ਨਵੇਂ ਸਾਲ ਦੀ ਆਮਦ ਨੂੰ ਲੈ ਕੇ ਪੁਲੀਸ ਹੋਈ ਸਖਤ, ਨਾਕੇ ਲਗਾ ਕੇ ਕੀਤੇ ਚਾਲਾਨ

ਐਸ ਏ ਐਸ ਨਗਰ, 30 ਦਸੰਬਰ - ਨਵੇਂ ਸਾਲ ਦੇ ਮੌਕੇ ਤੇ ਹੁੱਲੜਬਾਜੀ ਨੂੰ ਰੋਕਣ ਲਈ ਸਥਾਨਕ ਪੁਲੀਸ ਵਲੋਂ ਸਖਤੀ ਵਧਾ ਦਿੱਤੀ ਗਈ ਹੈ ਅਤੇ ਵੱਖ ਵੱਖ ਥਾਵਾਂ ਤੇ ਨਾਕੇ ਲਗਾ ਕੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਕਾਰਵਾਈ ਦੇ ਤਹਿਤ ਥਾਣਾ ਮਟੌਰ ਦੀ ਪੁਲੀਸ ਟੀਮ ਅਤੇ ਟ੍ਰੈਫਿਕ ਜੋਨ 2 ਦੀ ਪੁਲੀਸ ਟੀਮ ਵਲੋਂ ਬੀਤੀ ਰਾਤ ਸਾਂਝੀ ਕਾਰਵਾਈ ਕਰਦਿਆਂ ਫੇਜ਼ 3 ਬੀ 2 ਦੀ ਮਾਰਕੀਟ ਵਿੱਚ ਨਾਕੇਬੰਦੀ ਕਰਕੇ ਵਾਹਨ ਚਾਲਕਾਂ ਦੀ ਜਾਂਚ ਕੀਤੀ ਗਈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਾਲਾਨ ਕੀਤੇ ਗਏ। ਇਸ ਮੌਕੇ ਟ੍ਰੈਫਿਕ ਜੋਨ 2 ਦੇ ਇੰਚਾਰਜ ਸz. ਪਰਵਿੰਦਰ ਸਿੰਘ ਨੇ ਦੱਸਿਆ ਕਿ ਐਸ ਐਸ ਪੀ ਮੁਹਾਲੀ ਵਲੋਂ ਨਵੇਂ ਸਾਲ ਦੀ ਆਮ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ ਗੲ ਹਨ ਜਿਸਦੇ ਤਹਿਤ ਥਾਣਾ ਮਟੌਰ ਦੀ ਪੁਲੀਸ ਅਤੇ ਟ੍ਰੈਫਿਕ ਪੁਲੀਸ ਵਲੋਂ ਸਾਂਝੀ ਕਾਰਵਾਈ ਕਰਦਿਆਂ ਨਾਕਾ ਲਗਾਇਆ ਗਿਆ ਹੈ। ਉਹਲਾਂ ਦੱਸਿਆ ਕਿ ਇਸ ਨਾਕੇ ਦੌਰਾਨ ਵੱਖ ਵੱਖ ਵਾਹਨ ਚਾਲਕਾਂ ਦੇ 9 ਚਾਲਾਨ ਕੀਤੇ ਗਏ ਹਨ।