
ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਹੋਣਹਾਰ ਵਿਦਿਆਰਥੀਆਂ ਅਤੇ ਖਿਡਾਰੀਆਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ
ਨਵਾਂਸ਼ਹਿਰ - ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ 2023-24 ਸੈਸ਼ਨ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਅਤੇ ਬਾਰਵੀਂ ਕਲਾਸ ਵਿਚੋਂ ਮੈਰਿਟ ਲਿਸਟ ਵਿਚ ਆਏ ਵਿਦਿਆਰਥੀਆਂ ਅਤੇ ਪੰਜਾਬ ਸਕੂਲ ਖੇਡਾਂ ਵਿਚ ਕੁਸ਼ਤੀ ਅਤੇ ਐਥਲੈਟਿਕਸ ਵਿਚ ਸੋਨ ਤਮਗਾ ਪ੍ਰਾਪਤ ਜੇਤੂ ਖਿਡਾਰੀਆਂ ਦਾ ਸਥਾਨਕ ਹੋਟਲ ਕਿੰਗਜ਼ ਰਿਜੈਂਸੀ ਵਿਖੇ ਕਰਵਾਏ ਗਏ ਇਕ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਵਿਸ਼ੇਸ਼ ਸਨਮਾਨ ਕੀਤਾ ਗਿਆ।
ਨਵਾਂਸ਼ਹਿਰ - ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ 2023-24 ਸੈਸ਼ਨ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਅਤੇ ਬਾਰਵੀਂ ਕਲਾਸ ਵਿਚੋਂ ਮੈਰਿਟ ਲਿਸਟ ਵਿਚ ਆਏ ਵਿਦਿਆਰਥੀਆਂ ਅਤੇ ਪੰਜਾਬ ਸਕੂਲ ਖੇਡਾਂ ਵਿਚ ਕੁਸ਼ਤੀ ਅਤੇ ਐਥਲੈਟਿਕਸ ਵਿਚ ਸੋਨ ਤਮਗਾ ਪ੍ਰਾਪਤ ਜੇਤੂ ਖਿਡਾਰੀਆਂ ਦਾ ਸਥਾਨਕ ਹੋਟਲ ਕਿੰਗਜ਼ ਰਿਜੈਂਸੀ ਵਿਖੇ ਕਰਵਾਏ ਗਏ ਇਕ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਵਿਸ਼ੇਸ਼ ਸਨਮਾਨ ਕੀਤਾ ਗਿਆ।
ਸਮਾਰੋਹ ਦੌਰਾਨ 22 ਬੱਚਿਆਂ ਨੂੰ ਸਨਮਾਨ ਪੱਤਰ ਅਤੇ ਦਰਬਾਰ ਸਾਹਿਬ ਦੇ ਮਾਡਲ ਤੋਹਫੇ ਵਜੋਂ ਦਿੱਤੇ ਗਏ। ਇਨਾਂ ਬੱਚਿਆਂ ਵਿਚ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਬਾਰਵੀਂ ਕਲਾਸ ਦੇ ਪੰਜ, ਦਸਵੀਂ ਕਲਾਸ ਦੇ ਨੌਂ, ਅੱਠਵੀਂ ਕਲਾਸ ਦੇ ਚਾਰ, ਕੁਸ਼ਤੀ ਅਤੇ ਫੁੱਟਬਾਲ ਅੰਡਰ 17 ਵਰਗ ਤੋਂ ਇਲਾਵਾ ਜਿਲੇ ਦੀ ਸੀ ਬੀ ਐੱਸ ਈ ਦੀ ਬਾਰਵੀਂ ਅਤੇ ਦਸਵੀਂ ਕਲਾਸ ਚੋਂ ਪਹਿਲੇ ਅਸਥਾਨ ਤੇ ਆਏ ਬੱਚੇ ਵੀ ਸ਼ਾਮਲ ਸਨ। ਇਸ ਦੇ ਨਾਲ ਹੀ ਸੰਬੰਧਤ ਸਕੂਲਾਂ ਦੇ ਪ੍ਰਿੰਸੀਪਲ/ਅਧਿਆਪਕ ਸਾਹਿਬਾਨ ਨੂੰ ਵਧੀਆ ਕਾਰਗੁਜਾਰੀ ਦਿਖਾਉਣ ਅਤੇ ਆਪਣੇ ਆਪਣੇ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਵੀ ਸਨਮਾਨਿਤ ਕੀਤਾ ਗਿਆ।
ਇਹ ਜਾਣਕਾਰੀ ਸਾਂਝੀ ਕਰਦੇ ਹੋਏ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਵਾਹਿਗੁਰੂ ਦੀ ਕਿਰਪਾ ਸਦਕਾ ਸੋਸਾਇਟੀ ਜਿਲੇ ਭਰ ਵਿਚ ਜਿੱਥੇ ਧਾਰਮਿਕ ਸਮਾਗਮਾਂ ਕਰਵਾ ਕੇ ਗੁਰੂ ਨਾਨਕ ਸਾਹਿਬ ਜੀ ਦੇ ਸਰਬੱਤ ਦੇ ਭਲੇ ਦੇ ਮਿਸ਼ਨ ਦਾ ਸੰਦੇਸ਼ ਘਰ ਘਰ ਪਹੁੰਚਾਉਣ ਦੇ ਉਪਰਾਲੇ ਕਰ ਰਹੀ ਹੈ ਉਥੇ ਨੌਜਵਾਨ ਵਿਚ ਵੱਧ ਰਹੀਆਂ ਸਮਾਜਿਕ ਬੁਰਾਈਆਂ ਨੂੰ ਠੱਲ੍ਹ ਪਾਉਣ ਲਈ ਉਨਾਂ ਨੂੰ ਅਧਿਆਤਮਕ ਸਿਖਿਆ ਦੇ ਨਾਲ ਜੋੜਣ ਦਾ ਯਤਨ ਵੀ ਕਰ ਰਹੀ ਹੈ। ਇਸ ਤੋਂ ਇਲਾਵਾ ਸਿਹਤ, ਵਾਤਾਵਰਣ, ਸਿਖਿਆ ਦੇ ਖੇਤਰ ਵਿਚ ਲੋਕਾਂ ਨੂੰ ਹਰ ਤਰਾਂ ਦੀ ਬੁਨਿਆਦੀ ਸਹੂਲਤਾਂ ਨਿਸ਼ਕਾਮ ਜਾਂ ਬਹੁਤ ਘੱਟ ਰੇਟਾਂ ਤੇ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ।
