ਬਸਤੀ ਸਹਿਸੀਆ ਦੇਨੋਵਾਲ ਖੁਰਦ ਵਿਖ਼ੇ ਗੁੱਗਾ ਜ਼ਾਹਰ ਪੀਰ ਦੇ ਸਥਾਨ ਤੇ ਛਿੰਝ ਮੇਲਾ ਕਰਵਾਇਆ

ਬਸਤੀ ਸਹਿਸੀਆ ਦੇਨੋਵਾਲ ਖੁਰਦ ਵਿਖ਼ੇ ਗੁੱਗਾ ਜ਼ਾਹਰ ਪੀਰ ਦੇ ਸਥਾਨ ਤੇ ਛਿੰਝ ਮੇਲਾ ਕਰਵਾਇਆ

ਗੜ੍ਹਸ਼ੰਕਰ 9  ਸਤੰਬਰ (ਬਲਵੀਰ ਚੌਪੜਾ  ਗੜ੍ਹਸ਼ੰਕਰ ਤੋਂ ਨਾਵਸ਼ਹਿਰ ਰੋਡ ਤੇ ਪੈਂਦੇ  ਪਿੰਡ ਦੇਣੌਵਾਲ ਖੁਰਦ(ਬਸਤੀ ਸਹਿਸੀਆਂ) ਧੰਨ ਧੰਨ ਗੁੱਗਾ  ਜ਼ਾਹਰ ਪੀਰ ਜੀ ਦੇ ਧਾਰਮਿਕ ਅਸਥਾਨ ਵਿੱਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀਂ  ਸਲਾਨਾ ਛਿੰਝ  ਮੇਲਾ ਕਰਵਾਇਆ ਗਿਆ  ।ਇਸ ਵਿੱਚ ਸੀਪਾ ਦੇਣੋਵਾਲ ਖੁਰਦ ਨੇ ਝੰਡੀ ਦੀ ਕੁਸ਼ਤੀ ਜਿੱਤ ਕੇ ਸਾਈਕਲ ਅਤੇ ਨਕਦ ਇਨਾਮ ਹਾਸਿਲ ਕੀਤਾ ਅਤੇ ਹਾਰੇ ਨੂੰ ਨਕਦ  ਇਨਾਂਮ ਦਿੱਤਾ ਗਿਆ।ਦੂਸਰੇ  ਨੰਬਰ ਦੀ ਕੁਸ਼ਤੀ ਸਮੀਰ ਬਸਤੀ ਸਾਹਿਸੀਆਂ ਨੇ ਜਿੱਤ ਕੇ ਸਾਇਕਲ ਅਤੇ ਹਾਰੇ ਨੂੰ ਨਗਦ  ਇਨਾਂਮ ਦਿੱਤਾ ਗਿਆ।ਤੀਸਰੇ  ਨੰਬਰ ਦੀ ਕੁਸ਼ਤੀ ਹੈਪੀ ਪਨਾਮ ਨੇ ਜਿੱਤ ਕੇ ਸਾਈਕਲ ਅਤੇ ਨਗਦ ਇਨਾਮ ਦਿੱਤਾ ਗਿਆ, ਇਸ ਮੌਕੇ ਸਰਪੰਚ ਨੰਬਰਦਾਰ ਜਤਿੰਦਰ ਜੋਤੀ ਨੇ ਕਿਹਾ ਕੇ ਇਸ ਤਰਾਂ ਦੇ ਸ਼ਿੰਜ ਮੇਲੇ ਕਰਵਾਉਣ ਨਾਲ ਨੌਜਵਾਨ ਨਸ਼ੇਆਂ ਤੋਂ ਦੂਰ ਰਹਿਣ ਅਤੇ ਅਕਾਸ਼ ਨੂੰ ਆਉਣ ਵਾਲੇ ਸ਼ਿੰਜ ਮੇਲੇ ਕਰਵਾਉਣਾ ਦੀ ਜੁੰਮੇਵਾਰੀ ਦਿੱਤੀ ਗਈ! ਇਸ ਮੌਕੇ ਜਤਿੰਦਰ ਜੋਤੀ ਸਰਪੰਚ ਨੰਵਰਦਾਰ ਦੇਣੌਵਾਲ ਖੁਰਦ ਬਸਤੀ ਸਾਹਿਸੀਆਂ, ਸੁਨੀਤਾ ਸਰਪੰਚ ਦੇਣੌਵਾਲ ਖੁਰਦ, ਸਾਈਂ ਨਿੱਕੇ ਸ਼ਾਹ ਜੀ ,ਬਲਵੀਰ ਕੌਰ, ਬਿਸ਼ਨ ਚੰਦ ਪੰਚ,ਰੋਸ਼ਨ ਲਾਲ, ਰਾਜਾ, ਦਰਬਾਰਾ ਸਿੰਘ, ਸੁਰਿੰਦਰ ਸਿੰਘ, ਕੁਲਵੀਰ ਬਿਲਾ,ਸੰਤੋਖ ਸਿੰਘ, ਰਘੂਨੰਦਨਜੋਤ, ਮਨਪ੍ਰੀਤ,ਸੂਰਜ ਸੰਪਲਾ,ਅਕਾਸ਼, ਮੰਗਾ, ਗੌਤਮ ਸਾਂਪਲਾ, ਕਸ਼ਮੀਰਾ, ਬਲਵਿੰਦਰ ਸ਼ੰਮੀ, ਬੋਬੀ, ਗੀਤਾ, ਰਘੁਬੀਰ ਸਿੰਘ, ਰਾਜਨ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਅਤੇ ਪਿੰਡ ਨਿਵਾਸੀ ਹਾਜਰ ਸਨ।