ਮੋਦੀ ਦੇ ਤੀਜੇ ਕਾਰਜਕਾਲ ਵਿੱਚ ਦੇਸ਼ ਫਿਰ ਕਰੇਗਾ ਤਰੱਕੀ - ਗੁਰਵਿੰਦਰ ਕਾਂਸਲ
ਪਟਿਆਲਾ, 12 ਜੂਨ - ਨਰਿੰਦਰ ਮੋਦੀ ਬ੍ਰਿਗੇਡ ਦੇ ਸੀਨੀ. ਕੌਮੀ ਮੀਤ ਪ੍ਰਧਾਨ ਐਡ. ਗੁਰਵਿੰਦਰ ਕਾਂਸਲ ਅਤੇ ਉਨਾਂ ਦੀ ਟੀਮ ਨੇ ਦੂਜੀ ਵਾਰ ਵਿੱਤ ਮੰਤਰੀ ਦਾ ਅਹੁਦਾ ਮਿਲਣ 'ਤੇ ਨਿਰਮਲਾ ਸੀਤਾਰਮਨ ਨੂੰ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੀਜੇ ਕਾਰਜਕਾਲ ਅਤੇ ਵਿੱਤ ਮੰਤਰੀ ਦੇ ਦੂਜੇ ਕਾਰਜਕਾਲ ਵਿੱਚ ਦੇਸ਼ ਫਿਰ ਤਰੱਕੀ ਕਰੇਗਾ ਅਤੇ ਪੂਰੇ ਸੰਸਾਰ ਵਿੱਚ ਭਾਰਤ ਦੇਸ਼ ਦਾ ਡੰਕਾ ਵੱਜੇਗਾ।

ਇਸ ਮੌਕੇ ਵਿੱਤ ਮੰਤਰੀ ਨੇ ਸਮੂਹ ਆਗੂਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਦੂਜੀ ਵਾਰ ਵਿੱਤ ਮੰਤਰੀ ਦਾ ਆਹੁਦਾ ਮਿਲਣ 'ਤੇ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ ਅਤੇ ਪ੍ਰਧਾਨ ਮੰਤਰੀ ਦੀ ਯੋਗ ਅਗਵਾਈ ਹੇਠ ਉਹ ਭਾਰਤ ਦੇਸ਼ ਨੂੰ ਵਿਸ਼ਵ ਪੱਧਰ 'ਤੇ ਮਾਣ ਤੇ ਸਨਮਾਨ ਦਿਵਾਉਣ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਦੀਸ਼ਾਂਤ ਕਾਂਸਲ, ਰਾਹੁਲ ਬਾਂਸਲ, ਆਯੂਸ਼ ਭਾਂਬਰੀ ਪਰਵੀਨ, ਸਾਹਿਲ ਗੋਇਲ, ਮਨਿੰਦਰ, ਨੀਰਜ, ਅਜੈ, ਦੀਪ ਅਤੇ ਨਿਤਿਸ਼ ਹਾਜ਼ਰ ਸਨ।