
ਤਰਕਸ਼ੀਲ ਸੁਸਾਇਟੀ ਵੱਲੋੰ ਕਰਵਾਈ ਗਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਨੂੰ ਭਰਪੂਰ ਹੁੰਗਾਰਾ ਮਿਲਿਆ :- ਕੁੱਲੇਵਾਲ
ਤਰਕਸ਼ੀਲ ਸੁਸਾਇਟੀ ਪੰਜਾਬ ਰਜਿ ਜੋਨ ਦੀ ਅਹਿਮ ਮੀਟਿੰਗ ਜਥੇਬੰਦਕ ਮੁਖੀ ਸੱਤਪਾਲ ਸਲੋਹ ਅਤੇ ਸੂਬਾ ਕਮੇਟੀ ਮੈਂਬਰ ਮੁਖੀ ਸੱਭਿਆਚਾਰਕ ਵਿਭਾਗ ਤਰਕਸ਼ੀਲ ਸੁਸਾਇਟੀ ਪੰਜਾਬ, ਜੋਗਿੰਦਰ ਕੁੱਲੇਵਾਲ ਜੀ ਦੀ ਅਗਵਾਈ ਵਿੱਚ ਮਲਕੀਤ ਚੰਦ ਮੇਹਲੀ ਹਾਲ ਬੰਗਾ ਵਿਖੇ ਹੋਈ । ਮਾਸਟਰ ਜਗਦੀਸ਼ ਰਾਏ ਪੁਰ ਡੱਬਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੀਟਿੰਗ ਵਿੱਚ ਨਵਾਂਸ਼ਹਿਰ, ਬੰਗਾ,ਰਾਹੋਂ ਅਤੇ ਗੜੵਸ਼ੰਕਰ ਇਕਾਈਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ । ਪਿਛਲੇ ਦਿਨੀਂ ਹੋਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਅਤੇ ਡਾ.ਨਰਿੰਦਰ ਦਾਬੋਲਕਰ ਦੀ ਸ਼ਹਾਦਤ ਨੂੰ ਸਮਰਪਿਤ ਕਰਵਾਏ ਗਏ ਸੈਮੀਨਾਰ ਦੌਰਾਨ ਰਹੀਆਂ ਕਮੀਆਂ ਪੇਸ਼ੀਆਂ ਅਤੇ ਦਰਸ਼ਕਾਂ ਤੇ ਪਏ ਪ੍ਰਭਾਵ ਸੰਬੰਧੀ ਰੀਵਿਊ ਕੀਤਾ ਗਿਆ।ਸੰਸਥਾ ਦੇ ਆਰਥਿਕ ਹਾਲਾਤ ਸੁਧਾਰਨ ਲਈ ਯਤਨ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ।
ਗੜ੍ਹਸ਼ੰਕਰ 09 ਸਤੰਬਰ ( ਬਲਵੀਰ ਚੌਪੜਾ ) ਤਰਕਸ਼ੀਲ ਸੁਸਾਇਟੀ ਪੰਜਾਬ ਰਜਿ ਜੋਨ ਦੀ ਅਹਿਮ ਮੀਟਿੰਗ ਜਥੇਬੰਦਕ ਮੁਖੀ ਸੱਤਪਾਲ ਸਲੋਹ ਅਤੇ ਸੂਬਾ ਕਮੇਟੀ ਮੈਂਬਰ ਮੁਖੀ ਸੱਭਿਆਚਾਰਕ ਵਿਭਾਗ ਤਰਕਸ਼ੀਲ ਸੁਸਾਇਟੀ ਪੰਜਾਬ, ਜੋਗਿੰਦਰ ਕੁੱਲੇਵਾਲ ਜੀ ਦੀ ਅਗਵਾਈ ਵਿੱਚ ਮਲਕੀਤ ਚੰਦ ਮੇਹਲੀ ਹਾਲ ਬੰਗਾ ਵਿਖੇ ਹੋਈ । ਮਾਸਟਰ ਜਗਦੀਸ਼ ਰਾਏ ਪੁਰ ਡੱਬਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੀਟਿੰਗ ਵਿੱਚ ਨਵਾਂਸ਼ਹਿਰ, ਬੰਗਾ,ਰਾਹੋਂ ਅਤੇ ਗੜੵਸ਼ੰਕਰ ਇਕਾਈਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ । ਪਿਛਲੇ ਦਿਨੀਂ ਹੋਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਅਤੇ ਡਾ.