ਹੰਸ ਫਾਊਂਡੇਸ਼ਨ ਦੀ 15ਵੀਂ ਵਰ੍ਹੇਗੰਢ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ

ਹੁਸ਼ਿਆਰਪੁਰ - ਰੀਸ਼ ਮੋਹਨ ਕੁਕਰੇਤੀ (ਪ੍ਰੋਜੈਕਟ ਮੈਨੇਜਰ MMU ਪੰਜਾਬ) ਅਤੇ ਸ਼੍ਰੀ ਓਮ ਰਾਜ (ਪ੍ਰੋਜੈਕਟ ਮੈਨੇਜਰ MMU ਪੰਜਾਬ) ਦੀ ਅਗਵਾਈ ਹੇਠ 'ਦ ਹੰਸ ਫਾਊਂਡੇਸ਼ਨ' ਦੀ 15ਵੀਂ ਵਰ੍ਹੇਗੰਢ ਨੂੰ ਸਮਰਪਿਤ ਮੋਬਾਈਲ ਮੈਡੀਕਲ ਯੂਨਿਟ ਹੁਸ਼ਿਆਰਪੁਰ ਵੱਲੋਂ ਸ਼੍ਰੀ ਗੁਰੂ ਰਵਿਦਾਸ ਮੰਦਰ, ਸਲਵਾੜਾ, ਹੁਸ਼ਿਆਰਪੁਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਪ੍ਰੋਜੈਕਟ ਮੈਨੇਜਰ HRCC ਜਿਸ ਵਿੱਚ 43 ਖੂਨਦਾਨੀਆਂ ਨੇ ਆਪਣਾ ਖੂਨਦਾਨ ਕੀਤਾ।

ਮੋਬਾਈਲ ਮੈਡੀਕਲ ਯੂਨਿਟ ਹੁਸ਼ਿਆਰਪੁਰ ਦੇ ਪ੍ਰੋਜੈਕਟ ਕੋਆਰਡੀਨੇਟਰ ਅਨੁਰੁਧ ਕੁਮਾਰ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਇਕੱਤਰ ਕੀਤੇ ਯੂਨਿਟ ਥੈਲੇਸੀਮੀਆ ਦੇ ਮਰੀਜ਼ਾਂ ਲਈ ਹੁਸ਼ਿਆਰਪੁਰ ਸਿਵਲ ਹਸਪਤਾਲ ਦੀ ਟੀਮ ਨੂੰ ਦਾਨ ਕੀਤੇ ਗਏ ਹਨ। ਥੈਲੇਸੀਮੀਆ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਮਰੀਜ਼ ਦੀ ਖੂਨ ਦੀ ਗਿਣਤੀ ਘੱਟ ਜਾਂਦੀ ਹੈ ਅਤੇ ਉਸਨੂੰ ਵਾਰ-ਵਾਰ ਖੂਨ ਚੜ੍ਹਾਉਣਾ ਪੈਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੰਸਥਾ ਪਿਛਲੇ 15 ਸਾਲਾਂ ਤੋਂ ਸਿਹਤ, ਸਿੱਖਿਆ, ਅਪੰਗਤਾ ਅਤੇ ਰੋਜ਼ੀ-ਰੋਟੀ ਦੇ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰ ਰਹੀ ਹੈ।
ਕੈਂਪ ਵਿੱਚ ਵਿਸ਼ੇਸ਼ ਮਹਿਮਾਨ ਵਜੋਂ 65 ਵਾਰ ਖੂਨਦਾਨ ਕਰਨ ਵਾਲੇ ਸ਼੍ਰੀ ਬਹਾਦਰ ਸਿੰਘ ਸਿੱਧੂ ਸਟੇਟ ਐਵਾਰਡੀ ਨੇ ਖੂਨਦਾਨੀਆਂ ਨੂੰ ਇਸ ਮਹਾਨ ਦਾਨ ਨੂੰ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।
ਇਸ ਕੈਂਪ ਦੇ ਆਯੋਜਨ ਲਈ ਸਮਾਜਿਕ ਸੁਰੱਖਿਆ ਅਫ਼ਸਰ ਹਰਜੀਤ ਸਿੰਘ ਨੂੰ ਇਵੈਂਟ ਮੈਨੇਜਰ ਅਤੇ ਸਮਾਜਿਕ ਸੁਰੱਖਿਆ ਅਫ਼ਸਰ ਨਿਸ਼ਾ ਨੂੰ ਮੀਡੀਆ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਕੈਂਪ ਦੌਰਾਨ ਡਾ: ਪ੍ਰੀਤਿਕਾ ਸ਼ਰਮਾ, ਸਮਾਜਿਕ ਸੁਰੱਖਿਆ ਅਫ਼ਸਰ ਨਿਸ਼ਾ ਅਤੇ ਲੈਬ ਟੈਕਨੀਸ਼ੀਅਨ ਮਨਪ੍ਰੀਤ ਕੌਰ ਨੇ ਖੂਨਦਾਨ ਕਰਕੇ ਸਮਾਜ ਨੂੰ ਇੱਕ ਚੰਗਾ ਸੁਨੇਹਾ ਦਿੱਤਾ ਅਤੇ ਹੰਸ ਫਾਊਂਡੇਸ਼ਨ ਵਿੱਚ ਇੱਕ ਨਵੀਂ ਪਰੰਪਰਾ ਦੀ ਸ਼ੁਰੂਆਤ ਵੀ ਕੀਤੀ ਗਈ।
ਸਿਵਲ ਹਸਪਤਾਲ ਦੀ ਬਲੱਡ ਬੈਂਕ ਟੀਮ ਜਿਸ ਵਿੱਚ ਡਾਕਟਰ ਵੈਸ਼ਾਲੀ, ਲੈਬ ਟੈਕਨੀਸ਼ੀਅਨ ਸੰਦੀਪ ਸਿੰਘ ਤੇ ਦਿਲਾਵਰ ਸਿੰਘ, ਕੌਂਸਲਰ ਕਮਲਪ੍ਰੀਤ ਕੌਰ ਤੇ ਗੁਰਪ੍ਰੀਤ ਤੇ ਕਰਨ ਹਾਜ਼ਰ ਸਨ। ਹਰੀਸ਼ ਮੋਹਨ ਕੁਕਰੇਤੀ ਅਤੇ ਓਮ ਰਾਜ ਨੇ ਸਿਵਲ ਹਸਪਤਾਲ ਦੀ ਬਲੱਡ ਬੈਂਕ ਟੀਮ, ਵਿਸ਼ੇਸ਼ ਮਹਿਮਾਨਾਂ ਅਤੇ ਸਮੂਹ ਖੂਨਦਾਨੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਸਮੂਹ ਖੂਨਦਾਨੀਆਂ ਨੂੰ ਸਰਟੀਫਿਕੇਟ, ਮੈਡਲ ਅਤੇ ਬੂਟੇ ਦੇ ਕੇ ਸਨਮਾਨਿਤ ਵੀ ਕੀਤਾ। ਉਨ੍ਹਾਂ ਸਮੂਹ ਸਟਾਫ਼ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਕੈਂਪ ਨੂੰ ਸਫ਼ਲ ਬਣਾਉਣ ਲਈ ਅਣਥੱਕ ਮਿਹਨਤ ਕੀਤੀ।