ਵੈਟਨਰੀ ਯੂਨੀਵਰਸਿਟੀ ਨੇ ਬੈਚਲਰ ਆਫ ਵੋਕੇਸ਼ਨ ਤਹਿਤ ਸਰਟੀਫਿਕੇਟ ਕੋਰਸਾਂ ਲਈ ਅਰਜ਼ੀਆਂ ਮੰਗੀਆਂ

ਲੁਧਿਆਣਾ 29 ਅਗਸਤ 2024-ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕਈ ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ ਜਿਨ੍ਹਾਂ ਵਿਚ ਬੈਚਲਰ ਆਫ ਵੋਕੇਸ਼ਨ ਡਿਗਰੀ ਕੋਰਸ ਵੀ ਸ਼ਾਮਿਲ ਹੈ। ਪਿਛਲੇ ਕੁਝ ਸਾਲਾਂ ਵਿਚ ਪਸ਼ੂਧਨ ਕਿੱਤਿਆਂ ਵਿਚ ਬਹੁਤ ਹਰਮਨਪਿਆਰਤਾ ਆਈ ਹੈ ਜਿਸ ਕਾਰਣ ਇਨ੍ਹਾਂ ਕਿੱਤਿਆਂ ਰਾਹੀਂ ਕਿਸਾਨਾਂ ਨੂੰ ਜਿਥੇ ਚੰਗਾ ਰੁਜ਼ਗਾਰ ਮਿਲ ਰਿਹਾ ਹੈ

ਲੁਧਿਆਣਾ 29 ਅਗਸਤ 2024-ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕਈ ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ ਜਿਨ੍ਹਾਂ ਵਿਚ ਬੈਚਲਰ ਆਫ ਵੋਕੇਸ਼ਨ ਡਿਗਰੀ ਕੋਰਸ ਵੀ ਸ਼ਾਮਿਲ ਹੈ। ਪਿਛਲੇ ਕੁਝ ਸਾਲਾਂ ਵਿਚ ਪਸ਼ੂਧਨ ਕਿੱਤਿਆਂ ਵਿਚ ਬਹੁਤ ਹਰਮਨਪਿਆਰਤਾ ਆਈ ਹੈ ਜਿਸ ਕਾਰਣ ਇਨ੍ਹਾਂ ਕਿੱਤਿਆਂ ਰਾਹੀਂ ਕਿਸਾਨਾਂ ਨੂੰ ਜਿਥੇ ਚੰਗਾ ਰੁਜ਼ਗਾਰ ਮਿਲ ਰਿਹਾ ਹੈ ਉਥੇ ਮੁਲਕ ਦੀ ਆਰਥਿਕਤਾ ਵਿਚ ਵੀ ਉੱਘਾ ਯੋਗਦਾਨ ਪੈ ਰਿਹਾ ਹੈ। ਇਸੇ ਉਪਰਾਲੇ ਤਹਿਤ ਵੈਟਨਰੀ ਯੂਨੀਵਰਸਿਟੀ ਵੱਲੋਂ 06 ਮਹੀਨਿਆਂ ਵਾਲੇ 02 ਸਰਟੀਫਿਕੇਟ ਕੋਰਸਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਹ ਕੋਰਸ ਹਨ ਡੇਅਰੀ ਅਤੇ ਬੱਕਰੀ ਪਾਲਣ ਅਤੇ ਦੂਸਰਾ ਬਾਗਬਾਨੀ, ਖੁੰਭ ਉਤਪਾਦਨ ਤੇ ਫਾਰਮ ਇੰਜਨੀਅਰਿੰਗ। ਇਨ੍ਹਾਂ ਕੋਰਸਾਂ ਲਈ ਕਿਸੇ ਵੀ ਵਿਸ਼ੇ ਵਿਚ 10+2 ਪਾਸ ਉਮੀਦਵਾਰ ਦਾਖਲੇ ਲਈ ਫਾਰਮ ਭਰ ਸਕਦਾ ਹੈ। ਕੋਰਸ ਸੰਪੂਰਨ ਕਰਨ ’ਤੇ ਇਸ ਸੰਬੰਧੀ ਪ੍ਰਮਾਣ ਪੱਤਰ ਵੀ ਦਿੱਤਾ ਜਾਵੇਗਾ।

          ਯੋਗ ਉਮੀਦਵਾਰਾਂ ਨੂੰ ਦਾਖਲਾ ਦੇਣ ਸੰਬੰਧੀ ਯੂਨੀਵਰਸਿਟੀ ਵੱਲੋਂ 03 ਸਤੰਬਰ 2024 ਨੂੰ ਕਾਊਂਸਲਿੰਗ ਦਾ ਇਕ ਮੋਪ-ਅੱਪ ਰਾਊਂਡ ਰੱਖਿਆ ਗਿਆ ਹੈ। ਇਹ ਕਾਊਂਸਲਿੰਗ ਸਵੇਰੇ 09.00 ਵਜੇ ਤੋਂ ਡੀਨ, ਕਾਲਜ ਆਫ ਵੈਟਨਰੀ ਸਾਇੰਸ ਦੇ ਕਮੇਟੀ ਰੂਮ ਵਿਚ ਹੋਵੇਗੀ। ਇਹ ਦਫ਼ਤਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਾਲੇ ਖੇਤਰ ਵਿਚ ਸਥਿਤ ਹੈ। ਉਮੀਦਵਾਰ ਕਿਸੇ ਹੋਰ ਜਾਣਕਾਰੀ ਲਈ ਯੂਨੀਵਰਸਿਟੀ ਦੀ ਵੈਬਸਾਈਟ www.gadvasu.in’ਤੇ ਪਹੁੰਚ ਕਰ ਸਕਦੇ ਹਨ। ਇਸ ਪ੍ਰੋਗਰਾਮ ਦਾ ਮੁੱਖ ਮੰਤਵ ਬੱਕਰੀ ਪਾਲਣ, ਡੇਅਰੀ, ਖੁੰਭ ਉਤਪਾਦਨ ਅਤੇ ਬਾਗਬਾਨੀ ਕਿੱਤਿਆਂ ਵਿਚ ਸਵੈ-ਰੁਜ਼ਗਾਰ ਪੈਦਾ ਕਰਨਾ ਹੈ। ਇਸ ਮੋਪ-ਅੱਪ ਕਾਊਂਸਲਿੰਗ ਰਾਊਂਡ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਮੌਕਾ ਮਿਲੇਗਾ ਜਿਹੜੇ ਅਜੇ ਤਕ ਇਸ ਕੋਰਸ ਵਿਚ ਅਪਲਾਈ ਨਹੀਂ ਕਰ ਸਕੇ।