ਰੋਜ ਗਾਰਡਨ ਵਿੱਚ ਲਾਈਬਰੇਰੀ ਵਿੱਚ ਪੜ੍ਹਣ ਆਉਂਦੇ ਬੱਚਿਆਂ ਦੀ ਸਹੂਲੀਅਤ ਲਈ ਸ਼ੈਡ ਦੀ ਉਸਾਰੀ ਦੀ ਸ਼ੁਰੂਆਤ
ਐਸ ਏ ਐਸ ਨਗਰ, 29 ਜੂਨ - ਫੇਜ਼ 3 ਬੀ 1 ਦੇ ਗੋਜ਼ ਗਾਰਡਨ ਵਿੱਚ ਸਥਿਤ ਲਾਈਬਰੇਰੀ ਵਿੱਚ ਆਉਂਦੇ ਬੱਚਿਆਂ ਅਤੇ ਸਟਾਫ ਵਾਸਤੇ ਵਿਸ਼ੇਸ਼ ਤੌਰ ਤੇ ਇੱਕ 12 ਫੁੱਟ 12 ਫੁੱਟ ਵੱਡਾ ਸ਼ੈਡ (ਗਜੀਬੋ) ਬਣਾਇਆ ਜਾ ਰਿਹਾ ਹੈ।
ਐਸ ਏ ਐਸ ਨਗਰ, 29 ਜੂਨ - ਫੇਜ਼ 3 ਬੀ 1 ਦੇ ਗੋਜ਼ ਗਾਰਡਨ ਵਿੱਚ ਸਥਿਤ ਲਾਈਬਰੇਰੀ ਵਿੱਚ ਆਉਂਦੇ ਬੱਚਿਆਂ ਅਤੇ ਸਟਾਫ ਵਾਸਤੇ ਵਿਸ਼ੇਸ਼ ਤੌਰ ਤੇ ਇੱਕ 12 ਫੁੱਟ 12 ਫੁੱਟ ਵੱਡਾ ਸ਼ੈਡ (ਗਜੀਬੋ) ਬਣਾਇਆ ਜਾ ਰਿਹਾ ਹੈ।
ਲਾਈਬਰੇਰੀ ਦੇ ਪ੍ਰਸ਼ਾਸ਼ਕ ਪ੍ਰਿੰਸੀਪਲ ਐਸ ਚੌਂਧਰੀ ਨੇ ਦੱਸਿਆ ਕਿ ਇਸ ਗਜੀਬੋ ਦਾ ਪੂਰਾ ਜੁਗਾੜ ਅਤੇ ਪ੍ਰਬੰਧ ਇਸ ਖੇਤਰ ਦੇ ਕੌਂਸਲਰ ਸ੍ਰੀ ਜਸਪ੍ਰੀਤ ਸਿੰਘ ਗਿੱਲ ਵਲੋਂ ਕੀਤਾ ਗਿਆ ਹੈ ਜਿਸਦੀ ਸ਼ੁਰੂਆਤ ਅੱਜ ਵਿਦਿਆਰਥੀਆਂ ਵਲੋਂ ਜਮੀਨ ਵਿੱਚ ਟੱਕ ਲਗਾ ਕੇ ਕੀਤੀ ਗਈ ਹੈ ਅਤੇ ਇਹ ਲਗਭਗ ਚਾਰ ਦਿਨਾਂ ਵਿੱਚ ਤਿਆਰ ਹੋ ਜਾਵੇਗਾ। ਉਹਨਾਂ ਕਿਹਾ ਕਿ ਇਸ ਵਿੱਚ 13-14 ਬੱਚੇ ਅਤੇ ਸਟਾਫ ਦੇ ਮੈਂਬਰ ਬੈਠ ਸਕਣਗੇ।
ਉਹਨਾਂ ਦੱਸਿਆ ਕਿ ਗਜੀਬੋ ਦੀ ਉਸਾਰੀ ਵਾਸਤੇ ਸz. ਸੁਖਬੀਰ ਸਿੰਘ ਬੇਦੀ, ਸz. ਮਨਜੀਤ ਸਿੰਘ ਆਲੂਵਾਲੀਆ, ਸz. ਬਲਬੀਰ ਸਿੰਘ ਅਰੋੜਾ ਅਤੇ ਸz. ਬੀ ਕੇ ਚੀਮਾ ਵਲੋਂ ਵਿਸ਼ੇਸ਼ ਯੋਗਦਾਨ ਦਿੱਤਾ ਗਿਆ ਹੈ। ਇਸ ਮੌਕੇ ਲਾਇਬਰੇਰੀਅਨ ਸ਼੍ਰੀਮਤੀ ਸੀਮਾ ਰਾਵਤ ਅਤੇ ਸੇਵਾਦਾਰ ਨੀਤੂ ਵੀ ਹਾਜ਼ਰ ਸੀ।