ਹੱਲ ਕੱਢਿਆ ਜਾਵੇਗਾ।

ਉਹਨਾਂ ਕਿਹਾ ਕਿ ਉਹ ਅਗਲੇ ਹਫਤੇ ਵਿਧਾਇਕ ਕੁਲਵੰਤ ਸਿੰਘ ਦੇ ਨਾਲ ਮੁਲਾਕਾਤ ਕਰਨਗੇ ਅਤੇ ਵਿਦਿਆਰਥੀ ਮਗਾਂ ਬਾਰੇ ਜਾਣਕਾਰੀ ਦੇਣਗੇ।

ਇਸ ਮੌਕੇ ਆਮ ਆਗੂ ਅਕਬਿੰਦਰ ਸਿੰਘ ਗੋਸਲ, ਰਾਜੇਸ਼ ਕੁਮਾਰ, ਵਾਈਸ ਚੇਅਰਮੈਨ ਜੱਸ ਭਜੋਲੀ, ਉਪ ਪ੍ਰਧਾਨ ਕਰਨ ਅਰਗੜੀਆ, ਪਰਵਿੰਦਰ ਪਲਹੇੜੀ, ਰੋਹਿਤ, ਗੁਰੀ ਵੰਸਮਪੁਰ ਅਤੇ ਜਸ਼ਨ ਹਾਜ਼ਰ ਸਨ।