ਵੈਟਨਰੀ ਯੂਨੀਵਰਸਿਟੀ ਨੇ ਡੇਅਰੀ ਪਸ਼ੂਆਂ ਦੀ ਖੁਰਾਕ ਸੰਬੰਧੀ ਆਯੋਜਿਤ ਕੀਤਾ ਮਾਹਿਰਾਂ ਦਾ ਵਿਚਾਰ ਵਟਾਂਦਰਾ
ਲੁਧਿਆਣਾ 19 ਜੁਲਾਈ 2024:- ਕਿਫ਼ਾਇਤੀ ਲਾਗਤ ’ਤੇ ਉਪਲਬਧ ਪਸ਼ੂਆਂ ਦੀ ਸੰਤੁਲਿਤ ਖੁਰਾਕ ਡੇਅਰੀ ਫਾਰਮ ਨੂੰ ਮੁਨਾਫ਼ੇਵੰਦ ਰੱਖਣ ਲਈ ਮੁੱਖ ਧੁਰਾ ਹੈ। ਇਹ ਵਿਚਾਰ ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਸਾਂਝੇ ਕੀਤੇ। ਉਹ ਪਸ਼ੂਆਂ ਦੀ ਵਧੀਆ ਅਤੇ ਸੰਤੁਲਿਤ ਖੁਰਾਕ ਬਨਾਉਣ ਲਈ ਪਸ਼ੂ ਪਾਲਕਾਂ ਨੂੰ ਜਾਗਰੂਕ ਕਰਨ ਕਰਨ ਹਿਤ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਇਕ ਵਿਚਾਰ ਵਟਾਂਦਰੇ ਦੇ ਆਰੰਭ ਵਿਚ ਸੰਬੋਧਨ ਕਰ ਰਹੇ ਸਨ।

ਵਿਚਾਰ ਵਟਾਂਦਰੇ ਵਿਚ ਡਾ. ਪਰਮਿੰਦਰ ਸਿੰਘ ਉੱਘੇ ਪਸ਼ੂ ਖੁਰਾਕ ਮਾਹਿਰ ਅਤੇ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਨੇ ਸੰਤੁਲਿਤ ਖੁਰਾਕ, ਇਸ ਦੀਆਂ ਕਿਸਮਾਂ ਅਤੇ ਗੁਣਵੱਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਖੁਰਾਕ ਵਿਚ ਵਰਤੀ ਜਾਂਦੀ ਕੱਚੀ ਸਮੱਗਰੀ ਦੀ ਕਵਾਲਿਟੀ ਬਾਰੇ ਵਿਸਥਾਰ ਵਿਚ ਦੱਸਿਆ। ਡਾ. ਜਸਪਾਲ ਸਿੰਘ ਹੁੰਦਲ ਨੇ ਖੁਰਾਕ ਵਿਚ ਪਾਏ ਜਾਣ ਵਾਲੇ ਵਿਭਿੰਨ ਤੱਤਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੂਏ ਤੋਂ ਪਹਿਲਾਂ ਅਤੇ ਬਾਅਦ ਵਿਚ ਪਸ਼ੂਆਂ ਦੀ ਖੁਰਾਕ ਬਹੁਤ ਅਹਿਮੀਅਤ ਰੱਖਦੀ ਹੈ। ਉਨ੍ਹਾਂ ਨੇ ਧਾਤਾਂ ਦਾ ਚੂਰਾ, ਬਾਈਪਾਸ ਫੈਟ ਅਤੇ ਪਸ਼ੂ ਚਾਟ ਬਾਰੇ ਦੱਸਦਿਆਂ ਹੋਇਆਂ ਯੂਨੀਵਰਸਿਟੀ ਵਿਖੇ ਫੀਡ ਦੀ ਜਾਂਚ ਸਹੂਲਤ ਬਾਰੇ ਵੀ ਚਾਨਣਾ ਪਾਇਆ।
