78ਵਾਂ ਆਜ਼ਾਦੀ ਦਿਵਸ ਸੈਲਾ ਖੁਰਦ ਵਿਚ ਉਤਸ਼ਾਹਪੂਰਵਕ ਮਨਾਇਆ ਗਿਆ
78ਵਾਂ ਆਜ਼ਾਦੀ ਦਿਵਸ ਸੈਲਾ ਖੁਰਦ ਵਿਚ ਬਹੁਤ ਹੀ ਉਤਸ਼ਾਹ ਤੇ ਜ਼ੋਸ਼ ਨਾਲ ਮਨਾਇਆ ਗਿਆ। ਇਸ ਮੌਕੇ 'ਤੇ ਝੰਡਾ ਚੜਾਉਣ ਦੀ ਰਸਮ ਨਿਭਾਈ ਗਈ, ਜਿਸ ਤੋਂ ਬਾਅਦ ਰਾਸ਼ਟਰੀ ਗੀਤ ਜਨ-ਗਣ-ਮਨ ਦਾ ਉਚਾਰਨ ਕੀਤਾ ਗਿਆ। ਸ੍ਰੀ ਮੰਗਤ ਰਾਮ ਜੀ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਫਿਰ ਬੱਚੇ ਤਿਰੰਗਾ ਝੰਡਾ ਲਹਿਰਾਉਂਦੇ ਅਤੇ ਭਾਰਤ ਮਾਤਾ, ਰਾਣੀ ਲਕਸ਼ਮੀਬਾਈ, ਭਗਤ ਸਿੰਘ, ਰਾਜਗੁਰੂ, ਅਤੇ ਸੁਖਦੇਵ ਵਰਗੀਆਂ ਸ਼ਖਸੀਅਤਾਂ ਦੇ ਰੂਪ ਧਾਰ ਕੇ ਪ੍ਰਦਰਸ਼ਨ ਲਈ ਤਿਆਰ ਹੋ ਗਏ। ਦੇਸ਼ ਭਗਤੀ ਦੇ ਗੀਤਾਂ ਅਤੇ ਨਾਰਿਆਂ ਨਾਲ ਭਰਿਆ ਇਹ ਕਾਫਲਾ ਸੈਲਾ ਖੁਰਦ ਦੀਆਂ ਸੜਕਾਂ 'ਤੇ ਅੱਗੇ ਵੱਧਦਾ ਗਿਆ।

ਇਸ ਪਰੇਡ ਦੀ ਅਗਵਾਈ ਇੰਟਰਨੈਸ਼ਨਲ ਫੁੱਟਬਾਲ ਖਿਡਾਰੀ ਹਰਲੀਨ ਕੌਰ ਬੈਂਸ, ਨੈਸ਼ਨਲ ਐਨ.ਸੀ.ਸੀ. ਕੈਡਿਟ ਏਕਮਜੀਤ ਕੌਰ, ਅਤੇ ਸੂਬੇਦਾਰ ਕੇਵਲ ਸਿੰਘ ਨੇ ਕੀਤੀ। ਸ਼ਹੀਦ ਭਗਤ ਸਿੰਘ ਫੁੱਟਬਾਲ ਅਕੈਡਮੀ ਅਤੇ ਹੋਰ ਸਕੂਲਾਂ ਦੇ ਬੱਚਿਆਂ ਨੇ ਭਰਪੂਰ ਜ਼ੋਸ਼ ਨਾਲ ਹਿੱਸਾ ਲਿਆ। ਬੱਚਿਆਂ ਵੱਲੋਂ ਕੀਤੀਆਂ ਸੱਭਿਆਚਾਰਕ ਪ੍ਰਦਰਸ਼ਨ ਅਤੇ ਦੇਸ਼ ਭਗਤੀ ਦੇ ਗੀਤਾਂ ਨੇ ਦਿਨ ਦੀ ਰੌਣਕ ਵਧਾ ਦਿੱਤੀ।
ਰਸਤੇ ਵਿਚ, ਗੁਰੂ ਨਾਨਕ ਹਾਰਡਵੇਅਰ ਦੇ ਨਰਿੰਦਰ ਗੌਤਮ ਅਤੇ ਗੋਲਡੀ ਸਿੰਘ ਨੇ ਅਜ਼ਾਦੀ ਦਿਵਸ ਦੀ ਖੁਸ਼ੀ ਵਿਚ ਬੱਚਿਆਂ ਨੂੰ ਲੱਡੂ, ਐਨਰਜੀ ਡਰਿੰਕ, ਬਿਸਕੁਟ, ਚੌਕਲੇਟ ਅਤੇ ਫਲ ਵੰਡੇ। ਪੂਰਾ ਸ਼ਹਿਰ ਤਿਰੰਗੇ ਝੰਡੇ ਨਾਲ ਸਜਿਆ ਹੋਇਆ ਸੀ, ਜੋ ਦੇਸ਼ ਭਗਤੀ ਦੇ ਰੰਗ ਵਿਚ ਰੰਗਿਆ ਹੋਇਆ ਸੀ।
ਮਾਰਚ ਦੇ ਅੰਤ 'ਤੇ, ਇਲਾਕੇ ਦੀਆਂ ਉੱਘੀਆਂ ਹਸਤੀਅਾਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਜਿੱਤ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਤੇ ਮਨਦੀਪ ਸਰ ਅਤੇ ਮੈਡਮ ਕੁਲਵਿੰਦਰ ਕੌਰ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਫੁੱਟਬਾਲ ਦੀ ਟ੍ਰੇਨਿੰਗ ਦੇਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ।