
ਵਰਧਮਾਨ ਸਪਿਨਿੰਗ ਮਿੱਲ ਅੰਦਰ 'ਟੀ ਬੀ ਮੁਕਤ ਭਾਰਤ' ਜਾਗਰੂਕਤਾ ਕੈਂਪ ਲਗਾਇਆ
ਹੁਸ਼ਿਆਰਪੁਰ - ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਮਾਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟੀਬੀ ਮੁਕਤ ਭਾਰਤ ਅਭਿਆਨ ਪ੍ਰੋਗਰਾਮ ਦੇ ਤਹਿਤ ਜ਼ਿਲਾ ਤਪਦਿਕ ਅਫ਼ਸਰ ਹੁਸ਼ਿਆਰਪੁਰ ਡਾਕਟਰ ਸ਼ਕਤੀ ਸ਼ਰਮਾ ਦੀ ਯੋਗ ਅਗਵਾਈ ਹੇਠ ਅੱਜ ਵਰਧਮਾਨ ਸਪਿਨਿੰਗ ਮਿੱਲ ਵਿਖੇ ਇਕ ਜਾਗਰੂਕਤਾ ਕੈਂਪ ਲਗਾਇਆ ਗਿਆ।
ਹੁਸ਼ਿਆਰਪੁਰ - ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਮਾਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟੀਬੀ ਮੁਕਤ ਭਾਰਤ ਅਭਿਆਨ ਪ੍ਰੋਗਰਾਮ ਦੇ ਤਹਿਤ ਜ਼ਿਲਾ ਤਪਦਿਕ ਅਫ਼ਸਰ ਹੁਸ਼ਿਆਰਪੁਰ ਡਾਕਟਰ ਸ਼ਕਤੀ ਸ਼ਰਮਾ ਦੀ ਯੋਗ ਅਗਵਾਈ ਹੇਠ ਅੱਜ ਵਰਧਮਾਨ ਸਪਿਨਿੰਗ ਮਿੱਲ ਵਿਖੇ ਇਕ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਮਿੱਲ ਦੇ ਵਰਕਰਾਂ ਨੇ ਹਿੱਸਾ ਲਿਆ। ਇਕੱਤਰ ਹੋਏ ਲੋਕਾਂ ਨੂੰ ਡਾਕਟਰ ਸ਼ਕਤੀ ਸ਼ਰਮਾ ਨੇ ਟੀਬੀ ਦੀ ਬੀਮਾਰੀ ਸੰਬੰਧੀ ਵਿਸਥਾਰ ਵਿਚ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਜਿਸ ਵਿਅਕਤੀ ਨੂੰ ਦੋ ਹਫ਼ਤੇ ਤੋਂ ਵੱਧ ਸਮੇਂ ਤੋਂ ਖਾਂਸੀ ਹੋਵੇ, ਬੁਖਾਰ ਹੋਵੇ, ਭੁੱਖ ਘੱਟ ਲਗਦੀ ਹੋਵੇ, ਭਾਰ ਘੱਟ ਰਿਹਾ ਹੋਵੇ ਜਾਂ ਬਲਗ਼ਮ ਵਿੱਚ ਖੂਨ ਆ ਰਿਹਾ ਹੋਵੇ ਤਾਂ ਉਸ ਨੂੰ ਆਪਣੇ ਨੇੜੇ ਦੇ ਸਿਹਤ ਕੇਂਦਰ ਵਿਖੇ ਜਾ ਕੇ ਆਪਣੀ ਬਲਗਮ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਇਹ ਟੈਸਟ ਸਰਕਾਰੀ ਸਿਹਤ ਸੰਸਥਾ ਵਿਖੇ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ। ਇਹਨਾ ਟੈਸਟਾਂ ਵਿਚ ਜੇਕਰ ਕਿਸੇ ਨੂੰ ਟੀਬੀ ਦੀ ਬਿਮਾਰੀ ਨਿਕਲਦੀ ਹੈ, ਤਾਂ ਉਸ ਦਾ ਸਰਕਾਰੀ ਹਸਪਤਾਲ ਵਿਚ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਮਰੀਜ਼ ਨੂੰ ਸਰਕਾਰ ਵਲੋਂ ਖ਼ੁਰਾਕ ਲਈ ਹਰ ਮਹੀਨੇ ਪੈਸੇ ਵੀ ਦਿੱਤੇ ਜਾਂਦੇ ਹਨ। ਡਾਕਟਰ ਸ਼ਰਮਾ ਨੇ ਦੱਸਿਆ ਕਿ ਟੀਬੀ ਇਕ ਛੂਤ ਦੀ ਬਿਮਾਰੀ ਹੈ ਜੋ ਕਿ ਸਾਹ ਰਾਹੀਂ ਇਕ ਤੋਂ ਦੂਜੇ ਨੂੰ ਲੱਗ ਜਾਂਦੀ ਹੈ। ਇਸ ਲਈ ਇਸ ਦਾ ਸਮਾਂ ਰਹਿੰਦੇ ਹੀ ਜਾਂਚ ਤੇ ਇਲਾਜ਼ ਕਰਵਾ ਲੈਣਾ ਚਾਹੀਦਾ ਹੈ। ਇਸ ਮੌਕੇ ਕੁਲਦੀਪ ਸਿੰਘ, ਅਰੁਣ ਕਾਲੀਆ ਅਤੇ ਫੈਕਟਰੀ ਵਲੋਂ ਸੀਨੀਅਰ ਐਗਜੀਕਿਊਟਿਵ ਨਰਿੰਦਰ ਰਾਣਾ ਹਾਜ਼ਿਰ ਸਨ ।
