ਸਵ: ਰਾਜ ਰਾਣੀ ਦੀ ਦੂਜੀ ਬਰਸੀ ਪਰਿਵਾਰ ਵੱਲੋਂ ਬੂਟੇ ਲਗਾਕੇ ਮਨਾਈ

ਬੀਤੇ ਦਿਨ ਉਘੇ ਸਮਾਜ ਸੇਵੀ ਮਾਸਟਰ ਰਾਮ ਦਾਸ ਬੰਗਾ ਵਾਸੀ ਹਰਵਾ ਬੀਤ ਨੇ ਆਪਣੀ ਪਤਨੀ ਸਵਰਗਵਾਸੀ ਰਾਜ ਰਾਣੀ ਦੀ ਦੂਜੀ ਬਰਸੀ ਤੇ ਪਿੰਡ ਦੀਆਂ ਸਾਂਝੀਆਂ ਥਾਵਾਂ ਤੇ ਛਾਂਦਾਰ, ਫਲਦਾਰ ਬੂਟੇ ਲਗਾਏ।

ਗੜ੍ਹਸ਼ੰਕਰ 23 ਸਤੰਬਰ (ਬਲਵੀਰ ਚੌਪੜਾ  ) ਬੀਤੇ ਦਿਨ ਉਘੇ ਸਮਾਜ ਸੇਵੀ ਮਾਸਟਰ ਰਾਮ ਦਾਸ ਬੰਗਾ ਵਾਸੀ ਹਰਵਾ ਬੀਤ ਨੇ ਆਪਣੀ ਪਤਨੀ ਸਵਰਗਵਾਸੀ ਰਾਜ ਰਾਣੀ ਦੀ ਦੂਜੀ ਬਰਸੀ ਤੇ ਪਿੰਡ ਦੀਆਂ ਸਾਂਝੀਆਂ ਥਾਵਾਂ ਤੇ ਛਾਂਦਾਰ, ਫਲਦਾਰ ਬੂਟੇ ਲਗਾਏ। ਇਸ ਮੌਕੇ ਮਾਸਟਰ ਰਾਮ ਦਾਸ ਹਰਵਾ ਨੇ ਦੱਸਿਆ ਕਿ ਮੇਰਾ ਪਰਿਵਾਰ ਹਜ਼ਾਰਾਂ ਰੁਪਏ ਖਰਚ ਕਰਕੇ ਬਰਸੀ ਮਨਾਉਣ ਦੀ ਬਜਾਏ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਬੂਟੇ ਲਗਾਕੇ ਬਰਸੀ ਮਨਾਉਣ ਚ ਯਕੀਨ ਰੱਖਦਾ ਹੈ। ਉਹਨਾਂ ਨੇ ਦੱਸਿਆ ਕਿ ਅੱਜ ਰਾਜ ਰਾਣੀ ਨੂੰ ਹਮੇਸ਼ਾ ਯਾਦ ਰੱਖਣ ਲਈ ਦੂਜੀ ਬਰਸੀ ਤੇ ਬੂਟੇ ਲਗਾਏ ਹਨ ਅਤੇ ਇਹਨਾਂ ਦੀ ਸਾਭ ਸੰਭਾਲ ਵੀ ਕੀਤੀ ਜਾਵੇਗੀ। ਮਾਸਟਰ ਰਾਮ ਦਾਸ ਨੇ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੀਆਂ ਦੀਆਂ ਬਰਸੀਆਂ ਤੇ ਜਨਮਦਿਨ ਬੂਟੇ ਲਗਾਕੇ ਹੀ ਮਨਾਉ।