
ਹਿਮਾਚਲ ਦੀ ਸਰਕਾਰ ਪੰਜਾਬੀਆਂ 'ਤੇ ਹੋ ਰਹੇ ਹਮਲੇ ਤੁਰੰਤ ਰੋਕੇ - ਜਾਵੇਦ ਖਾਨ
ਹੁਸ਼ਿਆਰਪੁਰ - ਅੱਜ ਸ਼ਿਵ ਸੈਨਾ ਸਮਾਜਵਾਦੀ ਪਾਰਟੀ ਦੀ ਮੀਟਿੰਗ ਕਾਰਜਕਾਰੀ ਪੰਜਾਬ ਪ੍ਰਧਾਨ ਜਾਵੇਦ ਖਾਨ ਦੀ ਪ੍ਰਧਾਨਗੀ ਹੇਠ ਹੋਟਲ ਮਹਾਰਾਜਾ ਵਿਖੇ ਹੋਈ। ਇਸ ਮੀਟਿੰਗ ਵਿੱਚ ਹੁਸ਼ਿਆਰਪੁਰ ਵਿੱਚ ਰਹਿਣ ਵਾਲੇ ਕਈ ਹਿਮਾਚਲ ਵਾਸੀਆਂ ਨੇ ਵੀ ਇਸ ਹਿੱਸਾ ਲਿਆ। ਇਸ ਮੌਕੇ ਜਾਵੇਦ ਖਾਨ ਅਤੇ ਸਾਰੇ ਹਿਮਾਚਲ ਵਾਸੀਆਂ ਨੇ ਹਿਮਾਚਲ ਅੰਦਰ ਪੰਜਾਬ ਦੇ ਸੈਲਾਨੀਆਂ 'ਤੇ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਗਏ ਹਮਲਿਆਂ ਦੀ ਸਖ਼ਤ ਨਿਖੇਧੀ ਕੀਤੀ ਗਈ।
ਹੁਸ਼ਿਆਰਪੁਰ - ਅੱਜ ਸ਼ਿਵ ਸੈਨਾ ਸਮਾਜਵਾਦੀ ਪਾਰਟੀ ਦੀ ਮੀਟਿੰਗ ਕਾਰਜਕਾਰੀ ਪੰਜਾਬ ਪ੍ਰਧਾਨ ਜਾਵੇਦ ਖਾਨ ਦੀ ਪ੍ਰਧਾਨਗੀ ਹੇਠ ਹੋਟਲ ਮਹਾਰਾਜਾ ਵਿਖੇ ਹੋਈ। ਇਸ ਮੀਟਿੰਗ ਵਿੱਚ ਹੁਸ਼ਿਆਰਪੁਰ ਵਿੱਚ ਰਹਿਣ ਵਾਲੇ ਕਈ ਹਿਮਾਚਲ ਵਾਸੀਆਂ ਨੇ ਵੀ ਇਸ ਹਿੱਸਾ ਲਿਆ। ਇਸ ਮੌਕੇ ਜਾਵੇਦ ਖਾਨ ਅਤੇ ਸਾਰੇ ਹਿਮਾਚਲ ਵਾਸੀਆਂ ਨੇ ਹਿਮਾਚਲ ਅੰਦਰ ਪੰਜਾਬ ਦੇ ਸੈਲਾਨੀਆਂ 'ਤੇ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਗਏ ਹਮਲਿਆਂ ਦੀ ਸਖ਼ਤ ਨਿਖੇਧੀ ਕੀਤੀ ਗਈ। ਇਸ ਮੌਕੇ ਉਨ੍ਹਾਂ ਹਿਮਾਚਲ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਸ਼ਰਾਰਤੀ ਅਨਸਰਾਂ `ਤੇ ਕਾਰਵਾਈ ਕਰਦੇ ਹੋਏ ਤੁਰੰਤ ਨਕੇਲ ਪਾਈ ਜਾਵੇ, ਨਹੀਂ ਤਾਂ ਇਸ ਦੇ ਨਤੀਜੇ ਬਹੁਤ ਭਿਆਨਕ ਹੋਣਗੇ। ਜਿਸ ਨਾਲ ਪੰਜਾਬ ਅਤੇ ਹਿਮਾਚਲ ਦੋਵਾਂ ਦੇ ਲੋਕਾਂ ਨੂੰ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਹਿਮਾਚਲ ਅਤੇ ਪੰਜਾਬ ਦੇ ਲੋਕ ਸਦੀਆਂ ਤੋਂ ਮਿਲ-ਜੁਲ ਕੇ ਰਹਿ ਰਹੇ ਹਨ। ਹਿਮਾਚਲ ਦੇ ਲੱਖਾਂ ਲੋਕ ਪੰਜਾਬ ਵਿੱਚ ਕੰਮ ਕਰ ਰਹੇ ਹਨ ਅਤੇ ਪਿਆਰ ਨਾਲ ਰਹਿ ਰਹੇ ਹਨ। ਇਸੇ ਤਰ੍ਹਾਂ ਪੰਜਾਬ ਤੋਂ ਲੱਖਾਂ ਸ਼ਰਧਾਲੂ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਮੱਥਾ ਟੇਕਣ ਜਾਂਦੇ ਹਨ ਅਤੇ ਲੱਖਾਂ ਲੋਕ ਸ਼ਿਮਲਾ, ਕੁੱਲੂ, ਮਨਾਲੀ ਆਦਿ ਸਥਾਨਾਂ ਤੇ ਘੁਮੰਣ ਜਾਂਦੇ ਹਨ। ਇਹ ਸਾਰੇ ਲੋਕ ਪੰਜਾਬ ਦੇ ਰਸਤੇ ਹੀ ਹਿਮਾਚਲ ਵਿੱਚ ਦਾਖਲ ਹੁੰਦੇ ਹਨ। ਜੇਕਰ ਹਿਮਾਚਲ ਅੰਦਰ ਪੰਜਾਬ ਦੇ ਲੋਕਾਂ 'ਤੇ ਇਸੇ ਤਰ੍ਹਾਂ ਹਮਲੇ ਹੁੰਦੇ ਰਹੇ ਤਾਂ ਪੰਜਾਬ ਅੰਦਰ ਰਹਿਣ ਵਾਲੇ ਹਿਮਾਚਲ ਦੇ ਲੋਕਾਂ ਅਤੇ ਹਿਮਾਚਲ ਤੋਂ ਆਉਣ ਵਾਲੇ ਲੋਕਾਂ ਨੂੰ ਵੀ ਇਸ ਦੇ ਮਾਰੂ ਪ੍ਰਭਾਵ ਪੈਣਗੇ ਅਤੇ ਹਿਮਾਚਲ ਦੀ ਆਰਥਿਕਤਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ। ਅਜਿਹੀਆਂ ਘਟਨਾਵਾਂ ਖਾਲਿਸਤਾਨੀ ਸੋਚ ਵਾਲੇ ਤੱਤਾਂ ਨੂੰ ਉਤਸ਼ਾਹਤ ਕਰਨਗੀਆਂ, ਜੋ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਠੇਸ ਪਹੁੰਚਾਉਣਗੀਆਂ। ਇਸ ਲਈ ਇਹ ਸਾਡੇ ਸਾਰਿਆਂ ਲਈ ਚੰਗਾ ਹੋਵੇਗਾ ਕਿ ਹਿਮਾਚਲ ਸਰਕਾਰ ਕਾਨੂੰਨ ਵਿਵਸਥਾ ਬਣਾਈ ਰੱਖੇ ਅਤੇ ਪੰਜਾਬੀਆਂ 'ਤੇ ਹਮਲਾ ਕਰਨ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰੇ। ਇਸ ਮੌਕੇ ਜ਼ਿਲ੍ਹਾ ਯੂਥ ਪ੍ਰਧਾਨ ਮਨਧੀਰ ਸਿੰਘ ਰਿੰਕਾ, ਸ਼ਹਿਰੀ ਯੂਥ ਪ੍ਰਧਾਨ ਸੰਦੀਪ ਸੂਦ, ਮਦਨ ਵਰਮਾ, ਸਤੀਸ਼ ਠਾਕੁਰ, ਯਸ਼ਪਾਲ ਸ਼ਰਮਾ, ਸੁਰਿੰਦਰ ਸ਼ਰਮਾ, ਵਿਵੇਕ ਸ਼ਰਮਾ, ਸੋਨਾ ਚੋਪੜਾ ਅਤੇ ਸਤਿੰਦਰ ਕੁਮਾਰ ਆਦਿ ਹਾਜ਼ਰ ਸਨ।
