ਐਡੀਸ਼ਨਲ ਮੈਂਬਰ ਰੇਲਵੇ ਬੋਰਡ ਪੰਕਜ ਨੇ ਕੀਤਾ ਪਟਿਆਲਾ ਲੋਕੋਮੋਟਿਵ ਵਰਕਸ ਦਾ ਦੌਰਾ
ਪਟਿਆਲਾ, 28 ਜੂਨ - ਸੰਜੇ ਕੁਮਾਰ ਪੰਕਜ, ਐਡੀਸ਼ਨਲ ਮੈਂਬਰ/ਪੀ ਯੂ, ਰੇਲਵੇ ਬੋਰਡ, ਨਵੀਂ ਦਿੱਲੀ ਨੇ ਅੱਜ ਪਟਿਆਲਾ ਲੋਕੋਮੋਟਿਵ ਵਰਕਸ (ਪੀ ਐਲ ਡਬਲਿਊ) ਦਾ ਦੌਰਾ ਕੀਤਾ। ਪੀ.ਐਲ.ਡਬਲਿਊ. ਦੇ ਪ੍ਰਮੁੱਖ ਮੁੱਖ ਪ੍ਰਸ਼ਾਸਕੀ ਅਧਿਕਾਰੀ (ਪੀ.ਸੀ.ਏ.ਓ.) ਪ੍ਰਮੋਦ ਕੁਮਾਰ ਨੇ ਸੀਨੀਅਰ ਪੀ.ਐਲ.ਡਬਲਿਊ. ਅਧਿਕਾਰੀਆਂ ਦੇ ਨਾਲ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।

ਦੌਰੇ ਦੌਰਾਨ, ਪੰਕਜ ਨੇ ਪੀ ਐਲ ਡਬਲਿਊ ਵਰਕਸ਼ਾਪ ਦੀਆਂ ਟ੍ਰੈਕਸ਼ਨ ਮੋਟਰ ਸ਼ਾਪ, ਕੋਇਲ ਸ਼ਾਪ, ਅਤੇ ਐਲ ਏ ਐੱਸ ਸਮੇਤ ਵੱਖ ਵੱਖ ਸ਼ਾਪਸ ਦਾ ਦੌਰਾ ਕੀਤਾ। ਉਨ੍ਹਾਂ ਕਰਮਚਾਰੀਆਂ ਦੁਆਰਾ ਕੀਤੀ ਜਾ ਰਹੀ ਨਿਰਮਾਣ ਪ੍ਰਕਿਰਿਆ ਨੂੰ ਦੇਖਿਆ ਅਤੇ ਗੁਣਵੱਤਾ ਦੇ ਮਿਆਰ ਨੂੰ ਵਧਾਉਣ ਲਈ ਕੀਮਤੀ ਸੁਝਾਅ ਵੀ ਦਿੱਤੇ। ਪੰਕਜ ਨੇ ਕਰਮਚਾਰੀਆਂ ਦੀ ਕੁਸ਼ਲ ਕੰਮ ਲਈ ਤਾਰੀਫ ਵੀ ਕੀਤੀ। ਦੌਰੇ ਤੋਂ ਬਾਅਦ ਉਨ੍ਹਾਂ ਪੀ ਐਲ ਡਬਲਿਊ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਲੈਕਟ੍ਰਿਕ ਲੋਕੋਮੋਟਿਵਜ਼ ਦੀ ਗੁਣਵੱਤਾ ਵਿੱਚ ਸੁਧਾਰ ਲਈ ਆਪਣੇ ਸੁਝਾਅ ਸਾਂਝੇ ਕੀਤੇ।
ਇਸ ਤੋਂ ਇਲਾਵਾ, ਉਹ ਵੱਖ-ਵੱਖ ਯੂਨੀਅਨਾਂ ਨੂੰ ਵੀ ਮਿਲੇ ਅਤੇ ਉਨ੍ਹਾਂ ਦੇ ਮੁੱਦਿਆਂ ਨੂੰ ਧਿਆਨ ਨਾਲ ਸੁਣਿਆ। ਰਾਧਾ ਰਾਘਵ ਪ੍ਰਧਾਨ , ਪੀ.ਐਲ.ਡਬਲਿਊ. ਮਹਿਲਾ ਭਲਾਈ ਸੰਸਥਾ ਅਤੇ ਹੋਰ ਮੈਂਬਰਾਂ ਨੇ ਤਨੂਜਾ ਪੰਕਜ ਦਾ ਵੀ ਨਿੱਘਾ ਸੁਆਗਤ ਕੀਤਾ।