ਡੇਰਾ ਲੋਹ ਲੰਗਰ ਗੁਰਦੁਆਰਾ ਸੋਸਾਇਟੀ ਨੰਗਲ ਖੁਰਦ ਨੇ ਲੋੜਵੰਦ ਮਰੀਜ਼ਾਂ ਨੂੰ ਦੰਦ ਦਿੱਤੇ

ਮਾਹਿਲਪੁਰ , 26 ਅਗਸਤ - ਡੇਰਾ ਲੋਹ ਲੰਗਰ ਗੁਰਦੁਆਰਾ ਸੋਸਾਇਟੀ ਨੰਗਲ ਖੁਰਦ (ਐਨ.ਜੀ.ਓ.) ਵਲੋਂ ਲੋੜਵੰਦ ਮਰੀਜ਼ਾਂ ਦੇ ਦੰਦ ਲਗਵਾ ਕੇ ਪਰਉਪਕਾਰ ਦਾ ਕਾਰਜ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹੰਤ ਬਿਕਰਮਜੀਤ ਸਿੰਘ ਡੇਰਾ ਲੋਹ ਲੰਗਰ ਗੁਰਦੁਆਰਾ ਸੋਸਾਇਟੀ ਨੰਗਲ ਖੁਰਦ ਨੇ ਦੱਸਿਆ ਕਿ ਇਸ ਅਸਥਾਨ ਵਿਖੇ ਹਰ ਹਫਤੇ ਓ.ਪੀ.ਡੀ. ਚਲਦੀ ਹੈ।

ਜਿਸ ਵਿੱਚ ਡਾਕਟਰ ਵਰੁਣ ਸਹੋਤਾ ਅਤੇ ਡਾਕਟਰ ਪਰਮਿੰਦਰ ਕੌਰ ਮਰੀਜ਼ਾਂ ਦੀਆਂ ਦੰਦਾਂ ਦੀਆਂ ਬਿਮਾਰੀਆਂ ਸਬੰਧੀ ਚੈੱਕ ਅਪ ਕਰਦੇ ਹਨ। ਮਰੀਜਾਂ ਨੂੰ ਮੁਫਤ ਵਿੱਚ ਲੋੜੀਂਦੀ ਦਵਾਈ ਦਿੱਤੀ ਜਾਂਦੀ ਹੈ ਤੇ ਨਾਲ ਹੀ ਲੋੜਵੰਦ ਮਰੀਜ਼ਾਂ ਦੇ ਦੰਦ ਲਗਾਏ ਜਾਂਦੇ ਹਨ। ਵਰਨਣਯੋਗ ਹੈ ਕਿ ਡੇਰਾ ਲੋਹ ਲੰਗਰ ਗੁਰਦੁਆਰਾ ਸੋਸਾਇਟੀ ਨੰਗਲ ਖੁਰਦ ਵੱਲੋਂ ਮਹੰਤ ਬਿਕਰਮਜੀਤ ਸਿੰਘ ਦੀ ਯੋਗ ਅਗਵਾਈ ਹੇਠ ਜਿੱਥੇ ਸਮੇਂ - ਸਮੇਂ ਤੇ ਧਾਰਮਿਕ ਸਮਾਗਮ ਕਰਵਾ ਕੇ ਸੰਗਤਾਂ ਨੂੰ ਸੱਚਾਈ ਤੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤਾ ਜਾਂਦਾ ਹੈ। 
ਉਸਦੇ ਨਾਲ ਹੀ ਇਸ ਅਸਥਾਨ ਉੱਤੇ ਹੋਰ ਵੀ ਅਨੇਕਾਂ ਸਮਾਜ ਭਲਾਈ ਦੇ ਕਾਰਜ ਕਰਕੇ ਧੰਨ - ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਲਦੇ ਸਰਬੱਤ ਦੇ ਭਲੇ ਦਾ ਸੰਦੇਸ਼ ਅਤੇ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਕਰਨ ਦੇ ਕਾਰਜ ਕੀਤੇ ਜਾਂਦੇ ਹਨ।