ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵਿਖੇ ਅਧਿਆਪਕ ਦਿਵਸ ਮਨਾਇਆ।

ਨਵਾਂਸ਼ਹਿਰ:- ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਸ. ਚਮਨ ਸਿੰਘ(ਪ੍ਰੋਜੈਕਟ ਡਾਇਰੈਕਟਰ) ਨੇ ਕੀਤੀ। ਇਸ ਮੌਕੇ ਤੇ ਉਨਾ ਨੇ ਆਪਣੇ ਸੰਬੋਧਨੀ ਭਾਸ਼ਣ ਵਿੱਚ ਕਿਹਾ ਕਿ ਅੱਜ ਦਾ ਦਿਨ ਜੋ ਕਿ ਪੂਰੇ ਦੇਸ਼ ਵਿੱਚ ਅਧਿਆਪਕ ਦਿਵਸ ਵਜੋਂ ਮਨਾਇਆ ਜਾਦਾ ਹੈ। ਦੇਸ਼ ਵਿੱਚ ਇਹ ਦਿਨ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਤੇ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਦੀ ਯਾਦ ਵਿੱਚ 5 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਦਾ ਥੀਮ “ਸਥਾਈ ਭਵਿੱਖ ਲਈ ਸਿੱਖਿਅਕਾਂ ਨੂੰ ਸ਼ਸ਼ਕਤੀਕਰਨ” ਹੈ।

ਨਵਾਂਸ਼ਹਿਰ:- ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਸ. ਚਮਨ ਸਿੰਘ(ਪ੍ਰੋਜੈਕਟ ਡਾਇਰੈਕਟਰ) ਨੇ ਕੀਤੀ। ਇਸ ਮੌਕੇ ਤੇ ਉਨਾ ਨੇ ਆਪਣੇ ਸੰਬੋਧਨੀ ਭਾਸ਼ਣ ਵਿੱਚ ਕਿਹਾ ਕਿ ਅੱਜ ਦਾ ਦਿਨ ਜੋ ਕਿ ਪੂਰੇ ਦੇਸ਼ ਵਿੱਚ ਅਧਿਆਪਕ ਦਿਵਸ ਵਜੋਂ ਮਨਾਇਆ ਜਾਦਾ ਹੈ। ਦੇਸ਼  ਵਿੱਚ ਇਹ ਦਿਨ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਤੇ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਦੀ ਯਾਦ ਵਿੱਚ  5 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਦਾ ਥੀਮ “ਸਥਾਈ ਭਵਿੱਖ ਲਈ ਸਿੱਖਿਅਕਾਂ ਨੂੰ ਸ਼ਸ਼ਕਤੀਕਰਨ” ਹੈ। 
ਉਨਾ ਨੇ ਕਿਹਾ ਕਿ ਜੀਵਨ ਵਿੱਚ ਸਫਲ ਹੋਣ ਲਈ ਸਿੱਖਿਆ ਦਾ ਅਹਿਮ ਯੋਗਦਾਨ ਹੁੰਦਾ ਹੈ। ਜੀਵਨ ਵਿੱਚ ਜਨਮ ਦੇਣ ਵਾਲੇ ਮਾਤਾ ਪਿਤਾ ਹਨ, ਪਰ ਜਿਉਣ ਦਾ ਅਸਲ ਤਰੀਕਾ ਦੱਸਣ ਵਾਲੇ ਅਧਿਆਪਕ ਹੁੰਦੇ ਹਨ। ਸਿੱਖਿਆ ਕਿਸੇ ਵੀ ਰੂਪ ਵਿੱਚ ਜਾਂ ਉਮਰ ਦੇ ਕਿਸੇ ਵੀ ਪੜਾਅ ਵਿੱਚ ਹੋਵੇ ਗੁਰੂ ਚੇਲਾ ਭਾਰਤ ਦੀ ਸੰਸਕ੍ਰਿਤੀ ਦਾ ਅਹਿਮ ਹਿੱਸਾ ਰਿਹਾ ਹੈ। ਅਧਿਆਪਕ  ਵਿਦਿਆਰਥੀਆਂ ਲਈ ਆਦਰਸ਼ ਹੁੰਦਾ ਹੈ। ਜਿਸ ਤੋਂ ਸੇਧ ਲੈ ਕੇ ਵਿਦਿਆਰਥੀ ਆਪਣੇ ਚੰਗੇ ਭੱਵਿਖਿ ਦਾ ਨਿਰਮਾਣ ਕਰਦਾ ਹੈ। ਉਨਾਂ ਨੇ ਸਵਿੱਤਰੀ ਬਾਈ ਫੂਲੇ ਜੋ ਕਿ ਦੇਸ਼ ਦੀ ਪਹਿਲੀ ਅਧਿਆਪਕਾ ਸੀ ਦੇ ਜੀਵਨ ਤੇ ਵਿਸਥਾਰ ਸਹਿਤ ਚਾਨਣਾ ਪਾਇਆ|
ਇਸ ਮੌਕੇ ਤੇ ਸ. ਪਰਵਿੰਦਰ ਸਿੰਘ ਰਾਣਾ( ਪ੍ਰਿੰਸੀਪਲ ਦੋਆਬਾ ਸਿੱਖ ਨੈਸ਼ਨਲ ਸਕੂਲ ਨਵਾਂਸ਼ਹਿਰ) ਜੀ ਨੇ ਕਿਹਾ ਕਿ ਅਧਿਆਪਕ ਸਾਡੇ ਜੀਵਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਇਸ ਲਈ ਅਧਿਆਪਕ ਨੂੰ ਭਗਵਾਨ ਤੋਂ ਉੱਪਰ ਦਾ ਦਰਜਾ ਦਿੱਤਾ ਗਿਆ ਹੈ। ਅਧਿਆਪਕ ਸਾਡੇ ਗਿਆਨ ਦੇਣ ਦੇ ਨਾਲ ਹੀ ਜੀਵਨ ਨੂੰ ਜਿਉਣ ਦੀ ਕਲਾ ਸਿਖਾਉਂਦੇ ਹਨ। ਉਹ ਜੀਵਨ ’ਚ ਹੋਣ ਵਾਲੀਆਂ ਚੁਣੌਤੀਆਂ ਨਾਲ ਲੜਨਾ ਸਿਖਾਉਂਦੇ ਹਨ ਤੇ ਹੋਰ ਭਵਿੱਖ ਦੇ ਬਿਹਤਰ ਨਿਰਮਾਣ ਲਈ ਪ੍ਰੇਰਣਾ ਦਿੰਦੇ ਹਨ। ਅੰਤ ਵਿੱਚ ਉਨਾ ਨੇ ਕਿਹਾ ਕਿ ਸਾਨੂੰ ਬੱਚਿਆ ਦੀ ਤੇ ਬਹੁਤ ਧਿਆਨ ਰੱਖਣਾ ਚਾਹੀਦਾ ਹੈ, ਕਿਉਕਿ ਬੱਚੇ ਕੋਰੇ ਪੰਨੇ ਦੀ ਤਰਾ ਹੁੰਦੇ ਹਨ, ਉਨਾ ਨੂੰ ਸਮਾਜ ਵਿੱਚ ਚੰਗੇ ਤੇ ਮਾੜੇ ਲੋਕਾਂ ਦਾ ਗਿਆਨ ਨਹੀਂ ਹੁੰਦਾ ਜਿਸ ਕਾਰਨ ਕਈ ਵਾਰ ਬੱਚੇ ਬੁਰੀਆਂ ਆਦਤਾਂ ਵਿੱਚ ਪੈ ਕੇ ਆਪਣੇ ਸਿਧਾਤਾਂ ਤੋਂ ਦੂਰ ਹੋ ਜਾਦੇ ਹਨ। ਇਸ ਮੌਕੇ ਤੇ ਸ. ਜਸਪਾਲ ਸਿੰਘ ਗਿੱਦਾ( ਸੇਵਾ ਮੁਕਤ ਪ੍ਰਿੰਸੀਪਲ, ਆਈ.ਟੀ.ਆਈ,ਨਵਾਂਸ਼ਹਿਰ)  ਜੀ ਨੇ ਕਿਹਾ ਕਿ ਅਧਿਆਪਕ ਦਿਵਸ ਦੇ ਮੌਕੇ ‘ਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਕਰਨ ‘ਚ ਅਹਿਮ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ। 
