ਹਰਮਨਦੀਪ ਨੇ ਅਮਰੀਕਨ ਫੌਜ ਵਿੱਚ ਭਰਤੀ ਹੋ ਕੇ ਪੰਜਾਬ ਤੇ ਗੜ੍ਹਸ਼ੰਕਰ ਦਾ ਨਾਮ ਰੌਸ਼ਨ ਕੀਤਾ - ਜੈ ਕ੍ਰਿਸ਼ਨ ਸਿੰਘ ਰੌੜੀ
ਮਾਹਿਲਪੁਰ, 26 ਅਗਸਤ - ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਤੇ ਹਲਕਾ ਗੜ੍ਹਸ਼ੰਕਰ ਤੋਂ ਆਪ ਦੇ ਵਿਧਾਇਕ ਚੌਧਰੀ ਜੈ ਕ੍ਰਿਸ਼ਨ ਸਿੰਘ ਰੌੜੀ ਹੁਰਾਂ ਕੁੱਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਹਲਕਾ ਗੜ੍ਹਸ਼ੰਕਰ ਦੇ ਪਿੰਡ ਤੋਂ ਵਿਦੇਸ਼ ਵਿੱਚ ਵਸਦੀ ਪੰਜਾਬ ਦੀ ਧੀ ਹਰਮਨਦੀਪ ਕੌਰ ਪੁੱਤਰੀ ਪ੍ਰਗਟ ਸਿੰਘ-ਨਰਿੰਦਰ ਕੌਰ ਪਿੰਡ ਹੈਬੋਵਾਲ ਜਿਲਾ ਹੁਸ਼ਿਆਰਪੁਰ ਜੋ ਅਮਰੀਕਾ ਵਿੱਚ ਗਰੈਜੂਏਸ਼ਨ ਹੈਲਥ ਸਾਇੰਸ ਦੀ ਪੜ੍ਹਾਈ ਕਰ ਰਹੀ ਹੈ, ਨੇ ਅਮਰੀਕਨ ਆਰਮੀ ਵਿੱਚ ਭਰਤੀ ਹੋ ਕੇ ਪੰਜਾਬ ਦਾ ਮਾਣ ਵਧਾਇਆ ਹੈ।

ਇਸ ਮੌਕੇ ਉਹਨਾਂ ਹਰਮਨਦੀਪ ਕੌਰ ਤੇ ਪਰਿਵਾਰ ਨੂੰ ਵਧਾਈ ਸੰਦੇਸ਼ ਭੇਜਦਿਆ ਕਿਹਾ ਹੈ ਕਿ ਪੰਜਾਬ ਦੀਆਂ ਧੀਆਂ ਸਿਰਫ ਦੇਸ਼ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਦੇਸ਼ ਦਾ ਨਾਮ ਰੌਸ਼ਨ ਕਰ ਰਹੀਆ ਹਨ। ਉਹਨਾਂ ਹਰਮਨਦੀਪ ਕੌਰ ਦੇ ਉਜਵਲ ਭਵਿੱਖ ਦੀ ਕਾਮਨਾ ਕਰਦਿਆ ਵਿਦੇਸ਼ਾਂ ਵਿੱਚ ਵਸਦੀਆ ਤੇ ਪੜਦੀਆ ਪੰਜਾਬੀ ਲੜਕੀਆ ਨੂੰ ਪ੍ਰੇਰਨਾ ਸਰੋਤ ਵਜੋਂ ਲੈ ਕੇ ਮਿਹਨਤ ਕਰਕੇ ਜਿੰਦਗੀ ਵਿੱਚ ਵੱਡੀਆ ਪ੍ਰਾਪਤੀਆ ਕਰਨ ਲਈ ਜੋਰ ਦਿੱਤਾ।