ਪੁਰਾਣੀ ਰੰਜਿਸ਼ ਦੇ ਚਲਦਿਆਂ ਨੌਜਵਾਨ ਦਾ ਕਤਲ
ਪਟਿਆਲਾ, 13 ਜੂਨ - ਪਿਛਲੀ ਰਾਤ ਇਥੋਂ ਦੀ ਸੰਜੇ ਕਲੋਨੀ ਵਿੱਚ ਕੁਝ ਵਿਅਕਤੀਆਂ ਨੇ ਇੱਕ ਨੌਜਵਾਨ 'ਤੇ ਹਥੌੜੇ ਅਤੇ ਡੰਡਿਆਂ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀਂ ਕਰ ਦਿੱਤਾ ਜਿਸਦੀ ਬਾਅਦ ਵਿੱਚ ਹਸਪਤਾਲ ਵਿਖੇ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਅਵਤਾਰ ਸਿੰਘ ਤਾਰੀ ਨਾਮੀਂ ਇਸ ਨੌਜਵਾਨ 'ਤੇ ਇਲਾਕੇ ਵਿੱਚ ਸ਼ਰਾਬ ਪੀ ਰਹੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਹਮਲੇ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾਂਦਾ ਹੈ। ਇਹ ਘਟਨਾ ਰਾਤ 11 ਤੋਂ 12 ਵਜੇ ਦੇ ਦਰਮਿਆਨ ਵਾਪਰੀ ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ 25 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਅਤੇ ਮੁਲਜ਼ਮ ਪੁਰਾਣੇ ਦੋਸਤ ਦੱਸੇ ਜਾਂਦੇ ਹਨ, ਜੋ ਕਿ ਕੁੱਟਮਾਰ ਦੇ ਕਈ ਮਾਮਲਿਆਂ ਵਿੱਚ ਇਕੱਠੇ ਨਾਮਜ਼ਦ ਹਨ।

ਘਟਨਾ ਅਨੁਸਾਰ ਅਵਤਾਰ ਸਿੰਘ ਤਾਰੀ ਅਤੇ ਦਰਸ਼ਨ ਸਿੰਘ ਉਰਫ਼ ਬਾਬਾ ਪੁਰਾਣੇ ਦੋਸਤ ਸਨ ਪਰ ਕੁਝ ਸਾਲ ਪਹਿਲਾਂ ਮਾਮੂਲੀ ਤਕਰਾਰ ਤੋਂ ਬਾਅਦ ਦੋਵਾਂ ਵਿਚਾਲੇ ਦੁਸ਼ਮਣੀ ਹੋ ਗਈ ਸੀ। ਦੋਵੇਂ ਗੁੱਟ ਇਕ ਦੂਜੇ ਨੂੰ ਦੇਖਦੇ ਹੀ ਇਕ ਦੂਜੇ 'ਤੇ ਹਮਲਾ ਕਰ ਦਿੰਦੇ ਸਨ। ਪਿਛਲੀ ਰਾਤ ਦਰਸ਼ਨ ਸਿੰਘ ਆਪਣੇ ਘਰ ਦੀ ਛੱਤ 'ਤੇ ਬੈਠ ਕੇ ਜਨਮ ਦਿਨ ਦੀ ਪਾਰਟੀ 'ਚ ਦੋਸਤਾਂ ਨੂੰ ਸ਼ਰਾਬ ਪਰੋਸ ਰਿਹਾ ਸੀ। ਇਸ ਦੌਰਾਨ ਅਵਤਾਰ ਸਿੰਘ ਤਾਰੀ ਗਲੀ ਵਿੱਚੋਂ ਲੰਘਿਆ। ਦੋਵੇਂ ਇੱਕੋ ਇਲਾਕੇ ਦੇ ਰਹਿਣ ਵਾਲੇ ਸਨ, ਇਸ ਲਈ ਸ਼ਰਾਬ ਦੇ ਨਸ਼ੇ 'ਚ ਦਰਸ਼ਨ ਨੇ ਤਾਰੀ 'ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਦਰਸ਼ਨ ਦੇ ਸਾਰੇ ਦੋਸਤਾਂ ਨੇ ਅਵਤਾਰ ਸਿੰਘ ਨਾਲ ਧੱਕਾ-ਮੁੱਕੀ ਕੀਤੀ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਜ਼ਖਮੀ ਕਰ ਦਿੱਤਾ।
ਇਸ ਮਗਰੋਂ ਸਾਰੇ ਮੁਲਜ਼ਮ ਫਰਾਰ ਹੋ ਗਏ। ਥਾਣਾ ਕੋਤਵਾਲੀ ਦੇ ਐਸਐਚਓ ਅਨੁਸਾਰ ਪੁਲੀਸ ਨੇ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਦਰਸ਼ਨ ਸਿੰਘ ਉਰਫ਼ ਬਾਬਾ ਅਤੇ ਕਾਲਾ ਸਮੇਤ 25 ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ। ਦੋਵੇਂ ਧੜਿਆਂ ਦਾ ਅਪਰਾਧਿਕ ਰਿਕਾਰਡ ਹੈ।