ਵਰਲਡ ਪੰਜਾਬੀ ਸੈਂਟਰ ਵੱਲੋਂ ਸਾਹਿਤਕ ਪੰਜਾਬੀ ਰਿਸਾਲੇ 'ਸਾਹਿਤਨਾਮਾ' ਦਾ ਲੋਕ ਅਰਪਣ

ਪਟਿਆਲਾ, 12 ਜੂਨ - ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਥਾਪਿਤ ਕੀਤੇ ਗਏ ਵਰਲਡ ਪੰਜਾਬੀ ਸੈਂਟਰ ਵੱਲੋਂ ਅੱਜ ਪੰਜਾਬੀ ਦੇ ਪਲੇਠੇ ਸਾਹਿਤਕ ਰਿਸਾਲੇ 'ਸਾਹਿਤਨਾਮਾ' ਦਾ ਲੋਕ ਅਰਪਣ ਸਮਾਗਮ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਸਾਹਿਤ ਅਕਾਦਮੀ ਬਾਲ ਸਾਹਿਤ ਪੁਰਸਕਾਰ ਵਿਜੇਤਾ ਡਾ. ਦਰਸ਼ਨ ਸਿੰਘ ਆਸ਼ਟ, ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਅਤੇ ਉਘੇ ਚਿੰਤਕ ਡਾ. ਭੀਮਇੰਦਰ ਸਿੰਘ ਅਤੇ ਰਿਸਾਲੇ ਦੇ ਸਮੁੱਚੇ ਸੰਪਾਦਕੀ ਬੋਰਡ ਵੱਲੋਂ ਰਿਸਾਲੇ ਨੂੰ ਲੋਕ ਅਰਪਣ ਕਰਨ ਦੀ ਰਸਮ ਕੀਤੀ ਗਈ।

ਇਹ ਸਮਾਗਮ ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਖੋਜ਼ਾਰਥੀ / ਵਿਦਿਆਰਥੀ ਵਿਚਾਰ ਮੰਚ ਵੱਲੋਂ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਵਿੱਚ ਕਮਲ ਸਰਾਵਾਂ ਵੱਲੋਂ ਸਵਾਗਤੀ ਸ਼ਬਦ ਬੋਲੇ ਗਏ। ਇਸ ਤੋਂ ਬਾਅਦ ਸੰਪਾਦਕੀ ਬੋਰਡ ਦੇ ਮੈਂਬਰਾਂ ਸਵਿਤਾ, ਜਸਕੰਵਲ ਪ੍ਰੀਤ ਅਤੇ ਕਿਰਨਦੀਪ ਕੌਰ ਵੱਲੋਂ ਮੈਗਜ਼ੀਨ ਦੇ ਸਬੰਧ ਵਿੱਚ ਆਪਣੇ ਅਨੁਭਵ ਸਾਂਝੇ ਕੀਤੇ। ਮੈਗਜ਼ੀਨ ਨੂੰ ਲੋਕ ਅਰਪਣ ਕਰਨ ਤੋਂ ਬਾਅਦ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਹੈਪੀ ਸਿੰਘ ,ਲਵਪ੍ਰੀਤ ਸਿੰਘ ,ਸਵਿਤਾ, ਮਨਪ੍ਰੀਤ ਕੌਰ ,ਹਰਪ੍ਰੀਤ ਕੌਰ, ਨਵਜੋਤ ਸਿੰਘ ਅਤੇ ਕਮਲ ਸਰਾਵਾਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ ਅਤੇ ਭਰਪੂਰ ਦਾਦ ਖੱਟੀ। ਕਵੀ ਦਰਬਾਰ ਤੋਂ ਬਾਅਦ ਡਾ. ਦਰਸ਼ਨ ਸਿੰਘ ਆਸ਼ਟ ਨੇ ਮੈਗਜ਼ੀਨ ਦੇ  ਕਾਰਜ ਦੇ ਅਗਵਾਈਕਾਰ ਅਤੇ ਸਹਿਯੋਗੀ ਡਾ. ਭੀਮਇੰਦਰ ਸਿੰਘ, ਸੰਪਾਦਕੀ ਬੋਰਡ ਅਤੇ ਖੋਜਾਰਥੀ ਲੇਖਕਾਂ ਨੂੰ ਵਧਾਈ ਦਿੱਤੀ।
 ਸਮਾਗਮ ਦੇ ਅਖੀਰ ਵਿੱਚ ਡਾ. ਭੀਮਇੰਦਰ ਸਿੰਘ ਵੱਲੋਂ ਹਾਜ਼ਰ ਸਾਹਿਤ ਪ੍ਰੇਮੀਆਂ, ਵਿਦਿਆਰਥੀਆਂ ਤੇ ਖੋਜਾਰਥੀਆਂ ਦਾ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ। ਸਮਾਗਮ ਦਾ ਮੰਚ ਸੰਚਾਲਨ ਹਰਪ੍ਰੀਤ ਕੌਰ ਦੁਆਰਾ ਕੀਤਾ ਗਿਆ।