ਉਨਾਂ ਕਿਹਾ ਕਿ ਵਿਦਿਆ ਦੇ ਖੇਤਰ ਵਿਚ ਪੜੇ ਲਿਖੇ ਬੇਰੁਜ਼ਗਾਰ ਬੱਚਿਆਂ ਨੂੰ ਨੌਕਰੀਆਂ ਪ੍ਰਾਪਤ ਕਰਨ ਵਾਸਤੇ ਪ੍ਰੀਖਿਆ ਦੀ ਤਿਆਰੀ ਲਈ ਸੁਸਾਇਟੀ ਵਲੋਂ ਮੁਫਤ ਕੋਚਿੰਗ ਸੈਂਟਰ ਵੀ ਚਲਾਇਆ ਜਾ ਰਿਹਾ ਹੈ। ਇਸ ਮੌਕੇ ਸੰਬੋਧਨ ਹੁੰਦਿਆਂ ਡਾ: ਹਨਵੰਤ ਸਿੰਘ (ਪੀ ਟੀ ਸੀ ਨੈੱਟਵਰਕ) ਵਾਲਿਆਂ ਨੇ ਪੰਜਾਬੀ ਬੱਚਿਆਂ ਨੂੰ ਭਾਵਨਾਤਮਕ ਅਪੀਲ ਕੀਤੀ ਕਿ ਉਹ ਰੁਜਗਾਰ ਦੀ ਖਾਤਰ ਵਿਦੇਸ਼ਾਂ ਨੂੰ ਜਾਣ ਦੀ ਬਜਾਏ ਦੇਸ਼ ਵਿਚ ਰਹਿ ਕੇ ਆਪਣਾ ਅਤੇ ਆਪਣੇ ਸੋਹਣੇ ਪੰਜਾਬ ਦਾ ਭਵਿੱਖ ਸੁਰੱਖਿਅਤ ਕਰਨ। ਇਸ ਮੌਕੇ ਸੁਸਾਇਟੀ ਦੇ ਮੁੱਖ ਸਰਪ੍ਰਸਤ ਗਿਆਨੀ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਨੇ ਕਿਹਾ ਕਿ ਉਪਰੋਕਤ ਸੇਵਾਵਾਂ ਤੋਂ ਇਲਾਵਾ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਹੁਣ ਵਿਦਿਆ ਅਤੇ ਖੇਡਾਂ ਦੇ ਖੇਤਰ ਵਿਚ ਬੱਚਿਆਂ ਨੂੰ ਉਚੇਰੀ ਵਿੱਦਿਆ ਪ੍ਰਾਪਤੀ ਅਤੇ ਉੱਚ ਸਰਕਾਰੀ ਅਹੁੱਦਿਆਂ ਤੇ ਪਹੁੰਚਾਉਣ ਤੱਕ ਉਨਾ ਦੀ ਜਰੂਰਤਾਂ ਤੇ ਪਹਿਰਾ ਦੇਵੇਗੀ ਤਾਂ ਕਿ ਬੱਚਿਆਂ ਵਿਚ ਰੁਜਗਾਰ ਪ੍ਰਾਪਤੀ ਲਈ ਵਿਦੇਸ਼ ਵਿਚ ਜਾ ਕੇ ਘਟੀਆ ਪੱਧਰ ਦੀ ਮਜਦੂਰੀ ਕਰਨ ਦਾ ਰੁਝਾਨ ਘੱਟ ਸਕੇ। ਉਨਾਂ ਨੇ ਵਿਦੇਸ਼ਾਂ ਵਿਚ ਰੁਜਗਾਰ ਲਈ ਗਏ ਨੌਜਵਾਨਾਂ ਦੀ ਹਾਲਤ ਦਾ ਜਿਕਰ ਕਰਦਿਆਂ ਕਿਹਾ ਕਿ ਅੱਜ ਬਹੁਤ ਹੀ ਪੜੇ ਲਿਖੇ ਨੌਜਵਾਨ ਜੋ ਕਿ ਪੰਜਾਬ ਵਿਚ ਚੰਗੀਆਂ ਖਾਸੀਆਂ ਨੌਕਰੀਆਂ ਪ੍ਰਾਪਤ ਕਰਕਨ ਦੀ ਬਜਾਏ ਵਿਦੇਸ਼ ਜਾਣ ਨੂੰ ਤਰਜੀਹ ਦੇ ਰਹੇ ਹਨ, ਸਾਨੂੰ ਇਸ ਰੁਝਾਨ ਨੂੰ ਬਦਲਣ ਲਈ ਉਪਰਾਲੇ ਕਰਨੇ ਪੈਣਗੇ।
ਇਸ ਮੌਕੇ ਸ: ਗੁਰਬਖਸ਼ ਸਿੰਘ ਖਾਲਸਾ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਸੁਸਾਇਟੀ ਵਲੋਂ ਧਾਰਮਿਕ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ।