ਬਾਪੂ ਦੁੰਮਣ ਦਾਸ ਜੀ ਦੇ ਤਪ ਅਸਥਾਨ ਤੇ ਸਲਾਨਾ ਭੰਡਾਰਾ ਕਰਵਾਇਆ

ਮਾਹਿਲਪੁਰ, 10 ਸਤੰਬਰ - ਬਾਪੂ ਦੁੰਮਣ ਦਾਸ ਜੀ ਮਹਾਰਾਜ ਜੀ ਦੀ ਯਾਦ ਵਿੱਚ ਸਲਾਨਾ ਭੰਡਾਰਾ ਉਨ੍ਹਾ ਦੇ ਤਪ ਅਸਥਾਨ ਪਿੰਡ ਖੰਨੀ ਦੇ ਵਣ ਵਿਚ ਬੜੀ ਸ਼ਰਧਾ ਤੇ ਪਿਆਰ ਨਾਲ ਸਾਈਂ ਸੋਢੀ ਸ਼ਾਹ ਜੀ ਮਹਾਰਾਜ ਜੀ ਦੀ ਦੇਖ ਰੇਖ ਹੇਠ ਮਨਾਇਆ ਗਿਆ। ਜਿਸ ਦੌਰਾਨ ਫ੍ਰੀ ਮੈਡੀਕਲ ਕੈਂਪ ਤੇ ਫ੍ਰੀ ਸੂਗਰ ਟੈਸਟਿੰਗ ਕੈਂਪ ਡਾ. ਜਸਵੰਤ ਸਿੰਘ ਥਿੰਦ ਐਸ.ਐਮ.ਓ ਸਿਵਲ ਹਸਪਤਾਲ ਮਾਹਿਲਪੁਰ ਤੇ ਡਾ. ਪ੍ਰਭ ਹੀਰ ਅਤੇ ਸਿੱਧ ਜੋਗੀ ਟਰੱਸਟ ਪਿੰਡ ਖ਼ਾਨਪੁਰ ਦੀ ਸਮੁੱਚੀ ਟੀਮ ਵਲੋਂ ਲਗਾਇਆ ਗਿਆ।

ਜਿਸ ਦਾ ਉਦਘਾਟਨ ਸੰਤ ਰਿੰਕੂ ਰਾਮ ਜੀ , ਕਿਸ਼ੋਰ ਬਸਰਾ, ਸਾਈਂ ਪ੍ਰੇਮ ਜੀ ਤੇ ਸੰਤ ਜੈ ਭਗਵਾਨ ਜੀ ਦੁਆਰਾ ਕੀਤਾ ਗਿਆ। ਇਸ ਮੌਕੇ ਸਟਾਫ ਅਰਸ਼ਦੀਪ ਕੌਰ , ਭੁਪਿੰਦਰ ਸਿੰਘ, ਨਵਜੋਤ ਕੌਰ, ਹਰਜੋਤ ਕੌਰ ਆਦਿ ਹਾਜ਼ਰ ਸਨ।