ਸਿਹਤ ਅਤੇ ਤੰਦਰੁਸਤੀ ਤੇ ਦੋ ਦਿਨਾਂ ਸਮਰਥਾ ਉਸਾਰੀ ਵਰਕਸ਼ਾਪ ਦਾ ਆਯੋਜਨ

ਐਸ ਏ ਐਸ ਨਗਰ, 29 ਜੂਨ - ਸੀ. ਬੀ. ਐਸ. ਈ. ਬੋਰਡ ਵਲੋਂ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼ 7 ਮੁਹਾਲੀ ਵਿੱਚ ਸਕੂਲ ਦੇ ਅਧਿਆਪਕਾਂ ਲਈ ਸਿਹਤ ਅਤੇ ਤੰਦਰੁਸਤੀ ਤੇ ਦੋ ਦਿਨਾਂ ਸਮਰਥਾ ਉਸਾਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।

ਐਸ ਏ ਐਸ ਨਗਰ, 29 ਜੂਨ - ਸੀ. ਬੀ. ਐਸ. ਈ. ਬੋਰਡ ਵਲੋਂ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼ 7 ਮੁਹਾਲੀ ਵਿੱਚ ਸਕੂਲ ਦੇ ਅਧਿਆਪਕਾਂ ਲਈ ਸਿਹਤ ਅਤੇ ਤੰਦਰੁਸਤੀ ਤੇ ਦੋ ਦਿਨਾਂ ਸਮਰਥਾ ਉਸਾਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਇਸ ਵਿਸ਼ੇ ਤੇ ਜਾਣਕਾਰੀ ਦੇਣ ਰਿਸੋਰਸ ਪਰਸਨ ਵਜੋਂ ਸ਼ਾਮਿਲ ਹੋਏ ਜੈਮ ਇੰਟਰਨੈਸ਼ਨਲ ਸਕੂਲ ਪਟਿਆਲਾ ਦੇ ਪ੍ਰਿੰਸੀਪਲ ਡਾ. ਮੰਜ਼ਲੀ ਤੇਜਪਾਲ ਅਤੇ ਲੁਧਿਆਣਾ ਤੋਂ ਆਏ ਸੇਵਾਮੁਕਤ ਪ੍ਰਿੰਸੀਪਲ ਗੌਰੀ ਛਾਬੜਾ ਵਲੋਂ ਸਕੂਲ ਦੇ ਅਧਿਆਪਕਾਂ ਨੂੰ ਲੋੜੀਂਦੀ ਟ੍ਰੇਨਿੰਗ ਦਿੱਤੀ ਗਈ। ਉਹਨਾਂ ਕਿਹਾ ਕਿ ਤੰਦਰੁਸਤ ਰਹਿਣ ਲਈ ਸਾਡਾ ਸਰੀਰ ਬਿਮਾਰੀਆਂ ਤੋਂ ਰਹਿਤ ਅਤੇ ਤਨਾਣ ਮੁਕਤ ਹੋਣਾ ਚਾਹੀਦਾ ਹੈ। ਸਿਹਤ ਹੀ ਵਡਮੁੱਲਾ ਧਨ ਹੈ, ਪਰੰਤੂ ਕੁੱਝ ਹੀ ਲੋਕ ਜੀਵਨ ਵਿੱਚ ਇਸਦਾ ਧਿਆਨ ਰੱਖਦਿਆਂ ਲੋੜੀਂਦੀ ਜੀਵਨਸ਼ੈਲੀ ਦਾ ਪਾਲਣ ਕਰਦੇ ਹਨ। ਉਹਨਾਂ ਕਿਹਾ ਕਿ ਅਸੀਂ ਸਿਹਤਮੰਦ ਅਤੇ ਤੰਦਰੁਸਤ ਰਹਿਣ ਦੇ ਮਹੱਤਵ ਨੂੰ ਜ਼ਿਆਦਾ ਮਹਿਸੂਸ ਨਾ ਕਰਦੇ ਹੋਏ ਇਸਦੇ ਫ਼ਾਇਦੇ ਨੂੰ ਵੀ ਘੱਟ ਸਮਝਦੇ ਹਾਂ।
ਸਕੂਲ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਕਿਹਾ ਇਸ ਵਰਕਸ਼ਾਪ ਦਾ ਅਧਿਆਪਕਾਂ ਨੂੰ ਬਹੁਤ ਫਾਇਦਾ ਮਿਲਿਆ ਹੈ ਅਤੇ ਅਧਿਆਪਕਾਂ ਨੇ ਬਹੁਤ ਹੀ ਰੋਚਕ ਤਰੀਕੇ ਨਾਲ ਬਹੁਤ ਕੁਝ ਸਿੱਖਿਆ। ਉਹਨਾਂ ਨੂੰ ਅੱਜਕਲ੍ਹ ਦੀ ਕੌਮੀ ਨੀਤੀ ਅਨੁਸਾਰ ਇਸਦੀ ਬਹੁਤ ਜ਼ਰੂਰਤ ਹੈ। ਅਖੀਰ ਵਿੱਚ ਸਕੂਲ ਦੇ ਡਾਇਰੈਕਟਰ ਪਵਨਦੀਪ ਕੌਰ ਗਿੱਲ ਨੇ ਰਿਸੋਰਸ ਪਰਸਨਾਂ ਦਾ ਧੰਨਵਾਦ ਕੀਤਾ।