ਜਿਲਾ ਸਿਖਿਆ ਅਫਸਰ ਮੈਡਮ ਰਵਿੰਦਰ ਕੌਰ ਵਲੋਂ ਬੱਚਿਆਂ ਨੂੰ ਉਚੇਰੀ ਸਿਖਿਆ ਪ੍ਰਾਪਤ ਕਰਕੇ ਆਪਣੇ ਦੇਸ਼ ਵਿਚ ਹੀ ਉਚ ਅਹੁੱਦਿਆਂ ਤੇ ਪਹੁੰਚਣ ਲਈ ਪ੍ਰੇਰਿਤ ਕੀਤਾ ਗਈ। ਇਨਾਂ ਤੋਂ ਸ: ਤਰਲੋਚਨ ਸਿੰਘ ਸਾਬਕਾ ਮੈਂਬਰ ਐੱਸ ਜੀ ਪੀ ਸੀ, ਸਮਾਜ ਸੇਵੀ ਹਰਦੇਵ ਸਿੰਘ ਕਾਹਮਾ, ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ, ਵਿਨੋਦ ਭਾਰਦਵਾਜ ਪ੍ਰਧਾਨ ਆਰੀਆ ਸਮਾਜ ਨਵਾਂਸ਼ਹਿਰ ਵਲੋਂ ਵੀ ਮੈਰਿਟ ਵਿੱਚ ਆਏ ਬੱਚਿਆਂ ਆਪਣੇ ਸੰਬੋਧਨ ਦੌਰਾਨ ਮੁਬਾਰਕਬਾਦ ਅਤੇ ਅਸ਼ੀਰਵਾਦ ਦਿੱਤਾ ਗਿਆ।
ਸਮਾਗਮ ਦੇ ਸੰਪੂਰਨਤਾ ਮੌਕੇ ਮੁੱਖ ਮਹਿਮਾਨ ਸ਼੍ਰੀ ਤਰਸੇਮ ਲਾਲ ਜੀ ਨੇ ਬੱਚਿਆਂ ਲਈ ਸ਼ੁਭ ਕਾਮਨਾਵਾਂ ਵਿਅਕਤ ਕਰਦੇ ਹੋਏ ਕਿਹਾ ਬੱਚੇ ਆਪਣੀ ਮਿੱਟੀ ਅਤੇ ਆਪਣੀ ਸੰਸਕ੍ਰਿਤੀ ਦਾ ਮੋਹ ਕਦੇ ਨਾ ਤਿਆਗਣ। ਦੇਸ਼ ਜਾਂ ਵਿਦੇਸ਼ ਵਿਚ ਰਹਿੰਦਿਆਂ ਆਪਣੇ ਪੰਜਾਬ ਦੀ ਆਨ ਸ਼ਾਨ ਨੂੰ ਉੱਚਾ ਰੱਖਣ ਲਈ ਯਤਨਸ਼ੀਲ ਰਹਿਣ। ਸਮਾਗਮ ਦੌਰਾਨ ਪੰਜ ਸਮਾਜ ਸੇਵੀ ਸੰਸਥਾਵਾ ਜਿਨਾ ਵਿਚ ਅਵਾਜ ਨਵਾਂਸ਼ਹਿਰ, ਏਰੀਆ ਯੂਥ ਅਲਾਇੰਸ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ, ਆਰੀਆ ਸਮਾਜ ਨਵਾਂਸ਼ਹਿਰ, ਬੱਬਰ ਕਰਮ ਸਿੰਘ ਮੈਮੋਰੀਅਲ ਟਰੱਸਟ ਦੌਲਤਪੁਰ ਨੂੰ ਵਿਦਿਆ, ਸਿਹਤ ਅਤੇ ਲੋਕ ਭਲਾਈ ਦੇ ਖੇਤਰ ਵਿਚ ਵਧੀਆ ਕਾਰਗੁਜਾਰੀ ਦਿਖਾਉਣ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਸਨਮਾਨ ਸਮਾਰੋਹ ਵਿਚ ਸਕੂਲੀ ਬੱਚਿਆਂ ਤੋਂ ਇਲਾਵਾ ਉਨਾਂ ਦੇ ਪ੍ਰਿੰਸੀਪਲ/ਅਧਿਆਪਕ, ਮਾਪੇ, ਇਲਾਕੇ ਦੀਆ ਪ੍ਰਮੁੱਖ ਸ਼ਖਸੀਅਤਾਂ ਅਤੇ ਜਿਲਾ ਭਰ ਤੋਂ ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ।
