ਭਾਰਤ ਬੰਦ ਦੇ ਸੱਦੇ ਨੂੰ ਜਲੰਧਰ ਵਿੱਚ ਮਿਲਿਆ ਰਲ਼ਵਾਂ-ਮਿਲ਼ਵਾਂ ਹੁੰਗ੍ਹਾਰਾ|

ਜਲੰਧਰ - ਦਲਿਤ ਅਤੇ ਆਦਿਵਾਸੀ ਸੰਗਠਨਾਂ ਦੇ ਹਾਸ਼ੀਏ 'ਤੇ ਪਏ ਭਾਈਚਾਰਿਆਂ ਦੀ ਮਜ਼ਬੂਤ ਨੁਮਾਇੰਦਗੀ ਅਤੇ ਸੁਰੱਖਿਆ ਦੀ ਮੰਗ ਲਈ ਬੁੱਧਵਾਰ ਨੂੰ ਯਾਨਿ 21 ਅਗਸਤ ਨੂੰ ਭਾਰਤ ਬੰਦ ਦੇ ਸੱਦੇ ਨੂੰ ਜਲੰਧਰ ਵਿੱਚ ਰਲ਼ਵਾਂ-ਮਿਲ਼ਵਾਂ ਹੁੰਗ੍ਹਾਰਾ ਮਿਲਿਆ| ਜਲੰਧਰ ਛਾਉਣੀ, ਢੰਨ ਮੁਹੱਲਾ, ਪੁਲ਼ੀ ਅਲੀ ਮੁਹੱਲਾ ਦੇ ਕੁਝ ਹਿੱਸਿਆਂ ਤੋਂ ਇਲਾਵਾ ਬਾਕੀ ਸਾਰੇ ਬਾਜ਼ਾਰ ਤਕਰੀਬਨ ਆਮ ਵਾਂਙ ਖੁੱਲ੍ਹੇ ਰਹੇ| ਬਾਜ਼ਾਰ ਵਿੱਚ ਰੌਣਕ ਬੇਸ਼ੱਕ ਕੁਝ ਘੱਟ ਨਜ਼ਰ ਆਈ|

ਜਲੰਧਰ ਦੇ ਨਾਲ ਲੱਗਦੇ ਕਸਬੇ,  ਨਕੋਦਰ, ਜੰਡਿਆਲਾ-ਮੰਜਕੀ, ਜਮਸ਼ੇਰ, ਨੂਰਮਹਿਲ ਵਿੱਚ ਵੀ ਬਾਜ਼ਾਰ ਆਮ ਵਾਂਙ ਰਹੇ| ਸੜਕਾਂ 'ਤੇ ਆਵਾਜਾਈ ਆਮ ਨਾਲੋਂ ਘੱਟ ਰਹੀ | ਬੰਦ ਦੇ ਸੱਦੇ ਦੇ ਮੱਦੇਨਜ਼ਰ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਦਾ ਘੱਟ ਹੋਣਾ ਮੁੱਖ ਰਿਹਾ, ਵਿਦਿਆਰਥੀਆਂ ਦੀ ਗਿਣਤੀ ਲਗਪਗ 15-20 ਪ੍ਰਤੀਸ਼ਤ ਰਹੀ | ਕਿਸੇ ਵੀ ਅਣਸੁਖਾਂਵੀ ਘਟਨਾ ਵਾਪਰਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ ਅਤੇ ਨਾ ਹੀ ਕਿਤੇ ਕੋਈ ਵਿਰੋਧ ਪ੍ਰਦਰਸ਼ਨ ਵੇਖਣ ਨੂੰ ਮਿਲਿਆ | ਪ੍ਰਸ਼ਾਸਨ ਨੇ ਸ਼ਹਿਰ ਵਿੱਚ ਕਿਸੇ ਵੀ ਸਥਿਤੀ ਨੂੰ ਕਾਬੂ ਕਰਨ ਲਈ ਸ਼ਹਿਰ ਦੀਆਂ ਕੁਝ ਮੁੱਖ ਥਾਵਾਂ 'ਤੇ ਪੁਲਿਸ ਦਸਤੇ ਤਾਇਨਾਤ ਕੀਤੇ ਹੋਏ ਸਨ|
ਰਿਜ਼ਰਵੇਸ਼ਨ ਬਚਾਓ ਸੰਘਰਸ਼ ਸਮਿਤੀ ਵੱਲੋਂ 21 ਅਗਸਤ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ, ਇਹ ਬੰਦ ਸੁਪਰੀਮ ਕੋਰਟ ਦੇ ਉਸ ਤਾਜ਼ਾ ਫੈਸਲੇ ਦੇ ਵਿਰੋਧ ਵਿੱਚ ਕੀਤਾ ਗਿਆ, ਜਿਸ ਵਿੱਚ ਰਾਖਵੇਂਕਰਨ ਦੇ ਅੰਦਰ ਰਾਖਵੇਂਕਰਨ (ਕੋਟੇ ਅੰਦਰ ਕੋਟਾ) ਨੂੰ ਮਾਨਤਾ ਦਿੱਤੀ ਗਈ ਹੈ। ਭਾਰਤ ਦੇ ਕਈ ਸੂਬਿਆਂ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ | ਸਮਿਤੀ ਨੇ ਕਿਹਾ ਹੈ ਕਿ ਬੰਦ ਦਾ ਮਕਸਦ ਸੁਪਰੀਮ ਕੋਰਟ ਦੇ ਉਪਰੋਕਤ ਫੈਸਲੇ ਦਾ ਵਿਰੋਧ ਕਰਨਾ ਹੈ ਤਾਂ ਜੋ ਅਦਾਲਤ ਇਹ ਫੈਸਲਾ ਵਾਪਸ ਲੈ ਲਵੇ।