ਕੇਵਲ ਅਧਿਆਪਕ ਹੀ ਇੱਕ ਅਜਿਹਾ ਵਿਅਕਤੀ ਹੈ ਜੋ ਕਿ ਦੂਸਰਿਆਂ ਨੂੰ ਪੜ੍ਹਾ ਲਿਖਾ ਕੇ ਇੱਕ ਚੰਗਾ ਇਨਸਾਨ ਬਣਾਉਣ ਦੇ ਨਾਲ-ਨਾਲ ਉੱਚ ਅਹੁਦਿਆਂ ਤੇ ਪਹੁੰਚਦਾ ਦੇਖ ਕੇ ਖੁਸ਼ੀ ਮਹਿਸੂਸ ਕਰਦਾ ਹੈ। ਅਧਿਆਪਕ ਦਾ ਕਿੱਤਾ ਦੁਨੀਆਂ ਦੇ ਸਭ ਕੰਮਾਂ ਦੇ ਨਾਲੋਂ ਚੰਗਾ,ਉੱਤਮ ਅਤੇ ਸਤਿਕਾਰ ਵਾਲਾ ਹੈ। ਉਨਾ ਨੇ ਕਿਹਾ ਕਿ ਸਰਕਾਰਾਂ ਨੂੰ ਸਿੱਖਿਆ ਦੇ ਪੱਧਰ ਨੂੰ ਹੋਰ ਵਧੀਆਂ ਬਣਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ, ਤਾਂ ਜੋ ਕੋਈ ਵੀ ਬੱਚਾ  ਆਰਥਿਕ ਤੰਗੀ ਕਰਕੇ ਸਿੱਖਿਆ ਤੋਂ  ਅਵੇਸਲਾ ਨਾ  ਰਹਿ ਸਕੇ ਕਿਉਕਿ ਵਿਦਿਆਰਥੀ ਹੀ ਭਵਿੱਖ ਵਿੱਚ ਚੰਗੇ ਸਮਾਜ ਦੀ ਸਿਰਜਣਾ ਕਰਦੇ ਹਨ।  ਇਸ ਮੌਕੇ ਤੇ ਦੇਸ ਰਾਜ ਬਾਲੀ(ਉਪਕਾਰ ਕੋਆਰਡੀਨੇਸ਼ਨ ਮੈਂਬਰ) ਨੇ ਅਧਿਆਪਕ ਦਿਵਸ ਨੂੰ ਸਮਰਪਿਤ ਹੁੰਦਿਆ ਇੱਕ ਗੀਤ ਪੇਸ਼ ਕੀਤਾ,ਜਿਸ ਵਿੱਚ ਉਨਾ ਨੇ ਸਕੂਲ ਨੂੰ ਮੰਦਰ ਦੇ ਤੌਰ ਤੇ   ਨਿਵਾਜਿਆ ਹੈ। ਅੰਤ ਸ. ਅਮਰਜੀਤ ਸਿੰਘ ਖਾਲਸਾ(ਅਧਿਆਪਕ) ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਤੇ ਕਿਹਾ ਕਿ ਅਧਿਆਪਕ ਹੀ ਹੈ, ਜੋ  ਮਾਤਾ ਪਿਤਾ ਤੋਂ ਬਾਅਦ ਬੱਚਿਆ ਲਈ ਆਦਰਸ਼ ਬਣਦੇ ਹਨ। ਅਧਿਆਪਕ ਜੋ ਕਰਦਾ ਹੈ ਉਸਨੂੰ ਹੀ ਆਪਣੀ ਜਿੰਦਗੀ ਦਾ ਹਿੱਸਾ ਬਣਾਉਦੇ ਹਨ। 
ਅੰਤ ਵਿੱਚ ਇਸ ਕੇਂਦਰ ਵਲੋਂ  ਸ. ਪਰਵਿੰਦਰ ਸਿੰਘ ਰਾਣਾ (ਪ੍ਰਿੰਸੀਪਲ ਦੋਆਬਾ ਸਿੱਖ ਨੈਸ਼ਨਲ ਸਕੂਲ ਨਵਾਂਸ਼ਹਿਰ) ਅਤੇ ਸ. ਜਸਪਾਲ ਸਿੰਘ ਗਿੱਦਾ( ਸੇਵਾ ਮੁਕਤ ਪ੍ਰਿੰਸੀਪਲ, ਆਈ.ਟੀ.ਆਈ,ਨਵਾਂਸ਼ਹਿਰ)  ਦਾ ਪੁਸਤਕਾਂ ਦੇ ਸੈੱਟ ਅਤੇ ਸਿਰਪਾਓ ਦੇ ਕੇ ਸਨਮਾਨ ਕੀਤਾ ਅਤੇ ਅਧਿਆਪਕ ਦਿਵਸ ਦੀਆਂ ਵਧਾਈਆਂ ਵੀ ਦਿੱਤੀਆਂ। ਇਸ ਮੌਕੇ ਤੇ ਸੁਖਵਿੰਦਰ ਸਿੰਘ ਥਾਂਦੀ( ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ), ਸਾਟਫ ਮੈੰਬਰ ਜਸਵਿੰਦਰ ਕੌਰ, ਕਮਲਜੀਤ ਕੌਰ, ਦਿਨੇਸ਼ ਕੁਮਾਰ, ਮਨਜੀਤ ਸਿੰਘ, ਮਨਜੋਤ, ਕਮਲਾ ਰਾਣੀ ਅਤੇ ਮਰੀਜ ਹਾਜਿਰ ਸਨ।