ਇਸ ਮੌਕੇ ਬੱਚਿਆਂ ਨੂੰ ਅਸ਼ੀਰਵਾਦ ਅਤੇ ਮੁਬਾਰਕਬਾਦ ਦੇਣ ਵਾਲਿਆਂ ਵਿਚ ਮਦਨ ਗੋਪਾਲ ਸੀਨੀਅਰ ਐਡਵੋਕੇਟ, ਜਸਪਾਲ ਸਿੰਘ ਜਾਡਲੀ, ਵਰਿੰਦਰ ਬਜਾੜ ਪ੍ਰਧਾਨ ਅਵਾਜ, ਨਰੇਸ਼ ਸੂਰੀ, ਮਦਨ ਲਾਲ ਚੇਚੀ, ਤਰੁਨਜੀਤ ਸਿੰਘ ਥਾਂਦੀ, ਤਰਸੇਮ ਸਿੰਘ ਵਾਰੀਆ, ਪ੍ਰਦੀਪ ਸੁਦਿਹਰਾ, ਰਘਵੀਰ ਸਿੰਘ ਪਾਬਲਾ, ਦਿਨੇਸ਼ ਕੁਮਾਰ ਸਾਬਕਾ ਜਿਲਾ ਸਿਖਿਆ ਅਫਸਰ, ਕਮਲਜੀਤ ਸਿੰਘ ਸੈਣੀ ਸੇਵਾਮੁਕਤ ਡਵੀਜ਼ਨਲ ਕਮਿਸ਼ਨਰ, ਦਿਲਬਾਗ ਸਿੰਘ ਬਾਗੀ, ਕੁਲਜਿੰਦਰਜੀਤ ਸਿੰਘ ਸੋਢੀ ਬੰਗਾ, ਦੀਦਾਰ ਸਿੰਘ ਡੀ ਐੱਸ ਪੀ, ਉੱਤਮ ਸਿੰਘ ਸੇਠੀ, ਬਲਵੰਤ ਸਿੰਘ ਸੋਇਤਾ, ਮਹਿੰਦਰ ਪਾਲ ਸਿੰਘ ਜਲਵਾਹਾ, ਤਰਲੋਚਨ ਸਿੰਘ ਖਟਕੜ ਕਲਾਂ, ਸੁਰਿੰਦਰ ਸਿੰਘ ਕਰਮ ਲਧਾਣਾ, ਪਰਵਿੰਦਰ ਸਿੰਘ ਸੁੱਧਾ ਮਾਜਰਾ, ਸੁਖਵੰਤ ਸਿੰਘ ਚੀਮਾ, ਅਮਰੀਕ ਸਿੰਘ ਬਛੌੜੀ, ਜਗਜੀਤ ਸਿੰਘ ਸੈਣੀ, ਇੰਦਰਜੀਤ ਸਿੰਘ ਬਾਹੜਾ, ਜਗਦੀਪ ਸਿੰਘ, ਜਸਕਰਨ ਸਿੰਘ ਹੰਸਰੋਂ, ਮਹਿੰਦਰ ਪਾਲ ਪ੍ਰਧਾਨ, ਜਗਜੀਤ ਸਿੰਘ ਬਾਟਾ, ਜਗਦੀਪ ਸਿੰਘ, ਮੁਖਵਿੰਦਰਪਾਲ ਸਿੰਘ ਸਿੰਘ, ਜਗਜੀਤ ਸਿੰਘ ਬਾਟਾ, ਪਰਮਿੰਦਰ ਸਿੰਘ, ਸਿੰਘ, ਮਨਮੋਹਨ ਸਿੰਘ ਹਕੀਕਤ ਸਿੰਘ ਗਿਆਨ ਸਿੰਘ, ਗੁਰਮੁੱਖ ਸਿੰਘ ਉਸਮਾਨਪੁਰ, ਕੁਲਵਿੰਦਰ ਸਿੰਘ ਭੀਣ, ਕੁਲਜੀਤ ਸਿੰਘ ਖਾਲਸਾ, ਗੁਰਚਰਨ ਸਿੰਘ ਪਾਬਲਾ, ਦਲਜੀਤ ਸਿੰਘ, ਹਰਮੇਸ਼ ਸਿੰਘ ਭੱਟੀ, ਇੰਦਰਜੀਤ ਸ਼ਰਮਾ, ਬਖਸ਼ੀਸ਼ ਸਿੰਘ, ਸੁਰਜੀਤ ਸਿੰਘ ਮਹਿਤਪੁਰ, ਗੁਰਬਖਸ਼ ਸਿੰਘ, ਲਛਮਣ ਸਿੰਘ ਅਤੇ ਪ੍ਰੀਤਮ ਸਿੰਘ ਅਲਾਚੌਰ ਹੋਰ ਸ਼ਖਸੀਅਤਾਂ ਵੀ ਸ਼ਾਮਲ ਸਨ।
