ਪੈਨਸ਼ਨਰਜ਼ ਐਸੋਸੀਏਸ਼ਨ ਨਵਾਂਸ਼ਹਿਰ ਵਲੋਂ ਸੂਬਾ ਕਮੇਟੀ ਦੇ ਸੱਦੇ ਤੇ ਵਿਸ਼ਾਲ ਧਰਨਾ ਲਗਾਇਆ।

ਨਵਾਂਸ਼ਹਿਰ - ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਨਵਾਂਸ਼ਹਿਰ ਦੇ ਪ੍ਰਧਾਨ ਨਰਿੰਦਰ ਕੁਮਾਰ ਮਹਿਤਾ ਦੀ ਅਗਵਾਈ ਵਿਚ ਸੂਬਾ ਕਮੇਟੀ ਦੇ ਸੱਦੇ ਤੇ ਮੰਡਲ ਨਵਾਂਸ਼ਹਿਰ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਮਦਨ ਲਾਲ ਵੱਲੋਂ ਨਿਭਾਈ ਗਈ। ਇਸ ਧਰਨੇ ਵਿਚ ਵਿਸ਼ੇਸ਼ ਤੌਰ ਤੇ ਇੰਪਲਾਈਜ਼ ਜੁਆਇੰਟ ਫੋਰਮ ਦੇ ਬਹੁਗਿਣਤੀ ਮੁਲਾਜਮਾਂ ਵਲੋਂ ਸ਼ਮੂਲੀਅਤ ਕੀਤੀ। ਪੰਜਾਬ ਸਰਕਾਰ ਬਾਰ-2 ਮੀਟਿੰਗਾਂ ਅੱਗੇ ਤੋਂ ਅੱਗੇ ਪਾ ਕੇ ਮੰਗਾਂ ਉਤੇ ਵਿਚਾਰ ਕਰਨ ਤੋਂ ਭੱਜ ਰਹੀ ਹੈ।

ਸਰਕਾਰ ਦੀ ਇਸ ਮਾੜੀ ਨੀਤੀ ਖਿਲਾਫ 3 ਸਤੰਬਰ ਨੂੰ ਦਾਣਾ ਮੰਡੀ ਚੰਡੀਗੜ ਵਿਖੇ ਮੁਲਾਜ਼ਮਾਂ ਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਸ਼ਾਂਤਮਈ ਲਾ-ਮਿਸਾਲ ਧਰਨਾ ਦਿੱਤਾ ਗਿਆ। ਮੰਗਾਂ ਦੇ ਹੱਲ ਲਈ ਸਰਕਾਰ ਵੱਲੋਂ 10 ਸਤੰਬਰ ਦੀ ਮੀਟਿੰਗ ਦੇਣ ਉਪਰੰਤ ਧਰਨਾ ਸਮਾਪਤ ਕਰਨ ਦੇ ਬਾਵਜੂਦ ਪੁਲਿਸ ਵਲੋਂ  ਕਨਵੀਨਰਾਂ ਉਤੇ ਐਫ ਆਈ ਆਰ ਦਰਜ ਕੀਤੀ ਗਈ। ਬਿਜਲੀ ਮੁਲਾਜਮਾਂ ਉਤੇ ਐਸਮਾ ਲਾਉਣ ਤੇ ਇਸ ਸਰਕਾਰ ਵਿਰੁੱਧ ਜੋਰਦਾਰ ਨਾਹਰੇ ਬਾਜੀ ਕੀਤੀ ਅਤੇ  ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ।
 ਇਸ ਮੌਕੇ ਕੁਲਵਿੰਦਰ ਅਟਵਾਲ, ਮੋਹਣ ਸਿੰਘ ਬੂਟਾ, ਮਦਨ ਲਾਲ, ਰਵਿੰਦਰ ਰਾਹੋਂ, ਗੁਰਮੁਖ ਸਿੰਘ, ਵਿਜੇ ਕੁਮਾਰ, ਮਨਜੀਤ ਕੁਮਾਰ, ਜਗਦੀਸ਼ ਚੰਦਰ, ਕਮਲ ਦੇਵ, ਅਸ਼ਵਨੀ ਕੁਮਾਰ ਗੜ੍ਹਸ਼ੰਕਰ, ਬਲਵੀਰ ਦੁਸਾਂਝ, ਅਮਰ ਸਿੰਘ, ਹੁਸਨ ਭਾਟੀਆ, ਨਿਰੰਜਨ ਕੰਗਾਂ, ਸੁਰਜੀਤ ਸਿੰਘ ਚਰਾਣ, ਅਮਰੀਕ ਸਿੰਘ, ਜਸਵੀਰ ਸਿੰਘ, ਜੋਗਾ ਸਿੰਘ, ਜੁਗਿੰਦਰ ਸਿੰਘ, ਕੁਲਦੀਪ ਸੌਨਾ ਸ਼ੁਭਾਸ਼ ਕਮਾਰ, ਇਸ਼ਾਨ ਮੱਕੜ ਆਦਿ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੈਨਸ਼ਨਰਜ਼ ਦੀਆਂ ਜਾਇਜ਼ ਮੰਗਾਂ ਜਿਨ੍ਹਾਂ ਵਿੱਚ 1-1-16 ਤੋਂ ਪਹਿਲਾਂ ਦੇ ਰਿਟਾਇਰੀਆਂ ਨੂੰ 2.59 ਦਾ ਗੁਣਾਕ,1-1-16 ਤੋਂ ਡੀ ਏ ਦਾ ਬਕਾਇਆ ਅਤੇ ਪੈਂਡਿੰਗ ਡੀ ਏ ਦੀਆਂ ਕਿਸ਼ਤਾਂ, ਯੂਨਿਟਾਂ ਵਿੱਚ ਰਿਆਇਤ, ਮੈਡੀਕਲ ਭੱਤੇ ਵਿੱਚ ਵਾਧਾ, ਮੈਡੀਕਲ ਕੈਸ਼ਲੈਸ ਸਕੀਮ ਦੀ ਮੁੜ ਬਹਾਲੀ, ਡਿਵੈਲਪਮੈਂਟ ਦੇ ਨਾਂ ਤੇ  ਕੱਟਿਆ ਜਾ ਰਿਹਾ 200 ਰੁਪਏ ਪ੍ਰਤੀ ਮਹੀਨਾ ਤੁਰੰਤ ਬੰਦ ਕਰਨਾ ਆਦਿ ਮੰਗਾਂ ਦਾ ਹੱਲ ਨਾਂਹ ਕੀਤਾ ਗਿਆ ਅਤੇ ਕਨਵੀਨਰਾਂ ਉਤੇ ਕੀਤੇ ਕੇਸ ਤੁਰੰਤ ਵਾਪਿਸ ਨਾਂਹ ਲਏ ਤਾਂ 25 ਸਤੰਬਰ ਨੂੰ ਪਟਿਆਲਾ ਹੈਡ ਆਫਿਸ ਅੱਗੇ ਵਿਸ਼ਾਲ  ਧਰਨਾ ਦਿੱਤਾ ਜਾਵੇਗਾ ਅਤੇ ਚੌਹਾਂ ਜਿਮਨੀ ਚੋਣਾਂ ਸਮੇਂ ਸਰਕਾਰ ਦੇ ਵਿਰੋਧ ਵਿੱਚ ਪ੍ਰਚਾਰ ਕੀਤਾ ਜਾਵੇਗਾ। ਅਖੀਰ ਵਿੱਚ ਪ੍ਰਧਾਨ ਮੈਹਤਾ ਵਲੋਂ ਆਏ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਦਾ ਧੰਨਵਾਦ ਕੀਤਾ।