ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਾਲੂ

ਮਾਹਿਲਪੁਰ, 10 ਸਤੰਬਰ - ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਾਲੂ ਕੀਤੀ ਗਈ ਹੈ। ਜਿਸ ਅਧੀਨ ਸ੍ਰੀ ਸੁਰਿੰਦਰ ਲਾਂਬਾ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਰਹਿਨੁਮਈ ਹੇਠ ਸ੍ਰੀ ਪਰਮਿੰਦਰ ਸਿੰਘ ਪੀ.ਪੀ.ਐਸ., ਡੀ.ਐਸ.ਪੀ. ਗੜਸ਼ੰਕਰ ਜੀ ਦੀਆਂ ਹਦਾਇਤਾਂ ਅਨੁਸਾਰ ਐਸ. ਆਈ ਰਮਨ ਕੁਮਾਰ ਮੁੱਖ ਅਫਸਰ ਥਾਣਾ ਮਾਹਿਲਪੁਰ ਦੀ ਦੇਖ ਰੇਖ ਹੇਠ ਏ.ਐਸ.ਆਈ. ਦਿਲਬਾਗ ਸਿੰਘ ਵੱਲੋਂ ਮਿਤੀ 10.02. 2024 ਨੂੰ ਜੋ ਸਨਮਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਮੁੱਗੋਵਾਲ ਥਾਣਾ ਮਾਹਿਲਪੁਰ ਨੂੰ ਜਾਨੋ ਮਾਰਨ ਦੀ ਨੀਅਤ ਨਾਲ ਸੱਟਾਂ ਮਾਰ ਕੇ ਫੱਟੜ ਕੀਤਾ ਸੀ।

ਜਿਸ ਦੇ ਬਿਆਨਾਂ ਤੇ ਮੁਕਦਮਾ ਨੰਬਰ 16 ਮਿਤੀ 10.02. 2024 ਅ /ਧ 307,324,34 ਭ.ਦ ਥਾਣਾ ਮਾਹਿਲਪੁਰ ਬਰਖਿਲਾਫ ਅਸੀਸ ਕੁਮਾਰ ਪੁੱਤਰ ਸ਼ੀਲਾ ਪੁੱਤਰ ਵਿਜੇ ਕੁਮਾਰ ਵਾਸੀ ਵਾਰਡ ਨੰਬਰ 05 ਥਾਣਾ ਮਾਹਿਲਪੁਰ ਅਤੇ ਭੁਪਿੰਦਰ ਸਿੰਘ ਉਰਫ ਲਾਡੀ ਪੁੱਤਰ ਅਮਰਿੰਦਰ ਸਿੰਘ ਬਾਸੀ ਵਾਰਡ ਨੰਬਰ 07 ਮਾਹਿਲਪੁਰ ਥਾਣਾ ਮਾਹਿਲਪੁਰ ਦਰਜ ਰਜਿਸਟਰਡ ਕੀਤਾ ਗਿਆ ਸੀ। ਮੁਕਦਮੇ ਵਿੱਚ ਦੋਸ਼ੀ ਆਸ਼ੀਸ਼ ਕੁਮਾਰ ਉਕਤ ਪਹਿਲਾਂ ਹੀ ਗਿਰਫਤਾਰ ਕੀਤਾ ਚੁੱਕਾ ਸੀ। ਲੇਕਿਨ ਦੂਜਾ ਦੋਸ਼ੀ ਰੁਪਿੰਦਰ ਸਿੰਘ ਉਰਫ ਲਾਡੀ ਜੋ ਕਿ ਆਪਣੀ ਗਿਰਫਤਾਰੀ ਦੇ ਡਰ ਤੋਂ ਕਾਫੀ ਸਮੇਂ ਤੋਂ ਲੁਕ ਛਿਪ ਕੇ ਰਹਿ ਰਿਹਾ ਸੀ।
 ਜਿਸ ਨੂੰ ਅੱਜ ਏ.ਐਸ.ਆਈ. ਦਿਲਬਾਗ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਦੌਰਾਨ ਗਸ਼ਤ ਮੌਕੇ ਜਾਬਤਾ ਗਿਰਫਤਾਰ ਕੀਤਾ ਗਿਆ ਹੈ। ਜਿਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਪਾਸੋਂ  ਪੁੱਛਗਿੱਛ ਕੀਤੀ ਜਾ ਰਹੀ ਹੈ।