
ਪਿੰਡ ਸ਼ਾਹਪੁਰ ਦੀ ਵਿਧਵਾ ਗੁਰਮੀਤ ਕੌਰ ਵਲੋਂ ਪਿੰਡ ਦੇ ਕੁਝ ਲੋਕਾਂ ਤੇ ਮਾਲਕੀ ਜ਼ਮੀਨ ਤੇ ਕਬਜ਼ਾ ਕਰਨ ਤੇ ਬੂਟੇ (ਸਫੈਦਾ) ਪੱਟਣ ਦੇ ਲਗਾਏ ਦੋਸ਼ ।
ਪਿੰਡ ਸ਼ਾਹਪੁਰ ਦੀ ਵਿਧਵਾ ਗੁਰਮੀਤ ਕੌਰ ਵਲੋਂ ਪਿੰਡ ਦੇ ਕੁਝ ਲੋਕਾਂ ਤੇ ਮਾਲਕੀ ਜ਼ਮੀਨ ਤੇ ਕਬਜ਼ਾ ਕਰਨ ਤੇ ਬੂਟੇ (ਸਫੈਦਾ) ਪੱਟਣ ਦੇ ਲਗਾਏ ਦੋਸ਼ ।
ਗੜ੍ਹਸ਼ੰਕਰ 19 ਅਗਸਤ ( ਮਨਜਿੰਦਰ ਕੁਮਾਰ ਪੈਂਸਰਾ ) ਪਿਛਲੇ ਦਿਨੀਂ ਗੜ੍ਹਸ਼ੰਕਰ ਦੇ ਨੀਮ ਪਹਾੜੀ ਖਿੱਤੇ ਦੇ ਨਾਲ ਲੱਗਦੇ ਪਿੰਡ ਸ਼ਾਹਪੁਰ ਦੀ ਰਹਿਣ ਵਾਲੀ ਗੁਰਮੀਤ ਕੌਰ ਪਤਨੀ ਮੱਖਣ ਸਿੰਘ ਵਲੋਂ ਆਪਣੇ ਪਿੰਡ ਦੇ ਹੀ ਕੁਝ ਲੋਕਾਂ ਤੇ ਮਾਲਕੀ ਜ਼ਮੀਨ 4 ਕਨਾਲ ਦੇ ਕਰੀਬ ਤੇ ਕਬਜ਼ਾ ਕਰਨ, ਤੇ 250-300 ਦੇ ਕਰੀਬ ਬੂਟੇ ( ਸਫੈਦਾ ) ਪੁੱਟਣ ਦੇ ਦੋਸ਼ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਗੁਰਮੀਤ ਕੌਰ ਪਤਨੀ ਮੱਖਣ ਸਿੰਘ ਵਾਸੀ ਪਿੰਡ ਸ਼ਾਹਪੁਰ ਦੱਸਿਆ ਕਿ ਸਾਡੀ ਮਾਲਕੀ ਜ਼ਮੀਨ 4 ਕਨਾਲ ਦੇ ਕਰੀਬ ਵਿੱਚੋਂ ਪਿਛਲੇ ਦਿਨੀਂ 12 ਅਗਸਤ ਨੂੰ ਉਨ੍ਹਾਂ ਦੇ ਪਿੰਡ ਦੇ ਦਿਦਾਰ ਸਿੰਘ ਉਰਫ ਦਾਰਾ , ਸ਼ਿਗਾਰਾ , ਗੁੱਲੂ ਪੁੱਤਰਨ ਤੇਜੂ ਵਾਸੀ ਸ਼ਾਹਪੁਰ ਵਗੈਰਾ ਵਲੋਂ ਉਨ੍ਹਾਂ ਦੀ ਜ਼ਮੀਨ ਤੇ ਧੱਕੇ ਨਾਲ ਕਬਜਾ ਕਰਨ ਤੇ ਜ਼ਮੀਨ ਵਿੱਚ ਲੱਗੇ 250-300 ਦੇ ਕਰੀਬ ਬੂਟੇ (ਸਫੈਦਾ ) ਪੱਟਣ ਬਾਰੇ ਗੱਲ ਆਖੀ , ਤੇ ਉਨ੍ਹਾਂ ਨੇ ਇਹ ਦੱਸਿਆ ਉਨ੍ਹਾਂ ਵਲੋਂ 10 ਦਿਨ ਪਹਿਲਾਂ ਆਪਣੀ ਜ਼ਮੀਨ ਵਿੱਚ 250-300 ਦੇ ਕਰੀਬ ਬੂਟੇ ਸਫੈਦਾ ਲਗਾਏ ਸੀ ਜੋ ਕਿ 12 ਅਗਸਤ ਨੂੰ ਜਾਦ ਆਪਣੇ ਖੇਤਾਂ ਵਿੱਚੋਂ ਪਸ਼ੂਆਂ ਲਈ ਪੱਠੇ (ਚਾਰਾ) ਵੱਢਣ ਗਏ ਤਾਂ ਆਪਣੇ ਖੇਤ ਵਿੱਚ ਲੱਗੇ ਸਾਰੇ ਦੇ ਸਾਰੇ ਬੂਟੇ ਜੜੋਂ ਪੁੱਟੇ ਦੇਖੇ ਤੇ ਜਿਸ ਦੀ ਸੂਚਨਾ ਆਪਣੇ ਪਿੰਡ ਦੀ ਸਰਪੰਚ ਤੇ ਮੈਂਬਰ ਪੰਚਾਇਤ ਤੇ ਮੋਹਤਵਾਰ ਵਿਅਕਤੀਆਂ ਨੂੰ ਦਿੱਤੀ । ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਦ ਉਹ ਪਿੰਡ ਆਪਣੇ ਘਰ ਆਏ ਤਾਂ ਉਪਰੋਕਤ ਵਿਅਕਤੀਆਂ ਵਲੋਂ ਘਰ ਆ ਕੇ ਗਾਲੀ ਗਲੋਚ ਤੇ ਧਮਕੀਆਂ ਦਿੱਤੀਆਂ ਤੇ ਉਪਰੋਕਤ ਵਿਅਕਤੀਆਂ ਨੇ ਜ਼ਮੀਨ ਵਿੱਚੋਂ ਬੂਟੇ ਸਫੈਦਾ ਪੱਟਣਾ ਵੀ ਕਬੂਲਿਆ ਤੇ ਕਿਹਾ ਕਿ ਜ਼ਮੀਨ ਸਾਡੀ ਹੈ ਸਾਡੇ ਬਜ਼ੁਰਗਾਂ ਨੇ ਇਸ ਜ਼ਮੀਨ ਦੇ ਪੈਸੇ ਦਿਤੇ ਸਨ ਤੇ ਅਸੀ ਜ਼ਮੀਨ ਜਿਦਾ ਮਿਲੀ ਲੈ ਕੇ ਹਟਾਗੇ ਤੇ ਉਨ੍ਹਾਂ ਦੱਸਿਆ ਕਿ ਜਦ ਤੁਸੀ ਦੁਬਾਰਾ ਕੋਈ ਉਸ ਖੇਤ ਵਿੱਚ ਫਸਲ ਜਾ ਬੂਟੇ ਲਗਾਏ ਤਾ ਅਸੀਂ ਉਹ ਵੀ ਨਹੀਂ ਹੋਣ ਦੇਣ ਤੇ ਕਿਹਾ ਕਿ ਗਲਤੀ ਨਾਲ ਵੀ ਉਸ ਜ਼ਮੀਨ ਵਿਚ ਨਾ ਵੜ ਜਾਇਓ ਨਹੀ ਤਾ ਇਲਜ਼ਾਮ ਬੁਰਾ ਹੋਵੇਗਾ । ਤੇ ਦੱਸਿਆ ਕਿ ਸਾਨੂੰ ਧਮਕਾ ਕੇ ਉੱਥੋ ਚਲੇ ਗਏ । ਜਿਸ ਦੀ ਸੂਚਨਾ ਉਨ੍ਹਾਂ ਨੇ ਪੁਲਿਸ ਹੈਲਪ ਲਾਈਨ ਤੇ ਦਸਤੀ ਦਰਖਾਸਤ ਥਾਣਾ ਗੜ੍ਹਸ਼ੰਕਰ ਵਿਖੇ ਉਪਰੋਕਤ ਮਾਮਲੇ ਸਬੰਧੀ ਦਰਜ਼ ਕਰਵਾਈ ਸੀ । ਉਨ੍ਹਾਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ । ਇਸ ਮਾਮਲੇ ਸਬੰਧੀ ਦੂਜੀ ਧਿਰ ਦੀਦਾਰ ਸਿੰਘ ਉਰਫ ਦਾਰਾ ਵਗੈਰਾ ਵਲੋਂ ਇਸ ਮਾਮਲੇ ਸਬੰਧੀ ਪੱਖ ਜਾਣਿਆ ਤੇ ਉਨ੍ਹਾਂ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਸਾਲ 2003 ਵਿੱਚ ਇੱਕ ਇਕਰਾਰਨਾਮਾ ਤਹਿਤ ਉਸ ਜ਼ਮੀਨ ਦੀ ਵੰਡ ਬਜ਼ੁਰਗਾਂ ਵਲੋਂ ਕੀਤੀ ਗਈ ਸੀ । ਤੇ ਉਨ੍ਹਾਂ ਦੱਸਿਆ ਕਿ ਪੈਸੇ ਵੀ ਉਨ੍ਹਾਂ ਦੇ ਬਜ਼ੁਰਗਾਂ ਵਲੋਂ ਉਸ ਜ਼ਮੀਨ ਦੇ ਜਮਾਂ ਕਰਵਾਏ ਸੀ । ਪਰ ਰਜਿਸਟਰੀ ਨਹੀ ਕਰਵਾਈ ਗਈ । ਉਨ੍ਹਾਂ ਕਿਹਾ ਕਿ ਸਾਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਸ ਮਾਮਲੇ ਸਬੰਧੀ ਥਾਣਾ ਗੜ੍ਹਸ਼ੰਕਰ ਵਿਖੇ ਤਾਇਨਾਤ ਏ.ਐਸ.ਆਈ ਮਹਿੰਦਰ ਪਾਲ ਵਲੋਂ ਆਈ.ਓ ਵਲੋਂ ਇਸ ਮਾਮਲੇ ਸਬੰਧੀ ਪੱਖ ਜਾਣਿਆ ਤਾ ਉਨ੍ਹਾਂ ਕਿਹਾ ਕਿ ਪੜਤਾਲ ਚੱਲ ਰਹੀ ਹੈ । ਦੋਨਾਂ ਧਿਰਾਂ ਨੂੰ ਆਪੋ ਆਪਣੇ ਉਸ ਜ਼ਮੀਨ ਦੇ ਸਬੰਧ ਵਿੱਚ ਮਾਲਕੀ ਸਬੂਤ ਪੇਸ਼ ਕਰਨ ਲਈ ਕਿਹਾ ਗਿਆ ਹੈ । ਜਲਦ ਹੀ ਮਾਮਲਾ ਹੱਲ ਕੀਤਾ ਜਾਵੇਗਾ ।
