ਐਕਸੀਅਨ ਪਾਵਰਕਾਮ ਨੂੰ ਪਿੰਡ ਗੋਗੋਂ ਦੀ ਬਿਜਲੀ ਸਪਲਾਈ ’ਚ ਸੁਧਾਰ ਲਈ ਦਿੱਤਾ ਮੰਗ ਪੱਤਰ

ਮਾਹਿਲਪੁਰ, 12 ਜੂਨ- ਪਿੰਡ ਗੋਗੋਂ ਵਿਖੇ ਮੀਂਹ ਹਨੇਰੀ ਦੇ ਮੌਸਮ ਦੌਰਾਨ ਕਈ ਕਈ ਘੰਟੇ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਨੂੰ ਮੁੱਖ ਰੱਖਦੇ ਹੋਏ ਕੰਢੀ ਸੰਘਰਸ਼ ਕਮੇਟੀ ਦੇ ਸੂਬਾਈ ਕਨਵੀਨਰ ਦਰਸ਼ਨ ਸਿੰਘ ਮੱਟੂ ਦੀ ਅਗਵਾਈ ਹੇਠ ਪਿੰਡ ਵਾਸੀਆਂ ਵਲੋਂ ਇਥੇ ਪਾਵਰਕਾਮ ਦਫ਼ਤਰ ਵਿਖੇ ਐੱਕਸੀਅਨ ਪਾਵਰਕਾਮ ਇੰਜ. ਸੁਮਿਤ ਧਵਨ ਨੂੰ ਮੰਗ ਪੱਤਰ ਦਿੱਤਾ ਗਿਆ।

ਇਸ ਮੌਕੇ ਦਰਸ਼ਨ ਸਿੰਘ ਮੱਟੂ ਤੇ ਹੋਰ ਪਿੰਡ ਵਾਸੀ ਮੋਹਤਵਰਾਂ ਨੇ ਦੱਸਿਆ ਕਿ ਪਿੰਡ ਗੋਗੋਂ ਦੇ ਖਪਤਕਾਰਾਂ ਦਾ ਹਰ ਤਰ੍ਹਾਂ ਦਾ ਦਫ਼ਤਰੀ ਕੰਮ ਬਿਜਲੀ ਦਫ਼ਤਰ ਗੜ੍ਹਸ਼ੰਕਰ ਵਿਖੇ ਹੋ ਰਿਹਾ ਹੈ। ਜਦ ਕਿ ਬਿਜਲੀ ਸਪਲਾਈ ’ਚ ਸੁਧਾਰ ਤੇ ਸ਼ਿਕਾਇਤਾਂ ਦਾ ਨਿਪਟਾਰਾ ਸੜੋਆ ਦਫ਼ਤਰ ਨਾਲ ਸਬੰਧਤ ਹੈ। ਉਨ੍ਹਾਂ ਦੱਸਿਆ ਕਿ ਜਿਸ ਬੋੜਾ ਫੀਡਰ ਤੋਂ ਪਿੰਡ ਗੋਗੋਂ ਨੂੰ ਬਿਜਲੀ ਸਪਲਾਈ ਆਉਂਦੀ ਹੈ ਉਹ ਖਰਾਬ ਮੌਸਮ ਦੌਰਾਨ ਅਕਸਰ ਪ੍ਰਭਾਵਿਤ ਰਹਿੰਦੀ ਹੈ। ਜਿਸ ਕਾਰਨ ਸਮੁੱਚੇ ਪਿੰਡ ਦੇ ਲੋਕਾਂ ਨੂੰ ਕਈ ਵਾਰ ਤਾਂ ਦੋ-ਦੋ ਦਿਨ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। 
ਉਨ੍ਹਾਂ ਮੰਗ ਕੀਤੀ ਕਿ ਪਿੰਡ ਗੋਗੋਂ ਦੀ ਬਿਜਲੀ ਸਪਲਾਈ ਨੂੰ ਬੋੜਾ ਫੀਡਰ ਤੋਂ ਹਟਾਕੇ ਗੜ੍ਹਸ਼ੰਕਰ ਨਾਲ ਜੋੜਿਆ ਜਾਵੇ ਤਾਂ ਜੋ ਬਿਜਲੀ ਸਪਲਾਈ ਨਿਰਵਿਘਨ ਜਾਰੀ ਰਹਿ ਸਕੇ। ਇਸ ਮੌਕੇ ਐੱਕਸੀਅਨ ਇੰਜ. ਸੁਮਿਤ ਧਵਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਮੱਸਿਆ ਦੇ ਨਿਪਟਾਰੇ ਲਈ ਬਣਦੀ ਯੋਗ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਦਰਸ਼ਨ ਸਿੰਘ ਮੱਟੂ ਤੋਂ ਇਲਾਵਾ ਬੀਬੀ ਸੁਭਾਸ਼ ਮੱਟੂ, ਕਮਲਜੀਤ ਕੌਰ ਬੈਂਸ, ਜੁਝਾਰ ਸਿੰਘ ਬੈਂਸ, ਮਾ. ਕੁਲਵੰਤ ਸਿੰਘ, ਕਾਬਲ ਸਿੰਘ, ਪਰਮਜੀਤ ਸਿੰਘ, ਸੁਰਜੀਤ ਸਿੰਘ ਝੱਲੀ, ਪਰਮਜੀਤ ਕੌਰ ਪੰਮੀ, ਪ੍ਰੇਮ ਰਾਣਾ ਪਾਹਲੇਵਾਲ ਤੇ ਹੋਰ ਹਾਜ਼ਰ ਸਨ।