ਗੜਸ਼ੰਕਰ ਵਿੱਚ ਸਾਬਕਾ ਸੈਨਿਕਾਂ ਨੇ ਫਹਿਰਾਇਆ ਤਿਰੰਗਾ
ਗੜ੍ਹਸ਼ੰਕਰ, 17 ਅਗਸਤ - ਦੀ ਐਕਸ ਸਰਵਿਸਮੈਨ ਵੈੱਲਫੇਅਰ ਸੁਸਾਇਟੀ ਗੜ੍ਹਸ਼ੰਕਰ ਵਲੋਂ ਈਸੀਐੱਚਐੱਸ ਕੰਪਲੈਕਸ ਵਿਖੇ ਸਰਕਾਰੀ ਸਮੇਂ ਅਨੁਸਾਰ ਗੌਰਵ ਮਈ ਅੰਦਾਜ਼ ਵਿੱਚ ਤਿਰੰਗਾ ਲਹਿਰਾਇਆ। ਭਾਰਤ ਮਾਤਾ, ਬੰਦੇ ਮਾਤਰਮ ਦੇ ਜੈਕਾਰਿਆਂ ਦੇ ਨਾਲ ਨਾਲ ਰਾਸ਼ਟਰੀ ਗਾਨ ਗਾਇਆ ਗਿਆ। ਉਸ ਉਪਰੰਤ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਹੋਏ ਰਿਫਰੈਸ਼ਮੈਂਟ ਦੇ ਮੌਕੇ ਭਾਈਚਾਰਕ ਵਿਚਾਰ ਵਟਾਂਦਰਾ ਕੀਤਾ ਗਿਆ।

ਸਰਪ੍ਰਸਤ ਬ੍ਰਿਗੇਡੀਅਰ ਰਾਜਕੁਮਾਰ ਨੇ ਵੀ ਸ਼ਿਰਕਤ ਕੀਤੀ ਜਦੋਂ ਕਿ ਚੇਅਰਮੈਨ ਕੈਪਟਨ ਆਰ ਐਸ ਪਠਾਣੀਆਂ ਨੇ ਚੰਡੀਗੜ੍ਹ ਤੋਂ ਫ਼ੋਨ ਦੁਆਰਾ ਵਧਾਈਆਂ ਦਿੱਤੀਆਂ। ਇਸ ਮੌਕੇ ਬਿਮਾਰ ਚੱਲ ਰਹੇ ਸੂਬੇਦਾਰ ਨਾਥ ਸਿੰਘ ਅਤੇ ਨਾਇਕ ਜਗਦੀਸ਼ ਚੰਦਰ ਨੂੰ ਘਰ ਜਾਕੇ ਮਿਠਾਈ ਸਹਿਤ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੀ ਅੱਛੀ ਸਿਹਤ ਦੀ ਕਾਮਨਾ ਕੀਤੀ।ਇਸ ਸਮਾਗਮ ਵਿੱਚ ਕੈਪਟਨ ਰਾਘੋ ਸਿੰਘ, ਐੱਸ ਐਮ ਕਰਨੈਲ ਸਿੰਘ, ਪ੍ਰਧਾਨ ਕੇਵਲ ਸਿੰਘ, ਬਲਬੀਰ ਰਾਣਾ ਪਾਹਲੇਵਾਲ, ਮਹਿੰਦਰ ਲਾਲ,ਸ਼ਾਮ ਸੁੰਦਰ ਦੱਤਾ, ਪ੍ਰੇਮ ਸ਼ਰਮਾ, ਮਦਨ ਲਾਲ,ਰਣਯੋਧ ਸਿੰਘ, ਅਸ਼ਵਨੀ ਰਾਣਾ, ਸ.ਮੋਹਣ ਸਿੰਘ, ਅਵਤਾਰ ਰਾਣਾ, ਤਰਸੇਮ ਰਾਣਾ, ਅਮਰੀਕ ਸਿੰਘ,ਪਿਆਰਾ ਲਾਲ ਅਤੇ ਇਕਬਾਲ ਸਿੰਘ ਹਾਜ਼ਰ ਹੋਏ।