ਬੀ. ਐਮ. ਡਬਲਿਊ. ਤੇ ਕੈਂਟਰ ਵਿਚਾਲੇ ਭਿਆਨਕ ਟੱਕਰ 'ਚ ਦੋ ਦੋਸਤਾਂ ਦੀ ਮੌਤ
ਪਟਿਆਲਾ, 28 ਜੂਨ - ਪਿਛਲੀ ਰਾਤ ਲਗਭਗ 2 ਵਜੇ ਪਟਿਆਲਾ-ਪਿਹੋਵਾ ਹਾਈਵੇ 'ਤੇ ਬੀ ਐਮ ਡਬਲਿਊ ਕਾਰ ਤੇ ਕੈਂਟਰ ਵਿਚਾਲੇ ਹੋਈ ਭਿਆਨਕ ਟੱਕਰ 'ਚ ਦੋ ਦੋਸਤਾਂ ਦੀ ਮੌਤ ਹੋ ਗਈ। ਇਹ ਹਾਦਸਾ ਪਿੰਡ ਅਕਬਰਪੁਰ ਅਫਗਾਨਾ ਨੇੜੇ ਕਾਰ ਨੂੰ ਓਵਰਟੇਕ ਕਰਦੇ ਵਾਪਰਿਆ। ਥਾਣਾ ਜੁਲਕਾਂ ਦੀ ਪੁਲਿਸ ਨੇ ਪਿੰਡ ਰੋਹੜ ਜਗੀਰ ਵਾਸੀ ਜਤਿੰਦਰ ਸਿੰਘ ਦੀ ਸ਼ਿਕਾਇਤ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕਾਂ ਦੀ ਪਛਾਣ ਜਤਿੰਦਰ ਸਿੰਘ ਦੇ ਭਰਾ ਸੰਦੀਪ ਸਿੰਘ ਪੁੱਤਰ ਰਾਏ ਸਾਹਿਬ ਅਤੇ ਉਸ ਦੇ ਦੋਸਤ ਲਖਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਰੋਹੜ ਜਗੀਰ ਵਜੋਂ ਹੋਈ ਹੈ। ਅੱਜ ਦੋਵਾਂ ਦਾ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਪੋਸਟਮਾਰਟਮ ਕਰਨ ਮਗਰੋਂ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ। ਕੈਂਟਰ ਚਾਲਕ ਨੇ ਲਾਪਰਵਾਹੀ ਨਾਲ ਗੱਡੀ ਚਲਾਉਂਦੇ ਹੋਏ ਸਾਹਮਣੇ ਤੋਂ ਆ ਰਹੀ ਕਾਰ ਨੂੰ ਓਵਰਟੇਕ ਕਰ ਲਿਆ।
ਇਸ ਕਾਰਨ ਕੈਂਟਰ ਨੇ ਸੰਦੀਪ ਸਿੰਘ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਆਪਣਾ ਸੰਤੁਲਨ ਗੁਆ ਬੈਠਾ ਅਤੇ ਕਾਰ ਦੂਜੇ ਕੈਂਟਰ ਨਾਲ ਟਕਰਾ ਗਈ। ਜਿਸ 'ਚ ਦੋਵਾਂ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਥਾਣਾ ਜੁਲਕਾਂ ਦੇ ਐੱਸਐੱਚਓ ਗੁਰਪ੍ਰੀਤ ਸਿੰਘ ਭਿੰਡਰ ਆਪਣੀ ਟੀਮ ਨਾਲ ਜਾਂਚ ਲਈ ਮੌਕੇ 'ਤੇ ਪਹੁੰਚੇ। ਪੁਲਿਸ ਨੇ ਤੁਰੰਤ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਕੈਂਟਰ ਚਾਲਕ ਓਮ ਪ੍ਰਕਾਸ਼ ਪੁੱਤਰ ਕਾਲੂ ਰਾਮ ਵਾਸੀ ਪਿੰਡ ਮੀਰਾਂਪੁਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।