
ਮੇਰੀ ਮਾਟੀ ਮੇਰਾ ਦੇਸ਼ ਅਭਿਆਨ ਤਹਿਤ ਪ੍ਰਭਾਤ ਫੇਰੀ ਕੱਢੀ
ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ, ਸੋਹਾਣਾ ਵਿਖੇ ਮੇਰੀ ਮਾਟੀ ਮੇਰਾ ਦੇਸ਼ ਅਭਿਆਨ ਤਹਿਤ ਪ੍ਰਭਾਤ ਫੇਰੀ ਦਾ ਆਯੋਜਨ ਕੀਤਾ ਗਿਆ ਜਿਸਨੂੰ ਪ੍ਰਿੰਸੀਪਲ ਹਿਮਾਂਸ਼ੂ ਢੰਡ ਨੇ ਹਰੀ ਝੰਡੀ ਦਿਖਾਕੇ ਰਵਾਨਾ ਕੀਤਾ।
ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ, ਸੋਹਾਣਾ ਵਿਖੇ ਮੇਰੀ ਮਾਟੀ ਮੇਰਾ ਦੇਸ਼ ਅਭਿਆਨ ਤਹਿਤ ਪ੍ਰਭਾਤ ਫੇਰੀ ਦਾ ਆਯੋਜਨ ਕੀਤਾ ਗਿਆ
ਜਿਸਨੂੰ ਪ੍ਰਿੰਸੀਪਲ ਹਿਮਾਂਸ਼ੂ ਢੰਡ ਨੇ ਹਰੀ ਝੰਡੀ ਦਿਖਾਕੇ ਰਵਾਨਾ ਕੀਤਾ।
ਸਕੂਲ ਦੀ ਅਧਿਆਪਕਾ ਸੁਧਾ ਜੈਨ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮੇਰੀ ਮਾਟੀ ਮੇਰਾ ਦੇਸ਼ ਅਭਿਆਨ ਤਹਿਤ ਸਕੂਲ ਵਿੱਚ ਰੰਗੋਲੀ, ਪੋਸਟਰ ਮੇਕਿੰਗ, ਸਲੋਗਨ
ਲੇਖਣ, ਪ੍ਰਭਾਤ ਫੇਰੀ, ਲੇਖ ਲੇਖਣ, ਕਹਾਣੀ ਸੁਣੋ, ਦੇਸ਼ ਭਗਤੀ ਗੀਤ, ਪ੍ਰਣ ਲੈਣਾ, ਨਵੇਂ ਪੌਦੇ ਲਗਾਉਣਾ ਆਦਿ ਬਹੁਤ ਸਾਰਿਆਂ ਗਤੀਵਿਧੀਆਂ ਚੱਲ ਰਹੀਆਂ ਹਨ।
ਉਹਨਾਂ ਦੱਸਿਆ ਕਿ ਕੈਂਪਸ ਮੈਨੇਜਰ ਬਲਦੇਵ ਸਿੰਘ, ਅਧਿਆਪਕਾ ਨਰਿੰਦਰ ਕੌਰ ਸੋਹਾਣਾ ਅਤੇ ਸੰਗੀਤਾ ਜੋਸ਼ੀ ਦੀ ਦੇਖਰੇਖ ਵਿੱਚ ਅੱਜ ਪ੍ਰਭਾਤ ਫੇਰੀ ਦੇ ਰੂਪ ਵਿੱਚ ਸੋਹਾਣਾ ਪਿੰਡ ਦੀ ਫਿਰਨੀ ਦੇ
ਅੰਦਰ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਵਿੱਚ ਸਕੂਲ ਦੀਆਂ ਲਗਭਗ 100 ਵਿਦਿਆਰਥਣਾਂ ਨੇ ਭਾਗ ਲਿਆ।
