ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ਵਿੱਚ ਸ਼ਿਵ ਮੰਦਰ ਪਿੰਡ ਮੁੱਗੋਵਾਲ ਤੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ
ਮਾਹਿਲਪੁਰ, 26 ਅਗਸਤ - ਸ਼ਿਵ ਮੰਦਿਰ ਕਮੇਟੀ ਪਿੰਡ ਮੁੱਗੋਵਾਲ ਵੱਲੋਂ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਉਤਸਵ ਦੇ ਸੰਬੰਧ ਵਿੱਚ ਸ਼ਿਵ ਮੰਦਿਰ ਪਿੰਡ ਮੁੱਗੋਵਾਲ ਤੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਇਹ ਸ਼ੋਭਾ ਯਾਤਰਾ ਸ਼ਿਵ ਮੰਦਿਰ ਮੁਗੋਵਾਲ ਤੋਂ ਸ਼ੁਰੂ ਹੋ ਕੇ ਸ਼੍ਰੀ ਕ੍ਰਿਸ਼ਨ ਮਹਿਮਾ ਦਾ ਗੁਣ ਗਾਇਨ ਅਤੇ ਪਿੰਡ ਦੀ ਪਰਿਕਰਮਾ ਕਰਦੀ ਵਾਪਸ ਮੰਦਰ ਵਿਖੇ ਆ ਕੇ ਸਮਾਪਤ ਹੋਈ।

ਰਸਤੇ ਵਿੱਚ ਪਿੰਡ ਵਾਸੀਆਂ ਵੱਲੋਂ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ। ਮਹਾਦੇਵ ਵੀਰ ਬਜਰੰਗੀ ਆਰਟ ਗਰੁੱਪ ਹੁਸ਼ਿਆਰਪੁਰ ਵੱਲੋਂ ਸੁੰਦਰ ਝਾਕੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਨਰਿੰਦਰ ਮੋਹਣ ਨਿੰਦੀ ਪ੍ਰਧਾਨ, ਸੰਜੀਵ ਕਾਲੀਆ, ਹਨੀ ਕਾਲੀਆ, ਮਾਸਟਰ ਸ਼ੈਂਕੀ, ਬਲਰਾਮ ਚੋਪੜਾ, ਹਰਮਨ ਸੰਘਾ, ਗੁਰਵਿੰਦਰ ਮਾਨ, ਪਵਨਦੀਪ ਸਿੰਘ, ਨਿੰਦੀ, ਹੈਪੀ ਤੇ ਪਿੰਡ ਮੁੱਗੋਵਾਲ ਦੀਆਂ ਹੋਰ ਸੰਗਤਾਂ ਹਾਜ਼ਿਰ ਸਨ।
ਇਸ ਮੌਕੇ ਗੱਲਬਾਤ ਕਰਦਿਆਂ ਪੰਡਿਤ ਨਰਿੰਦਰ ਮੋਹਣ ਨਿੰਦੀ ਅਤੇ ਮਾਸਟਰ ਸੁਰਿੰਦਰ ਕੁਮਾਰ ਸ਼ੈਕੀ ਨੇ ਸਾਂਝੇ ਤੌਰ ਤੇ ਦੱਸਿਆ ਇਸ ਸਮਾਗਮ ਦੌਰਾਨ ਮੰਗਤ ਅਲੀ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਮਹਿਮਾ ਦਾ ਗੁਣ ਗਾਇਨ ਕਰਨਗੇ। 27 ਅਗਸਤ ਦਿਨ ਮੰਗਲਵਾਰ ਨੂੰ ਸ਼ਿਵ ਮੰਦਰ ਮੁੱਗੋਵਾਲ ਵਿਖੇ ਵਿਸ਼ਾਲ ਭੰਡਾਰਾ ਹੋਵੇਗਾ। ਉਹਨਾਂ ਕਿਹਾ ਕਿ ਸੰਗਤਾਂ ਇਸ ਸਮਾਗਮ ਵਿੱਚ ਸ਼ਾਮਿਲ ਹੋ ਕੇ ਖੁਸ਼ੀਆਂ ਪ੍ਰਾਪਤ ਕਰਨ।