
ਸਾਉਣ ਮੇਲਾ ਤੀਆਂ ਤੇ ਧੀਆਂ ਦਾ ਜਾਗਰਤੀ ਮੰਚ ਮਾਹਿਲਪੁਰ ਨੇ ਆਜ਼ਾਦੀ ਦਿਵਸ ਮੌਕੇ ਬੂਟੇ ਵੰਡ ਕੇ ਕੀਤਾ ਪਰਉਪਕਾਰ ਦਾ ਕਾਰਜ
ਮਾਹਿਲਪੁਰ, 16 ਅਗਸਤ - ਸਾਉਣ ਮੇਲਾ ਤੀਆਂ ਅਤੇ ਧੀਆਂ ਦਾ ਜਾਗਰਤੀ ਮੰਚ ਮਾਹਿਲਪੁਰ ਵੱਲੋਂ ਅੱਜ ਆਜ਼ਾਦੀ ਦਿਵਸ ਨੂੰ ਮੁੱਖ ਰੱਖਦੇ ਹੋਏ ਮਾਹਿਲਪੁਰ - ਫਗਵਾੜਾ ਮੁੱਖ ਮਾਰਗ ਤੇ ਸਬ ਤਹਿਸੀਲ ਕੰਪਲੈਕਸ ਦੇ ਲਾਗੇ ਰਾਹਗੀਰਾਂ ਨੂੰ ਵੱਖ ਵੱਖ ਤਰ੍ਹਾਂ ਦੇ ਫਲਦਾਰ, ਫੁੱਲਦਾਰ ਅਤੇ ਛਾਂਦਾਰ ਬੂਟੇ ਵੰਡ ਕੇ ਪਰਉਪਕਾਰ ਦਾ ਕਾਰਜ ਕੀਤਾ ਗਿਆ।
ਮਾਹਿਲਪੁਰ, 16 ਅਗਸਤ - ਸਾਉਣ ਮੇਲਾ ਤੀਆਂ ਅਤੇ ਧੀਆਂ ਦਾ ਜਾਗਰਤੀ ਮੰਚ ਮਾਹਿਲਪੁਰ ਵੱਲੋਂ ਅੱਜ ਆਜ਼ਾਦੀ ਦਿਵਸ ਨੂੰ ਮੁੱਖ ਰੱਖਦੇ ਹੋਏ ਮਾਹਿਲਪੁਰ - ਫਗਵਾੜਾ ਮੁੱਖ ਮਾਰਗ ਤੇ ਸਬ ਤਹਿਸੀਲ ਕੰਪਲੈਕਸ ਦੇ ਲਾਗੇ ਰਾਹਗੀਰਾਂ ਨੂੰ ਵੱਖ ਵੱਖ ਤਰ੍ਹਾਂ ਦੇ ਫਲਦਾਰ, ਫੁੱਲਦਾਰ ਅਤੇ ਛਾਂਦਾਰ ਬੂਟੇ ਵੰਡ ਕੇ ਪਰਉਪਕਾਰ ਦਾ ਕਾਰਜ ਕੀਤਾ ਗਿਆ।
ਇਸ ਮੌਕੇ ਸੁਸਾਇਟੀ ਦੀ ਪ੍ਰਧਾਨ ਸੁਰਿੰਦਰ ਕੌਰ, ਧਰਮ ਸਿੰਘ ਫੌਜੀ, ਨਿਰਮਲ ਕੌਰ ਬੋਧ ਚੇਅਰਮੈਨ ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਰਜਿਸਟਰਡ ਮਾਹਿਲਪੁਰ, ਡਾਕਟਰ ਪਰਮਿੰਦਰ ਸਿੰਘ ਅਪਥੈਲਮਿਕ ਅਫਸਰ, ਸੰਤ ਬਾਬਾ ਬਲਵੀਰ ਸਿੰਘ ਲੰਗੇਰੀ ਚੇਅਰਮੈਨ ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲੀਏ ਚੈਰੀਟੇਬਲ ਟਰੱਸਟ ਹੁਸ਼ਿਆਰਪੁਰ, ਗੁਰਬਖਸ਼ ਕੌਰ, ਸੁਰਜੀਤ ਕੌਰ, ਸੁਮੀਤਾ, ਰਣਜੀਤ ਕੌਰ, ਹਰਪ੍ਰੀਤ ਕੌਰ ਪ੍ਰੀਤੀ, ਦੀਆ, ਗਗਨਦੀਪ ਸੋਨੂ, ਸੰਦੀਪ, ਗੁਰਪ੍ਰੀਤ ਮਹੇ ਟੈਂਟ ਹਾਊਸ, ਬਾਣੀ, ਪਰੀ, ਤ੍ਰਿਸ਼ਾ ਆਦਿ ਹਾਜਰ ਸਨ। ਇਸ ਮੌਕੇ ਸਾਰੇ ਹੀ ਹਾਜ਼ਰ ਸਾਥੀਆਂ ਵੱਲੋਂ ਆਜ਼ਾਦੀ ਦਿਵਸ ਤੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਮਠਿਆਈ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਨਿਰਮਲ ਕੌਰ ਬੋਧ ਨੇ ਦੱਸਿਆ ਕਿ ਇਸ ਸੋਸਾਇਟੀ ਵੱਲੋਂ ਪਿਛਲੇ ਦਿਨੀ ਸੁਰਿੰਦਰ ਕੌਰ ਪ੍ਰਧਾਨ ਦੀ ਪ੍ਰਧਾਨਗੀ ਹੇਠ ਤੀਆਂ ਦਾ ਮੇਲਾ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਐਨ.ਆਰ ਆਈ. ਸਰਦਾਰ ਹਰਜਿੰਦਰ ਸਿੰਘ ਮੁੱਗੋਵਾਲ ਇੰਗਲੈਂਡ ਨਿਵਾਸੀ ਵੱਲੋਂ ਕਮੇਟੀ ਦੀਆਂ ਸਾਰੀਆਂ ਹੀ ਬੀਬੀਆਂ ਅਤੇ ਹੋਰ ਸਹਿਯੋਗੀ ਸੱਜਣਾਂ ਨੂੰ ਸਿਰੋਪਾਓ ਅਤੇ ਚੁੰਨੀਆਂ ਦੇ ਕੇ ਸਨਮਾਨਿਤ ਕੀਤਾ ਗਿਆ।
ਸੁਸਾਇਟੀ ਸਰਦਾਰ ਹਰਜਿੰਦਰ ਸਿੰਘ ਇੰਗਲੈਂਡ ਨਿਵਾਸੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੀ ਹੈ। ਵਰਨਣਯੋਗ ਹੈ ਕਿ ਸਰਦਾਰ ਹਰਜਿੰਦਰ ਸਿੰਘ ਮੁੱਗੋਵਾਲ ਇੰਗਲੈਂਡ ਨਿਵਾਸੀ ਸਮੇਂ - ਸਮੇਂ ਤੇ ਉਸਾਰੂ ਸੋਚ ਨੂੰ ਸਮਰਪਿਤ ਹੁੰਦੇ ਸਮਾਗਮਾਂ ਵਿੱਚ ਆਪਣਾ ਬਣਦਾ ਸਹਿਯੋਗ ਪਾਉਂਦੇ ਰਹਿੰਦੇ ਹਨ। ਕੁਝ ਦਿਨ ਪਹਿਲਾਂ ਉਹਨਾਂ ਵੱਲੋਂ ਇਕ ਹੁਸ਼ਿਆਰ ਬੱਚੀ ਨੂੰ ਪੜ੍ਹਾਈ ਵਾਸਤੇ ਦਿੱਤੇ ਗਏ ਕੰਪਿਊਟਰ ਵਿੱਚ ਵੀ ਯੋਗਦਾਨ ਪਾਇਆ ਗਿਆ। ਇਸ ਤੋਂ ਬਿਨਾਂ ਉਹ ਪਿੰਡ ਅਤੇ ਇਲਾਕੇ ਦੇ ਹੋਰ ਲੋੜਵੰਦ ਵਿਅਕਤੀਆਂ ਦੀ ਸਮੇਂ - ਸਮੇਂ ਤੇ ਸਹਾਇਤਾ ਕਰਨ ਲਈ ਹਮੇਸ਼ਾ ਹੀ ਯਤਨਸ਼ੀਲ ਰਹਿੰਦੇ ਹਨ।
