ਸਰਲਾ ਦੇਵੀ ਵਲੋਂ ਦਾਨ ਕੀਤੇ ਨੇਤਰ ਦੋ ਨੇਤਰਹੀਣਾਂ ਦੀ ਜਿੰਦਗੀ ਵਿਚ ਰੌਸ਼ਨੀ ਭਰਨਗੇ।

ਹੁਸ਼ਿਆਰਪੁਰ - ਨੀਵੀਂ ਡੇਅਰੀ ਬਹਾਦੁਰਪੁਰ ਨਿਵਾਸੀ ਸਵਰਗੀ ਸ੍ਰੀਮਤੀ ਸਰਲਾ ਦੇਵੀ ਪਤਨੀ ਸ੍ਰੀ ਓਮ ਪ੍ਰਕਾਸ਼ ਦੇ ਪਰਿਵਾਰਕ ਮੈਂਬਰਾ ਵਲੋ ਉਹਨਾ ਦੀ ਮੌਤ ਉਪਰੰਤ ਮ੍ਰਿਤਕ ਦੀ ਇਛਾ ਨੂੰ ਪੂਰਾ ਕਰਦੇ ਹੋਏ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਰਾਹੀ ਉਹਨਾ ਦੇ ਨੇਤਰ ਦਾਨ ਕੀਤੇ ਗਏ। ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੀ ਟੀਮ ਪ੍ਰਧਾਨ ਮਨਮੋਹਨ ਸਿੰਘ ਦੀ ਅਗਵਾਈ ਵਿਚ ਮ੍ਰਿਤਕ ਦੇ ਘਰ ਪਹੁੰਚੀ ਅਤੇ ਨੇਤਰਦਾਨ ਕਰਵਾਉਣ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ।

ਇਸ ਮੌਕੇ ਸੰਸਥਾ ਦੇ ਸਰਪ੍ਰਸਤ ਪ੍ਰੋ: ਬਹਾਦੁਰ ਸਿੰਘ ਸੁਨੇਤ ਵਲੋਂ ਦਸਿਆ ਕਿ ਸਵਰਗੀ ਸਰਲਾ ਦੇਵੀ ਵਲੋਂ ਦਾਨ ਕੀਤੀਆਂ ਅੱਖਾਂ ਉਹਨਾ ਦੇ ਸੰਸਾਰ ਤੋਂ ਜਾਣ ਤੋਂ ਬਾਅਦ ਵੀ ਵੇਖਦੀਆਂ ਰਹਿਣਗੀਆਂ ਅਤੇ ਦੋ ਹਨੇਰੀ ਜਿੰਦਗੀਆਂ ਨੂੰ ਰੋਸ਼ਨ ਕਰਦੀਆਂ ਰਹਿਣਗੀਆਂ। ਇਸ ਮੌਕੇ ਸੰਸਥਾ ਦੇ ਸਕੱਤਰ ਬਲਜੀਤ ਸਿੰਘ ਵਲੋਂ ਪਰਿਵਾਰ ਦਾ ਕੀਤੇ ਗਏ ਇਸ ਪੁੰਨ ਦੇ ਕੰਮ ਲਈ ਧੰਨਵਾਦ ਕਰਦੇ ਹੋਏ ਆਖਿਆ ਕਿ ਅਜਿਹੇ ਮਹਾਨ ਦਾਨੀਆਂ ਦੀ ਬਦੌਲਤ ਹੀ ਇਹ ਸੰਸਥਾ ਹਜਾਰਾਂ ਨੇਤਰਹੀਣਾਂ ਨੂੰ ਰੋਸ਼ਨੀ ਪ੍ਰਦਾਨ ਕਰ ਸਕੀ ਹੈ। ਇਸ ਮੌਕੇ ਨੇਤਰਦਾਨ ਸੰਸਥਾ ਦੀ ਮੈਂਬਰ ਸੰਤੋਸ਼ ਸੈਣੀ ਵਲੋਂ ਆਖਿਆ ਕਿ ਹੁਸ਼ਿਆਰਪੁਰ ਸ਼ਹਿਰ ਨੂੰ ਦਾਨੀਆਂ ਦਾ ਸ਼ਹਿਰ ਦਾ ਦਰਜਾ ਪ੍ਰਾਪਤ ਹੈ ਅਤੇ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਦਾਨੀਆਂ ਨੂੰ ਦੁਨੀਆਂ ਹਮੇਸ਼ਾਂ ਹੀ ਯਾਦ ਕਰਦੀ ਰਹੇਗੀ। ਇਸ ਮੌਕੇ ਸੰਸਥਾ ਦੇ ਮੈਂਬਰ ਗੁਰਪ੍ਰੀਤ ਸਿੰਘ ਅਤੇ ਮਨਜੀਤ ਸਿੰਘ ਜੰਡਾ ਵੀ ਮੌਜੂਦ ਸਨ।