ਡੀ.ਬੀ.ਯੂ. ਨੇ ਕਰਵਾਈ ਮੌਕਟੇਲ ਮੇਕਿੰਗ ਪ੍ਰਤੀਯੋਗਤਾ ਅਤੇ ਵਰਕਸ਼ਾਪ
ਮੰਡੀ ਗੋਬਿੰਦਗੜ੍ਹ, 13 ਜੂਨ - ਦੇਸ਼ ਭਗਤ ਯੂਨੀਵਰਸਿਟੀ ਨੇ ਆਪਣੇ ਸਕੂਲ ਆਫ਼ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਦੁਆਰਾ, ਸੰਸਥਾ ਦੀ ਇਨੋਵੇਸ਼ਨ ਕੌਂਸਲ ਦੇ ਸਹਿਯੋਗ ਨਾਲ, ਮੌਕਟੇਲ ਮੇਕਿੰਗ ਪ੍ਰਤੀਯੋਗਤਾ ਅਤੇ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਨੂੰ ਵੱਖ-ਵੱਖ ਕਲਾਸਿਕ ਮੌਕਟੇਲ ਤਿਆਰ ਕਰਨ ਦੀ ਕਲਾ ਵਿੱਚ ਹੁਨਰਮੰਦ ਅਤੇ ਉਹਨਾਂ ਵਿੱਚ ਇੱਕ ਉੱਦਮੀ ਮਾਨਸਿਕਤਾ ਨੂੰ ਉਤਸ਼ਾਹਿਤ ਕਰਨਾ ਸੀ।

ਰਾਕੇਸ਼ ਅਹਿਲਾਵਤ ਦੀ ਅਗਵਾਈ ਵਿੱਚ ਕਰਵਾਈ ਵਰਕਸ਼ਾਪ ਨੇ ਵਿਦਿਆਰਥੀਆਂ ਨੂੰ ਮੌਕਟੇਲ ਦੀ ਤਿਆਰੀ ਦੀਆਂ ਪੇਚੀਦਗੀਆਂ ਬਾਰੇ ਜਾਣਨ ਲਈ ਇੱਕ ਇੰਟਰਐਕਟਿਵ ਪਲੇਟਫਾਰਮ ਪ੍ਰਦਾਨ ਕੀਤਾ। ਭਾਗੀਦਾਰਾਂ ਨੇ ਉਤਸ਼ਾਹ ਨਾਲ ਕਲਾਸਿਕ ਮੌਕਟੇਲਾਂ ਦੀ ਵਿਭਿੰਨ ਸ਼੍ਰੇਣੀ ਤਿਆਰ ਕੀਤੀ। ਡਾ. ਅਮਨ ਸ਼ਰਮਾ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਵਿਦਿਆਰਥੀਆਂ ਵਿੱਚ ਉੱਦਮੀ ਹੁਨਰ ਨੂੰ ਨਿਖਾਰਨ ਲਈ ਅਜਿਹੀਆਂ ਵਰਕਸ਼ਾਪਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
ਸੰਸਥਾ ਦੇ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ ਡਿਵੈਲਪਮੈਂਟ ਸੈੱਲ (ਆਈ.ਈ.ਡੀ.ਸੀ.) ਦੇ ਨਿਰਦੇਸ਼ਕ ਡਾ. ਐਸ.ਕੇ. ਪਥੇਜਾ ਨੇ ਯੂਨੀਵਰਸਿਟੀ ਅੰਦਰ ਉਪਲਬਧ ਹੈਂਡਹੋਲਡਿੰਗ ਸਕੀਮਾਂ ਬਾਰੇ ਕੀਮਤੀ ਜਾਣਕਾਰੀ ਪ੍ਰਦਾਨ ਕੀਤੀ। ਵੱਖ-ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰਾਂ ਨੇ ਵੀ ਸਰਗਰਮੀ ਨਾਲ ਵਰਕਸ਼ਾਪ ਵਿੱਚ ਹਿੱਸਾ ਲਿਆ।