ਡਾ. ਸਵਰਨ ਸਿੰਘ ਰੰਧਾਵਾ, ਨਿਰਦੇਸ਼ਕ ਪਸ਼ੂ ਹਸਪਤਾਲ ਨੇ ਘੱਟ ਖੁਰਾਕ ਜਾਂ ਵੱਧ ਖੁਰਾਕ ਦੇ ਪਸ਼ੂਆਂ ’ਤੇ ਪੈਂਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ। ਉਨ੍ਹਾਂ ਨੇ ਖੁਰਾਕ ਕਾਰਣ ਪਸ਼ੂਆਂ ਵਿਚ ਤੇਜ਼ਾਬੀਪਨ, ਲੰਗੜੇਪਨ ਅਤੇ ਲੇਵੇ ਦੀ ਸੋਜ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ। ਪਸ਼ੂ ਪਾਲਣ ਵਿਭਾਗ ਪੰਜਾਬ ਦੇ ਅਧਿਕਾਰੀ ਡਾ. ਅਮਰਪ੍ਰੀਤ ਸਿੰਘ ਪੰਨੂ ਨੇ ਖੁਰਾਕ ਸੰਬੰਧੀ ਸੂਬੇ ਵਿਚ ਪਾਈਆਂ ਜਾਂਦੀਆਂ ਜ਼ਮੀਨੀ ਹਕੀਕਤਾਂ ਬਾਰੇ ਚਰਚਾ ਕੀਤੀ। ਸ਼੍ਰੀ ਵਿਕਾਸ ਕਾਲੜਾ, ਸੰਯੁਕਤ ਸਕੱਤਰ, ਫੀਡ ਉਤਪਾਦਕ ਜਥੇਬੰਦੀ ਨੇ ਦੱਸਿਆ ਕਿ ਪਸ਼ੂਆਂ ਲਈ ਵਪਾਰਕ ਫੀਡ ਵਰਤਣ ਦਾ ਰੁਝਾਨ ਵਧ ਰਿਹਾ ਹੈ ਇਸ ਲਈ ਸਾਨੂੰ ਫੀਡ ਦੀ ਗੁਣਵੱਤਾ ਜਾਂਚ ਵਾਸਤੇ ਹੋਰ ਚੇਤੰਨ ਹੋਣ ਦੀ ਲੋੜ ਹੈ।
ਇਸ ਵਿਚਾਰ ਵਟਾਂਦਰੇ ਵਿਚ ਪੰਜਾਬ, ਬਿਹਾਰ, ਹਿਮਾਚਲ, ਰਾਜਸਥਾਨ ਸੂਬਿਆਂ ਦੇ 250 ਤੋਂ ਵਧੇਰੇ ਪ੍ਰਤੀਭਾਗੀਆਂ ਦੇ ਨਾਲ ਵਿਭਿੰਨ ਵਿਭਾਗਾਂ ਦੇ ਅਧਿਕਾਰੀਆਂ, ਵਿਗਿਆਨੀਆਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਸਾਇੰਸਦਾਨਾਂ ਨੇ ਹਿੱਸਾ ਲਿਆ। 50 ਤੋਂ ਵਧੇਰੇ ਪ੍ਰਤੀਭਾਗੀਆਂ ਦੀਆਂ ਜਗਿਆਸਾਵਾਂ ਦੇ ਉੱਤਰ ਦਿੱਤੇ ਗਏ। ਡਾ. ਜਸਵਿੰਦਰ ਸਿੰਘ ਨੇ ਬਤੌਰ ਸੰਯੋਜਕ ਸੁਚਾਰੂ ਢੰਗ ਨਾਲ ਵਿਚਾਰ ਵਟਾਂਦਰਾ ਸੰਪੂਰਨ ਕਰਵਾਇਆ। ਕਿਸਾਨਾਂ ਨੂੰ ਦੱਸਿਆ ਗਿਆ ਕਿ ਉਹ ਕਿਸੇ ਵੀ ਕੰਮਕਾਜੀ ਦਿਨ ਕਿਸਾਨ ਸਹਾਇਤਾ ਨੰਬਰ : 62832-97919 ਅਤੇ 62832-58834 ’ਤੇ ਸੰਪਰਕ ਕਰਕੇ ਕੋਈ ਵੀ ਜਾਣਕਾਰੀ ਲੈ ਸਕਦੇ ਹਨ।