ਨਰਿੰਦਰ ਦਾਬੋਲਕਰ ਦੀ ਸ਼ਹਾਦਤ ਨੂੰ ਸਮਰਪਿਤ ਕਰਵਾਏ ਗਏ ਸੈਮੀਨਾਰ ਦੌਰਾਨ ਰਹੀਆਂ ਕਮੀਆਂ ਪੇਸ਼ੀਆਂ ਅਤੇ ਦਰਸ਼ਕਾਂ ਤੇ ਪਏ ਪ੍ਰਭਾਵ ਸੰਬੰਧੀ ਰੀਵਿਊ ਕੀਤਾ ਗਿਆ।ਸੰਸਥਾ ਦੇ ਆਰਥਿਕ ਹਾਲਾਤ ਸੁਧਾਰਨ ਲਈ ਯਤਨ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ । ਤਰਕਸ਼ੀਲ ਮੈਗਜੀਨ ਅੰਕ ਸਤੰਬਰ - ਅਕਤੂਬਰ ਦੇ 425 ਮੈਗਜੀਨ ਇਕਾਈਆਂ ਨੂੰ ਵੰਡੇ ਗਏ। ਮਾਸਟਰ ਰਾਜ ਕੁਮਾਰ ਗੜ੍ਹਸ਼ੰਕਰ , ਬਲਵਿੰਦਰ ਨਵਾਂਸ਼ਹਿਰ , ਬਲਜਿੰਦਰ ਸ਼ਹਿਬਾਜ਼ ਪੁਰ , ਸੁਖਵਿੰਦਰ ਗੋਗਾ ਨੇ ਦੱਸਿਆ ਕਿ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦਾ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਚੰਗਾ ਪ੍ਰਭਾਵ ਗਿਆ ਹੈ । ਵਿਦਿਆਰਥੀਆਂ ਨੇ ਪ੍ਰੀਖਿਆ ਵਧੀਆ ਤਿਆਰੀ ਕਰਕੇ ਪੂਰੇ ਉਤਸ਼ਾਹ ਨਾਲ ਦਿੱਤੀ। ਸੱਤਪਾਲ ਸਲੋਹ ਨੇ ਦੱਸਿਆ ਇਸ ਵਾਰ ਪਿਛਲੇ ਸਾਲ ਨਾਲੋਂ ਦੁੱਗਣੇ ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ । ਸਕੂਲਾਂ ਦੇ ਪ੍ਰਿੰਸੀਪਲ ਸਹਿਬਾਨਾਂ ਅਤੇ ਅਧਿਆਪਕ ਸਾਹਿਬਾਨਾ ਵਲੋਂ ਦਿੱਤੇ ਸਹਿਯੋਗ ਦੀ ਉਹਨਾਂ ਨੇ ਬਹੁਤ ਸ਼ਲਾਘਾ ਕੀਤੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਮਰੇਡ ਮੁਕੰਦ ਲਾਲ , ਜਸਵੀਰ ਬੇਗਮ ਪੁਰ , ਮਾਸਟਰ ਰਾਮ ਪਾਲ ਰਾਹੋਂ , ਗੁਰਨਾਮ ਗੜ੍ਹਸ਼ੰਕਰ , ਮਾਸਟਰ ਨਰੇਸ਼ ਭੰਮੀਆਂ , ਹਰਜਿੰਦਰ ਸੂੰਨੀ ਆਦਿ ਹਾਜ਼ਰ ਸਨ । ਹਾਜਰ ਸਾਥੀਆਂ ਨੇ ਵਿਚਾਰ-ਵਟਾਂਦਰਾ ਕੀਤਾ ਕਿ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਇਕਾਈਆਂ ਵੱਲੋਂ ਸਮਰੱਥਾ ਅਨੁਸਾਰ ਵੱਖ-ਵੱਖ ਅਗਾਂਹ ਵਧੂ ਸਮਾਜਕ,ਸੱਭਿਆਚਾਰਕ ਸਰਗਰਮੀਆਂ ਕੀਤੀਆਂ ਜਾਣਗੀਆਂ।
