ਤੀਰਥ ਯਾਤਰੀਆਂ 'ਤੇ ਹੋਏ ਅੱਤਵਾਦੀ ਹਮਲੇ ਦੇ ਰੋਸ ਵਜੋਂ ਕੱਢਿਆ ਕੈਂਡਲ ਮਾਰਚ
ਪਟਿਆਲਾ, 12 ਜੂਨ - ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਤੀਰਥ ਯਾਤਰੀਆਂ ਤੇ ਜੰਮੂ ਕਸ਼ਮੀਰ ਦੇ ਰਿਆਸੀ ਇਲਾਕੇ ਵਿੱਚ ਹੋਏ ਅੱਤਵਾਦੀ ਹਮਲੇ ਦੇ ਰੋਸ ਵਜੋਂ ਅੱਜ ਕੁਸ਼ਲ ਚੋਪੜਾ ਰਾਸ਼ਟਰੀ ਯੂਥ ਪ੍ਰਧਾਨ ਹਿੰਦੂ ਤਖਤ ਅਤੇ ਸੁਰਕਸ਼ਾ ਸਮਿਤੀ ਦੀ ਅਗਵਾਈ ਹੇਠ, ਸ਼੍ਰੀ ਕਾਲੀ ਮਾਤਾ ਮੰਦਿਰ ਤੋਂ ਲੈ ਕੇ ਫੁਹਾਰਾ ਚੌਕ ਤਕ ਰੋਸ ਵਜੋਂ ਕੈਂਡਲ ਮਾਰਚ ਕੱਢਿਆ ਗਿਆ।

ਇਸ ਮੌਕੇ ਕੁਸ਼ਲ ਚੋਪੜਾ ਨੇ ਕਿਹਾ ਕਿ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਉੱਪਰ ਹੋਏ ਕਾਤਲਾਨਾ ਹਮਲੇ ਦੀ ਉਹ ਅਤੇ ਉਨ੍ਹਾਂ ਦੇ ਸਮੂਹ ਮੈਂਬਰ ਨਿੰਦਾ ਕਰਦੇ ਹਨ, ਜਿਸ ਵਿੱਚ ਦਸ ਬੇਕਸੂਰ ਤੀਰਥ ਯਾਤਰੀਆਂ ਦੀ ਮੌਤ ਹੋ ਗਈ ਅਤੇ ਕਈ ਤੀਰਥ ਯਾਤਰੀ ਜ਼ਖਮੀ ਵੀ ਹੋ ਗਏ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਜਲਦੀ ਹੀ ਇਹਨਾਂ ਰਾਸ਼ਟਰ ਵਿਰੋਧੀ ਤਾਕਤਾਂ ਨੂੰ ਕਾਬੂ ਕੀਤਾ ਜਾਵੇ ਅਤੇ ਜਲਦੀ ਹੀ ਇਸ ਹਮਲੇ ਦੇ ਕਾਤਲਾਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।
ਇਸ ਮੌਕੇ ਸੱਚ ਗਿਰੀ ਮਹਾਰਾਜ, ਬੰਟੀ, ਵੀਰੂ, ਸਾਹਿਲ ਬਾਤਿਸ਼ ਮਾਨਵ ਕੰਬੋਜ, ਬਿੰਦਰਜੀਤ ਸਿੰਘ, ਹਿਮਾਂਸ਼ੂ ਗੌਤਮ, ਨਮਨ ਮਲਹੋਤਰਾ, ਸੁਸ਼ੀਲ, ਗੋਲੂ ਪੰਡਿਤ, ਵਿਵੇਕ ਸ਼ਰਮਾ, ਦੀਪਕ ਕੁਮਾਰ, ਵਿਸ਼ਵ ਕਪੂਰ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ।