ਭਾਰਤ ਵਿਕਾਸ ਪਰਿਸ਼ਦ ਬੰਗਾ ਨੇ "ਮੁਫਤ ਸ਼ੂਗਰ ਚੈਕ ਅੱਪ ਕੈਂਪ" ਲਗਾਇਆ, 100 ਤੋਂ ਵੱਧ ਮਾਰੀਜਾਂ ਦੀ ਕੀਤੀ ਜਾਂਚ
ਨਵਾਂਸ਼ਹਿਰ - ਭਾਰਤ ਵਿਕਾਸ ਪਰਿਸ਼ਦ ਸ਼ਾਖਾ ਬੰਗਾ ਨੇ ਨਵੇਂ ਸਾਲ ਦੀ ਸ਼ੁਰੂਆਤ "ਮੁਫਤ ਸ਼ੂਗਰ ਚੈੱਕ ਅੱਪ ਕੈਂਪ" ਲਗਾ ਕੇ ਕੀਤੀ। ਕੈਂਪ ਤੋਂ ਪਹਿਲਾਂ ਸਾਰੇ ਪਰਿਸ਼ਦ ਮੈਬਰਾਂ ਨੇ ਇੱਕ ਦੂਜੇ ਨੂੰ ਗਲੇ ਮਿਲ ਕੇ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਇਹ ਕੈਂਪ ਪਰਿਸ਼ਦ ਪ੍ਰਧਾਨ ਅਸ਼ਵਨੀ ਭਾਰਦਵਾਜ ਦੀ ਅਗਵਾਈ ਵਿੱਚ ਲਗਾਇਆ ਗਿਆ।

ਜਿਸ ਵਿੱਚ 100 ਤੋਂ ਵੱਧ ਮਾਰੀਜਾਂ ਦੇ ਸ਼ੂਗਰ ਦੀ ਜਾਂਚ ਕੀਤੀ ਗਈ। ਇਸ ਕੈਂਪ ਦੇ ਪ੍ਰੋਜੇਕਟ ਇੰਚਾਰਜ ਕੁਲਦੀਪ ਸਿੰਘ ਰਾਣਾ ਦੀ ਟੀਮ ਨੇ ਮਾਰੀਜਾਂ ਦੀ ਸ਼ੂਗਰ ਚੈਕ ਕੀਤੀ। ਇਸ ਮੌਕੇ ਪ੍ਰਧਾਨ ਅਸ਼ਵਨੀ ਭਾਰਦਵਾਜ ਨੇ ਕਿਹਾ ਕਿ ਪਰਿਸ਼ਦ ਦਾ ਇਹ ਪਰਮਾਨੈਂਟ ਪ੍ਰੋਜੈਕਟ ਹੈ। ਜੋ ਕਿ ਮਹੀਨੇ ਦੇ ਹਰ ਪਹਿਲੀ ਤਾਰੀਖ ਨੂੰ ਲਗਾਇਆ ਜਾਂਦਾ ਹੈ। ਇਸ ਮੌਕੇ ਨਵਕਾਂਤ ਭਰੋਮਜਾਰਾ ਕੋ ਕਨਵੀਨਰ ਗ੍ਰਾਮੀਣ ਬਸਤੀ ਵਿਕਾਸ ਪੰਜਾਬ, ਡਾ ਬਲਵੀਰ ਸ਼ਰਮਾ, ਜੀਵਨ ਕੌਸ਼ਲ, ਜਗਦੀਪ ਕੌਸ਼ਲ, ਯਸ਼ਪਾਲ ਖੁਰਾਣਾ, ਦਲਜੀਤ ਸਿੰਘ ਅਰੋੜਾ, ਪ੍ਰਿੰਸੀਪਲ ਜਤਿੰਦਰ ਮੋਹਨ, ਕੁਲਦੀਪ ਸਿੰਘ ਸੋਗੀ, ਅਨੀਤਾ ਰਾਣੀ, ਰਾਧਿਕਾ ਆਦਿ ਵੀ ਹਾਜਰ ਸਨ।