ਡਾਕਟਰ ਦਾ ਰੇਪ ਉਪਰੰਤ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਫਾਂਸੀ ਤੇ ਲਟਕਾਇਆ ਜਾਵੇ
ਗੜਸ਼ੰਕਰ 17 ਅਗਸਤ - ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਗੜਸ਼ੰਕਰ ਯੂਨਿਟ ਵੱਲੋਂ ਕਲਕੱਤਾ ਦੀ ਇੱਕ ਮਹਿਲਾ ਡਾਕਟਰ ਦਾ ਪਹਿਲਾਂ ਰੇਪ ਅਤੇ ਫਿਰ ਕਤਲ ਕਰਨ ਦੀ ਦੁਖਦਾਈ ਘਟਨਾ ਦੇ ਰੋਸ ਵਜੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਸ ਘਟਨਾ ਦੇ ਜਿੰਮੇਵਾਰ ਮੁਲਜਮਾਂ ਨੂੰ ਜਲਦ ਤੋਂ ਜਲਦ ਫਾਂਸੀ ਦੇ ਤਖਤੇ ਤੇ ਲਟਕਾਇਆ ਜਾਵੇ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਈਐਮਏ ਦੇ ਸਕੱਤਰ ਡਾਕਟਰ ਅਸ਼ੋਕ ਧਾਮੀ ਨੇ ਦੱਸਿਆ ਕਿ ਡਾਕਟਰ ਜੰਗ ਬਹਾਦਰ ਸਿੰਘ ਰਾਏ ਪ੍ਰਧਾਨ ਦੀ ਅਗਵਾਈ ਹੇਠ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਸਿਹਤ ਕਰਮਚਾਰੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਅਸੁਰੱਖਿਤ ਮਹਿਸੂਸ ਕਰ ਰਹੇ ਹਨ, ਉਨਾਂ ਕਿਹਾ ਕਿ ਕਲਕੱਤੇ ਦੀ ਘਟਨਾ ਨੇ ਇੱਕ ਡਰ ਅਤੇ ਖੌਫ ਦਾ ਮਾਹੌਲ ਬਣਾ ਦਿੱਤਾ ।
ਇਸ ਮੌਕੇ ਪ੍ਰਦਰਸ਼ਨਕਾਰੀਆਂ ਵੱਲੋਂ ਵਿਛੜੀ ਹੋਈ ਰੂਹ ਲਈ 2 ਮਿੰਟ ਦਾ ਮੌਨ ਵੀ ਰੱਖਿਆ ਗਿਆ, ਅਤੇ ਸਰਕਾਰਾਂ ਤੋਂ ਮੰਗ ਕੀਤੀ ਕਿ ਸਿਹਤ ਸੇਵਾਵਾਂ ਦੇਣ ਵਾਲੇ ਮੁਲਾਜ਼ਮਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਅੱਜ ਦੇ ਰੋਸ ਪ੍ਰਦਰਸ਼ਨ ਦੇ ਨਾਲ ਨਾਲ ਆਈਐਮਏ ਨਾਲ ਜੁੜੇ ਸਾਰੇ ਡਾਕਟਰਾਂ ਵੱਲੋਂ ਆਪਣਾ ਕੰਮ ਪੂਰੀ ਤਰ੍ਹਾਂ ਬੰਦ ਰੱਖਿਆ ਗਿਆ ਅਤੇ ਨਾਲ ਹੀ ਐਲਾਨ ਕੀਤਾ ਗਿਆ ਕਿ ਜੇਕਰ ਉਨਾਂ ਦੀ ਮੰਗ ਅਨੁਸਾਰ ਸਖਤ ਕਾਰਵਾਈ ਨਾ ਹੋਈ ਤਾਂ ਅਣਮਿੱਥੇ ਸਮੇਂ ਲਈ ਸਿਹਤ ਸੇਵਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ।
ਅੱਜ ਦੇ ਰੋਸ ਪ੍ਰਦਰਸ਼ਨ ਵਿੱਚ ਡਾਕਟਰ ਜੰਗ ਬਹਾਦਰ ਸਿੰਘ ਰਾਏ, ਡਾਕਟਰ ਅਸ਼ੋਕ ਧਾਮੀ, ਡਾਕਟਰ ਜਸਵੰਤ ਸਿੰਘ, ਡਾਕਟਰ ਨਿਰਮਲ ਸਿੰਘ, ਡਾਕਟਰ ਰਮਨਪ੍ਰੀਤ ਕੌਰ, ਡਾਕਟਰ ਰੀਟਾ ਧਾਮੀ, ਡਾਕਟਰ ਜੋਗਿੰਦਰ ਸਿੰਘ, ਡਾਕਟਰ ਅਵਤਾਰ ਸਿੰਘ, ਡਾਕਟਰ ਮਾਯੂਰ, ਡਾਕਟਰ ਅਵਿਨਾਵ, ਡਾਕਟਰ ਰਾਗਵ, ਡਾਕਟਰ ਰਜਤ, ਡਾਕਟਰ ਨਵਪਰੀਤ ਸਹਿਤ ਹੋਰ ਸਿਹਤ ਅਮਲਾ ਵੀ ਹਾਜ਼ਰ ਸੀ।