ਵਿਦਿਆਰਥੀਆਂ ਨੂੰ ਨਸ਼ੇ ਦੇ ਪ੍ਰਤੀ ਜਾਗਰੂਕ ਕਰਕੇ ਹੀ ਨਸ਼ੇ ਤੋਂ ਦੂਰ ਰੱਖਿਆ ਜਾ ਸਕਦਾ ਹੈ।

ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਰੀਹਾ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈੰਪ ਲਗਾਇਆ ਗਿਆ। ਕੈੰਪ ਦੀ ਪ੍ਰਧਾਨਗੀ ਸਾਂਝੇ ਤੌਰ ਤੇ ਸ਼੍ਰੀਮਤੀ ਰਣਜੀਤ ਕੌਰ(ਪ੍ਰਿੰਸੀਪਲ) ਨੇ ਕੀਤੀ। ਇਸ ਮੌਕੇ ਤੇ ਸ਼੍ਰੀ ਚਮਨ ਸਿੰਘ(ਪ੍ਰੋਜੈਕਟ ਡਾਇਰੈਕਟਰ) ਨੇ ਸੰਬੋਧਨ ਹੁੰਦਿਆ ਰੈੱਡ ਕਰਾਸ ਦੇ ਇਤਿਹਾਸ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਅਤੇ ਰੈੱਡ ਕਰਾਸ ਦੇ ਬਾਨੀ ਸਰ ਹੈਨਰੀ ਦੇ ਜੀਵਨ ਬਾਰੇ

ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,  ਕਰੀਹਾ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈੰਪ ਲਗਾਇਆ ਗਿਆ। ਕੈੰਪ  ਦੀ ਪ੍ਰਧਾਨਗੀ ਸਾਂਝੇ ਤੌਰ ਤੇ ਸ਼੍ਰੀਮਤੀ ਰਣਜੀਤ ਕੌਰ(ਪ੍ਰਿੰਸੀਪਲ) ਨੇ ਕੀਤੀ।
ਇਸ ਮੌਕੇ ਤੇ ਸ਼੍ਰੀ ਚਮਨ ਸਿੰਘ(ਪ੍ਰੋਜੈਕਟ ਡਾਇਰੈਕਟਰ) ਨੇ ਸੰਬੋਧਨ ਹੁੰਦਿਆ ਰੈੱਡ ਕਰਾਸ ਦੇ ਇਤਿਹਾਸ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਅਤੇ ਰੈੱਡ ਕਰਾਸ ਦੇ ਬਾਨੀ ਸਰ ਹੈਨਰੀ ਦੇ ਜੀਵਨ ਬਾਰੇ ਦੱਸਿਆ ਕਿ ਉਹ ਜੰਗ ਵਿੱਚ ਫੱਟੜ ਲੋਕਾਂ ਦੀ ਮਲਮ ਪੱਟੀ ਲਾ ਕੇ ਸੇਵਾ ਕਰਦੇ ਸੀ, ਜਿਨਾ ਨੇ ਮਾਨਵਤਾ ਦੀ ਭਲਾਈ ਲਈ ਰੈੱਡ ਕਰਾਸ ਦੀ ਸਥਾਪਨਾ ਕੀਤੀ, ਉੱਥੇ ਰੈੱਡ ਕਰਾਸ ਦੀਆਂ ਗਤੀਵਿਧੀਆਂ ਜੋ ਕਿ ਇਨਸਾਨੀਅਤ ਦੇ ਪੱਖ ਵਿੱਚ ਜਾਦੀਆਂ ਹਨ, ਉਨਾ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨਾ ਕਿਹਾ ਕਿ ਅੱਜ ਦੇ ਦੌਰ ਵਿੱਚ ਨਸ਼ਾ ਸਾਡੇ ਦੇਸ਼ ਦੀ ਗੰਭੀਰ ਸਮੱਸਿਆ ਹੈ ਅਤੇ ਪੰਜਾਬ ਦੇ ਨੌਜਵਾਨ ਵੀ ਨਸ਼ੇ ਦੀ ਦਲਦਲ ਵਿੱਚ ਦਿਨੋ ਦਿਨ ਫਸਦੇ ਜਾ ਰਹੇ ਹਨ। ਪੰਜਾਬ ਸੂਬਾ ਅਮੀਰ ਹੋਣ ਕਾਰਨ ਡਰੱਗ ਮਾਫੀਆ ਨੇ ਇਸ ਦਾ ਸ਼ੋਸ਼ਣ ਕੀਤਾ ਹੈ। ਉਨਾ ਨੇ ਬਹੁਤ ਸਾਰੀਆਂ ਘਟਨਾਵਾਂ ਦੇ ਹਵਾਲੇ ਦੇ ਕੇ ਦੱਸਿਆ ਕਿ ਸਾਡੇ ਪੰਜਾਬ ਦੀ ਨੌਜਵਾਨੀ ਕਿਸ ਤਰਾ ਨਸ਼ੇ ਦੀ ਦਲਦਲ ਵਿੱਚ ਗਰਕ ਰਹੀ ਹੈ। ਨੌਜਵਾਨ ਆਪਣੇ ਮਾਤਾ ਪਿਤਾ ਦੀ ਮਿਹਨਤ ਦੀ ਕਮਾਈ ਪਾਣੀ ਵਾਂਗ ਵਹਾ ਕੇ ਪੈਸੇ ਦੀ ਬਰਬਾਦੀ ਕਰ ਰਹੇ ਹਨ। ਅੱਜ ਦੇ ਸਮੇਂ ਵਿੱਚ ਕਾਲਜਾ, ਯੂਨੀਵਰਸਿਟੀ ਵਿੱਚ ਨਸ਼ੇ ਦੇ ਆਦੀ ਵਿਦਿਆਰਥੀਆਂ ਨੂੰ ਆਮ ਦੇਖਿਆ ਜਾ ਸਕਦਾ ਹੈ ਅਤੇ ਹੁਣ ਸਕੂਲ ਦੇ ਵਿਦਿਆਰਥੀਆਂ ਨੂੰ ਗੁਮਰਾਹ ਕਰਕੇ ਨਸ਼ੇ ਦੀ ਦਲਦਲ ਵਿੱਚ ਫਸਾਇਆ ਜਾ ਰਿਹਾ ਹੈ। ਉਨਾ ਨੇ ਅਪੀਲ ਕੀਤੀ ਕਿ ਸਕੂਲ ਦੇ ਵਿਦਿਆਰਥੀਆਂ ਨੂੰ ਅੱਜ ਤੋਂ ਹੀ ਨਸ਼ੇ ਦੇ ਪ੍ਰਤੀ ਜਾਣਕਾਰੀ ਦੇਣੀ ਬਹੁਤ ਜਰੂਰੀ ਹੈ, ਤਾਂ ਕਿ ਕੋਈ ਵਿਦਿਆਰਥੀ ਜਾਣੇ-ਅਣਜਾਣੇ ਵਿੱਚ ਇਸ ਦਲਦਲ ਵਿੱਚ ਨਾ ਫਸ ਜਾਵੇ। ਉਨਾ ਨੇ ਕਿਹਾ ਕਿ ਸਕੂਲ ਦੇ ਅਧਿਆਪਕਾਂ ਨੂੰ ਵੀ ਬੱਚਿਆ ਦੀ ਪੜਾਈ ਦੇ ਨਾਲ ਨਾਲ ਉਨਾ ਨੂੰ ਨਸ਼ਿਆ ਦੇ ਪ੍ਰਤੀ ਜਾਣਕਾਰੀ ਦੇਣੀ ਚਾਹੀਦੀ ਹੈ। ਮਾਤਾ ਪਿਤਾ ਨੂੰ ਵੀ ਸਕੂਲ ਵਿੱਚ ਆ ਕੇ ਬੱਚਿਆਂ ਦੀ ਪੜਾਈ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ, ਸਕੂਲ ਵਿੱਚ ਅਧਿਆਪਕ ਅਤੇ ਮਾਤਾ ਪਿਤਾ ਮਿਲਣੀ ਤੇ ਜਰੂਰ ਮੀਟਿੰਗ ਵਿੱਚ ਹਾਜਿਰ ਹੋਣਾ ਚਾਹੀਦਾ ਹੈ।
ਸਕੂਲਾਂ ਕੋਲ ਸਿਗਰਟਨੋਸ਼ੀ, ਸ਼ਰਾਬ ਪੀਣ, ਸੈਕਸ ਕਰਨ ਜਾਂ ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਨੂੰ ਰੋਕਣ ਲਈ ਕੋਈ ਪ੍ਰੋਗਰਾਮ ਉਲੀਕੇ ਜਾਣੇ ਚਾਹੀਦੇ ਹਨ।  ਉਹਨਾਂ ਕੋਲ ਵਿਦਿਆਰਥੀ ਦੇ ਗਿਆਨ ਅਤੇ ਹੁਨਰ ਨੂੰ ਬਿਹਤਰ ਬਣਾਉਣ ਅਤੇ ਬਚਾਅ , ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਨਾ ਚਾਹੀਦਾ ਹੈ।    ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਅੱਜ ਦੇ ਕੈਂਪ ਬਾਰੇ ਆਪਣੇ ਮਾਪਿਆਂ ਅਤੇ ਆਂਢ-ਗੁਆਂਢ ਨੂੰ ਜ਼ਰੂਰ ਦੱਸਣ, ਤਾਂ ਜੋ ਲੋੜਵੰਦਾਂ ਦਾ ਇਲਾਜ ਕੀਤਾ ਜਾ ਸਕੇ।
