ਮਿੰਟੂ ਜੌੜਾਮਾਜਰਾ ਅਤੇ ਗੱਜੂਮਾਜਰਾ ਵੱਲੋਂ ਨਗਰ ਕੌਂਸਲ ਕਰਮਚਾਰੀਆਂ ਨੂੰ ਵੰਡੀਆਂ ਗਈਆਂ ਵਰਦੀਆਂ

ਸਮਾਣਾ 14 ਅਗਸਤ( ਹਰਜਿੰਦਰ ਸਿੰਘ ਜਵੰਦਾ)ਨਗਰ ਕੌਂਸਲ ਦਫਤਰ ਸਮਾਣਾ ਵਿਖੇ ਹਰਜਿੰਦਰ ਸਿੰਘ ਮਿੰਟੂ ਜੌੜਾਮਾਜਰਾ ਅਤੇ ਆਪ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਗੱਜੂਮਾਜਰਾ ਵੱਲੋਂ ਨਗਰ ਕੌਂਸਲ ਕਰਮਚਾਰੀਆਂ ਨੂੰ ਵਰਦੀਆਂ ਵੰਡੀਆਂ ਗਈਆਂ।

ਸਮਾਣਾ 14 ਅਗਸਤ( ਹਰਜਿੰਦਰ ਸਿੰਘ ਜਵੰਦਾ)ਨਗਰ ਕੌਂਸਲ ਦਫਤਰ ਸਮਾਣਾ ਵਿਖੇ ਹਰਜਿੰਦਰ ਸਿੰਘ ਮਿੰਟੂ ਜੌੜਾਮਾਜਰਾ ਅਤੇ ਆਪ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਗੱਜੂਮਾਜਰਾ ਵੱਲੋਂ ਨਗਰ ਕੌਂਸਲ ਕਰਮਚਾਰੀਆਂ ਨੂੰ ਵਰਦੀਆਂ ਵੰਡੀਆਂ ਗਈਆਂ। ਇਨ੍ਹਾਂ ਵਰਦੀਆਂ ਦਾ ਉਪਯੋਗ ਸ਼ਹਿਰ ਦੀ ਸਫ਼ਾਈ ਅਤੇ ਸੈਨੇਟਾਇਜ਼ ਆਦਿ ਕੰਮਾਂ ਲਈ ਕੀਤਾ ਜਾ ਸਕੇਗਾ। ਇਸ ਮੌਕੇ ਸਫ਼ਾਈ ਕਰਮਚਾਰੀ ਯੂਨੀਅਨ ਵੱਲੋਂ ਮਿੰਟੂ ਜੌੜਾਮਾਜਰਾ ਅਤੇ ਬਲਕਾਰ ਸਿੰਘ ਗੱਜੂਮਾਜਰਾ ਦਾ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਕਾਰਜ ਸਾਧਕ ਅਫ਼ਸਰ ਬਰਜਿੰਦਰ ਸਿੰਘ, ਪ੍ਰਧਾਨ ਅਜੇ ਭਿੰਡੀ, ਕੌਂਸਲਰ ਰਾਜ ਸਚਦੇਵਾ, ਸੋਨੂੰ ਕਲਿਆਣ, ਕੌਂਸਲਰ ਸੰਦੀਪ ਲੂੰਬਾ, ਸੰਜੇ ਮੰਤਰੀ,ਇੰਦਰਸੈਨ, ਬੌਬੀ, ਕੌਂਸਲਰ ਪ੍ਰਦੀਪ ਸ਼ਰਮਾ ਅਤੇ ਅਬਿਨਾਸ਼ ਡਾਂਗ ਆਦਿ ਵੀ ਮੌਜੂਦ ਰਹੇ।