ਵੱਧ ਤੋਂ ਵੱਧ ਰੁੱਖ ਲਗਾਉਣ ਦੀ ਮੁਹਿੰਮ ਤਹਿਤ ਕੈਂਪ ਲਗਾਇਆ

ਐਸ ਏ ਐਸ ਨਗਰ, 29 ਜੂਨ - ਵਾਤਾਵਰਨ ਦੀ ਸੰਭਾਲ ਲਈ ਯਤਨਸ਼ੀਲ ਜਥੇਬੰਦੀ ਫਾਈਟ ਫਾਰ ਹਿਊਮਨ ਰਾਇਟਸ ਵੈਲਫੇਅਰ, ਚੰਡੀਗੜ੍ਹ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਹਨਾਂ ਦੀ ਸਾਂਭ- ਸੰਭਾਲ ਕਰਨ ਸਬੰਧੀ ਲਗਾਏ ਕੈਂਪ ਲਗਾਇਆ ਗਿਆ। ਸੰਸਥਾ ਪ੍ਰਧਾਨ ਜਸਬੀਰ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਲੋਕ ਹਿੱਤ ਮਿਸ਼ਨ ਬੀ ਕੇ ਯੂ ਪੰਜਾਬ ਵੱਲੋਂ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਮੁਹਿੰਮ ਦੇ ਹੱਕ ਵਿੱਚ ਪੰਜਾਬ ਵਾਸੀਆਂ ਨੂੰ ਰੁੱਖਾਂ ਦੀ ਸੰਭਾਲ ਸਬੰਧੀ ਅਪੀਲ ਕੀਤੀ ਗਈ।

ਐਸ ਏ ਐਸ ਨਗਰ, 29 ਜੂਨ - ਵਾਤਾਵਰਨ ਦੀ ਸੰਭਾਲ ਲਈ ਯਤਨਸ਼ੀਲ ਜਥੇਬੰਦੀ ਫਾਈਟ ਫਾਰ ਹਿਊਮਨ ਰਾਇਟਸ ਵੈਲਫੇਅਰ, ਚੰਡੀਗੜ੍ਹ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਹਨਾਂ ਦੀ ਸਾਂਭ- ਸੰਭਾਲ ਕਰਨ ਸਬੰਧੀ ਲਗਾਏ ਕੈਂਪ ਲਗਾਇਆ ਗਿਆ।
ਸੰਸਥਾ ਪ੍ਰਧਾਨ ਜਸਬੀਰ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਲੋਕ ਹਿੱਤ ਮਿਸ਼ਨ ਬੀ ਕੇ ਯੂ ਪੰਜਾਬ ਵੱਲੋਂ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਮੁਹਿੰਮ ਦੇ ਹੱਕ ਵਿੱਚ ਪੰਜਾਬ ਵਾਸੀਆਂ ਨੂੰ ਰੁੱਖਾਂ ਦੀ ਸੰਭਾਲ ਸਬੰਧੀ ਅਪੀਲ ਕੀਤੀ ਗਈ। 
ਲੋਕ ਹਿੱਤ ਮਿਸ਼ਨ ਦੇ ਆਗੂ ਭਾਈ ਹਰਜੀਤ ਸਿੰਘ ਹਰਮਨ, ਸੁਖਦੇਵ ਸਿੰਘ ਸੁੱਖਾ ਕੰਸਾਲਾ, ਰਵਿੰਦਰ ਸਿੰਘ ਵਜੀਦਪੁਰ ਅਤੇ ਗੁਰਬਚਨ ਸਿੰਘ ਮੁੰਧੋ ਨੇ ਹਾਜ਼ਰ ਇਕੱਠ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਦਿਆਂ ਕਿਹਾ ਕਿ ਪਰਮਾਤਮਾ ਨੇ ਸਾਜੀ ਸ੍ਰਿਸ਼ਟੀ ਵਿੱਚ ਹਰ ਇੱਕ ਚੀਜ਼ ਮਨੁੱਖਾਂ ਸਮੇਤ ਹੋਰ ਸਾਹ ਲੈਣ ਵਾਲੇ ਜੀਵ ਜੰਤੂਆਂ ਦੇ ਹਿੱਤ ਵਿੱਚ ਲੋੜ ਅਨੁਸਾਰ ਪੈਦਾ ਕੀਤੀ ਹੈ। ਮਨੁੱਖ ਦੀ ਚੰਗੀ ਸਿਹਤ ਲਈ ਸਾਫ ਹਵਾ ਅਤੇ ਪਾਣੀ ਦਾ ਹੋਣਾ ਬਹੁਤ ਜਰੂਰੀ ਹੈ। ਇਹਨਾਂ ਕਿਹਾ ਕਿ ਪਰ ਅਜੋਕੇ ਸਮੇਂ ਵਿੱਚ ਅਸੀਂ ਇਸ ਲੋੜ ਨੂੰ ਭੁੱਲ ਕੇ ਧੜਾ ਧੜ ਦਰੱਖਤ ਕੱਟ ਰਹੇ ਹਾਂ ਪਰ ਪੌਦਾ ਇੱਕ ਵੀ ਨਹੀਂ ਲਗਾ ਰਹੇ|
 ਜਿਸ ਦਾ ਖਮਿਆਜਾ ਸਾਨੂੰ ਮੌਜੂਦਾ ਤੇ ਆਗਾਮੀ ਸਮੇਂ ਦੇ ਵਿੱਚ ਬਹੁਤ ਵੱਡੇ ਸੰਕਟ ਦੇ ਰੂਪ ਵਿੱਚ ਭੁਗਤਣਾ ਪੈ ਸਕਦਾ ਹੈ। ਉਹਨਾਂ ਕਿਹਾ ਕਿ ਇਸ ਲਈ ਪੌਦੇ ਲਗਾਉਣੇ ਅਤੇ ਉਹਨਾਂ ਦੀ ਸੰਭਾਲ ਕਰਨੀ ਸਮਾਜ ਦੀ ਵੱਡੀ ਸੇਵਾ ਹੈ। ਇਸ ਮੌਕੇ ਫਾਈਟ ਫਾਰ ਹਿਊਮਨ ਰਾਇਟਸ ਵੈਲਫੇਅਰ ਦੇ ਰਸ਼ਪਾਲ ਸਿੰਘ ਅਤੇ ਜਗਜੀਤ ਸਿੰਘ ਨੇ ਵਿਸ਼ੇਸ਼ ਸੇਵਾ ਨਿਭਾਈ।