  ਇਸ ਮੋਕੇ ਤੇ ਸ਼੍ਰੀਮਤੀ ਕਮਲਜੀਤ ਕੌਰ (ਕੌਂਸਲਰ) ਨੇ ਇਕੱਠ ਨੂੰ ਸੰਬੋਧਨ ਹੁੰਦਿਆਂ ਕੇਂਦਰ ਦੀਆਂ ਸਹੂਲਤਾਂ ਅਤੇ ਗਤੀਵਿਧੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ | ਜੇਕਰ ਕੋਈ ਨੌਜਵਾਨ ਇਸ ਨਸ਼ਿਆਂ ਵਰਗੀ ਬਿਮਾਰੀ ਵਿੱਚ ਫੱਸ ਗਿਆ ਹੈ ਤਾਂ ਉਸਨੂੰ ਇਲਾਜ ਲਈ ਕੇਦਰ ਨਾਲ ਜੁੜਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ।
ਸ਼੍ਰੀ ਅਜਮੇਰ ਸਿੱਧੂ (ਅਧਿਆਪਕਾ) ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਕਿਹਾ ਕਿ ਅੱਜ ਦੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸਦੇ ਜਾ ਰਹੇ ਹਨ। ਇਨਸਾਨੀਅਤ ਦੇ ਮੁੱਖ ਰੱਖਦੇ ਹੋਏ ਸਾਡਾ ਸਾਰਿਆ ਦਾ ਮੁੱਢਲਾ ਫਰਜ ਹੈ ਕਿ ਅਸੀ ਆਪਣੀ ਨੌਜਵਾਨੀ ਨੂੰ ਬਚਾਉਣ ਲਈ ਉਨਾਂ ਨੂੰ ਨਸ਼ੇ ਦੇ ਪ੍ਰਤੀ ਜਾਗਰੂਕ ਕਰੀਏ ਤਾ ਕਿ ਉਹ ਨਸ਼ੇ ਤੋਂ ਦੂਰ ਰਹਿ ਸਕਣ। ਇਸ ਮੌਕੇ ਤੇ ਸਕੂਲ ਦੇ ਵਿਦਿਆਰਥਰਣ ਜਸਪ੍ਰੀਤ ਕੌਰ ਅਤੇ ਸਿਮਰਣ ਕੌਰ ਨੇ ਨਸ਼ੇ ਦੇ ਵਿਰੋਧ ਵਿੱਚ ਆਪਣੇ ਵਿਚਾਰ ਕੀਤੇ। ਅਤੇ ਵਿਦਿਆਰਥੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਤੇ ਸਵਿਤਾ ਰਾਣੀ ਅਤੇ ਰਜਨੀ ਸ਼ਰਮਾ ਨੇ ਆਪਣੇ ਵਿਚਾਰ ਪੇਸ਼ ਕੀਤੇ । ਸ਼੍ਰੀਮਤੀ ਰਣਜੀਤ ਕੌਰ(ਪ੍ਰਿੰਸੀਪਲ) ਨੇ ਰੈੱਡ ਕਰਾਸ ਨਵਾਂਸ਼ਹਿਰ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਵਾਇਆ ਕਿ ਉਹ ਨਸ਼ੇ ਦੇ ਪ੍ਰਤੀ ਜਾਗਰੂਕਤਾ ਕੈੰਪ ਲਗਵਾਉਦੇ ਰਹਿਣਗੇ। ਇਸ ਮੌਕੇ ਤੇ ਪਰਵੇਸ਼ ਕੁਮਾਰ, ਅਮਨਦੀਪ ਆਹਲੂਵਾਲੀਆ, ਬਲਦੇਵ ਰਾਜ, ਸੁਖਵੀਰ ਸਿੰਘ, ਅਨੀਤਾ ਸ਼ਰਮਾ, ਗੁਰਪਾਲ ਕੌਰ, ਅਲਕਾ ਬੰਗਾ, ਮੀਨਾ ਕੁਮਾਰੀ, ਅਮਨਦੀਪ, ਸੰਜੀਵ ਕਸ਼ਪ, ਸਤਨਾਮ ਸਿੰਘ, ਸੁਖਵਿੰਦਰ ਸਿੰਘ ਅਤੇ ਸਕੂਲ ਦੇ ਵਿਦਿਆਰਥੀ ਅਤੇ ਉਨਾ ਦੇ ਮਾਤਾ ਪਿਤਾ ਹਾਜਿਰ ਸਨ।