ਸਰਕਾਰ-ਸਨਅਤਕਾਰ ਮਿਲਣੀ : ਸ਼ਾਮ 5 ਵਜੇ ਤਕ ਨਹੀਂ ਪਹੁੰਚੇ ਮੁੱਖ ਮੰਤਰੀ ਦੁਪਹਿਰ ਤਿੰਨ ਵਜੇ ਤੋਂ ਪਹੁੰਚੇ ਸਨਅਤਕਾਰ ਹੋਏ ਖੱਜਲ ਖੁਆਰ
ਐਸ ਏ ਐਸ ਨਗਰ, 15 ਸਤੰਬਰ ਪੰਜਾਬ ਸਰਕਾਰ ਵਲੋਂ ਸਥਾਨਕ ਰੈਡੀਸਨ ਹੋਟਲ ਵਿੱਚ ਕਰਵਾਏ ਜਾਣ ਵਾਲੀ ਸਰਕਾਰ ਸਨਅਤਕਾਰ ਮਿਲਣੀ ਲਈ ਹੋਟਲ ਰੈਡੀਸਨ ਰੈਡ ਵਿੱਚ ਰੱਖੇ ਗਏ ਪ੍ਰੋਗਰਾਮ ਵਿੱਚ ਭਾਗ ਲੈਣ ਪਹੁੰਚੇ ਸਨਅਤਕਾਰਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਤ ਕਰਨ ਲਈ ਲੰਬਾ ਸਮਾਂ ਇੰਤਜਾਰ ਕਰਨਾ ਪਿਆ।

ਪ੍ਰਸ਼ਾਸ਼ਨ ਵਲੋਂ ਸਨਅਤਕਾਰਾਂ ਨੂੰ ਬਾਅਦ ਦੁਪਹਿਰ ਤਿੰਨ ਵਜੇ ਤਕ ਸਮਾਗਮ ਵਾਲੀ ਥਾਂ ਤੇ ਪਹੁੰਚ ਕੇ ਸੀਟਾਂ ਤੇ ਬੈਠ ਜਾਣ ਲਈ ਕਿਹਾ ਗਿਆ ਸੀ ਅਤੇ ਸਨਅਤਕਾਰ ਪੌਣੇ ਤਿੰਨ ਵਜੇ ਤੋਂ ਹੀ ਸਮਾਗਮ ਵਾਲੀ ਥਾਂ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਸਨ। ਇਸ ਦੌਰਾਨ ਜਦੋਂ ਚਾਰ ਵਜੇ ਤਕ ਮੁੱਖ ਮੰਤਰੀ ਦੇ ਆਉਣ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਤਾਂ ਹਾਜਿਰ ਸਨਅਤਕਾਰਾਂ ਵਲੋਂ ਰੋਸ ਪ੍ਰਗਟਾਉਂਦਿਆਂ ਇਸ ਗੱਲ ਤੇ ਇਤਰਾਜ ਪ੍ਰਗਟਾਇਆ ਗਿਆ ਕਿ ਜੇਕਰ ਪ੍ਰੋਗਰਾਮ ਲੇਟ ਆਰੰਭ ਹੋਣਾ ਸੀ ਤਾਂ ਉਹਨਾਂ ਨੂੰ ਦੋ ਘੰਟੇ ਪਹਿਲਾਂ ਕਿਉਂ ਬਿਠਾਇਆ ਗਿਆ ਹੈ। ਇਸ ਦੌਰਾਨ ਜਦੋਂ ਇੱਕ ਵਾਰ ਤਾਂ ਭੜਕੇ ਹੋਏ ਸਨਅਤਕਾਰਾਂ ਵਲੋਂ ਸਮਾਗਮ ਛੱਡ ਕੇ ਜਾਣ ਦੀ ਗੱਲ ਕੀਤੀ ਗਈ ਤਾਂ ਸਥਾਨਕ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਸਥਾਨਕ ਪ੍ਰਸ਼ਾਸ਼ਨ ਅਤੇ ਉਦਯੋਗ ਵਿਭਾਗ ਦੇ ਅਧਿਕਾਰੀਆਂ ਵਲੋਂ ਕਿਸੇ ਤਰੀਕੇ ਸਨਅਤਕਾਰਾਂ ਨੂੰ ਸ਼ਾਂਤ ਕਰਕੇ ਉਹਨਾਂ ਨੂੰ ਸਮਾਗਮ ਵਿੱਚ ਬਣੇ ਰਹਿਣ ਲਈ ਰਜਾਮੰਦ ਕੀਤਾ ਗਿਆ।
ਇਸ ਦੌਰਾਨ ਕੁੱਝ ਸਨਅਤਕਾਰਾਂ ਨੇ ਇਸ ਗੱਲ ਤੇ ਵੀ ਰੋਸ ਜਾਹਿਰ ਕੀਤਾ ਕਿ ਉਹਨਾਂ ਨੂੰ ਵਾਰ ਵਾਰ ਇੱਕ ਸੀਟ ਤੋਂ ਦੂਜੀ ਸੀਟ ਤੋਂ ਉਠਾ ਕੇ ਦੂਜੀ ਸੀਟ ਤੇ ਬਿਠਾਇਆ ਜਾ ਰਿਹਾ ਹੈ ਅਤੇ ਅਗਲੀਆਂ ਸੀਟਾਂ ਤੇ ਅਧਿਕਾਰੀਆਂ ਨੂੰ ਬਿਠਾਇਆ ਜਾ ਰਿਹਾ ਹੈ। ਖਬਰ ਲਿਖੇ ਜਾਣ ਤਕ ਮੁੱਖ ਮੰਤਰੀ ਸਮਾਗਮ ਵਿੱਚ ਨਹੀਂ ਪਹੁੰਚੇ ਸਨ ਅਤੇ ਸਟੇਜ ਦੀਆਂ ਕੁਰਸੀਆਂ ਖਾਲੀ ਪਈਆਂ ਸਨ। ਇਸ ਦੌਰਾਨ ਗਿਆ ਸਨਅਤਕਾਰ ਵੀ ਇੱਕ ਇੱਕ ਕਰਕੇ ਪਰਤਣੇ ਸ਼ੁਰੂ ਹੋ ਗਏ ਸਨ।